...ਤਾਂ ਇਸ ਫਿਲਮ ''ਚ ਸਲਮਾਨ ਖਾਨ ਨਾਲ ਬਣੇਗੀ ਦੀਪਿਕਾ ਪਾਦੁਕੋਣ ਦੀ ਜੋੜੀ!

05/29/2016 2:04:43 PM

ਮੁੰਬਈ : ਰਾਜਕੁਮਾਰ ਸੰਤੋਸ਼ੀ ਅਤੇ ਸਲਮਾਨ ਖਾਨ 22 ਸਾਲ ਬਾਅਦ ਇਕ ਵਾਰ ਫਿਰ ਇਕੱਠੇ ਕੰਮ ਕਰਨ ਜਾ ਰਹੇ ਹਨ। ਦੱਸਣਯੋਗ ਗੱਲ ਇਹ ਹੈ ਕਿ ਸੰਤੋਸ਼ੀ ਦੇ ਨਿਰਦੇਸ਼ਣ ਨਾਲ 1994 ''ਚ ਸਲਮਾਨ ਖਾਨ ਨੇ ਫਿਲਮ ''ਅੰਦਾਜ ਅਪਨਾ-ਅਪਨਾ'' ''ਚ ਕੰਮ ਕੀਤਾ ਸੀ। ਸੰਤੋਸ਼ੀ ਦੀ ਅਗਲੀ ਫਿਲਮ 2009 ''ਚ ਆਈ ''ਅਜਬ ਪ੍ਰੇਮ ਕੀ ਗਜਬ ਕਹਾਨੀ'' ''ਚ ਵੀ ਸਲਮਾਨ ਕੈਮਿਓ ਰੋਲ ''ਚ ਨਜ਼ਰ ਆਏ। ਹੁਣ ਖ਼ਬਰ ਹੈ ਕਿ ਅਦਾਕਾਰ ਸਲਮਾਨ ਖਾਨ ਫਿਰ ਤੋਂ ਰਾਜਕੁਮਾਰ ਸੰਤੋਸ਼ੀ ਦੀ ਫਿਲਮ ''ਚ ਲੀਡ ਰੋਲ ਕਰਨੇ ਜਾ ਰਹੇ ਹਨ। ਇਸ ਫਿਲਮ ਦੀ ਅਦਾਕਾਰਾ ਦੇ ਰੂਪ ''ਚ ਦੀਪਿਕਾ ਪਾਦੁਕੋਨ ਨੂੰ ਸਾਈਨ ਕੀਤਾ ਜਾ ਸਕਦਾ ਹੈ।
ਸੰਤੋਸ਼ੀ ਪਹਿਲਾਂ ਹੀ ਦੀਪਿਕਾ ਨੂੰ ਆਪਣੀ ਪਹਿਲੀ ਪਸੰਦ ਦੱਸ ਚੁੱਕੇ ਹਨ, ਪਰ ਹਾਲੀਵੁੱਡ ਫਿਲਮ ''ਚ ਰੁੱਝੀ ਹੋਣ ਕਾਰਨ ਦੀਪਿਕਾ ਨਾਲ ਗੱਲ ਅੱਗੇ ਨਹੀਂ ਵੱਧ ਸਕੀ। ਦੱਸਣਯੋਗ ਹੈ ਕਿ ਪਹਿਲਾਂ ਵੀ ਕਈ ਨਿਰਦੇਸ਼ਕਾਂ ਨੇ ਸਲਮਾਨ ਖਾਨ ਅਤੇ ਦੀਪਿਕਾ ਨੂੰ ਇਕੱਠੇ ਲੈਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਹ ਸੰਭਵ ਨਹੀਂ ਹੋ ਸਕਿਆ। ਹੁਣ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਦੀ ਕੋਸ਼ਿਸ਼ ਰੰਗ ਲਿਆ ਸਕਦੀ ਹੈ। 
ਸੂਤਰਾਂ ਦੀ ਮੰਨੀਏ ਤਾਂ ਦੀਪਿਕਾ ਜ਼ਰੂਰ ਸੰਤੋਸ਼ੀ ਨਾਲ ਕੰਮ ਕਰਨਾ ਚਾਵੇਗੀ, ਕਿਉਂਕਿ ਸੰਤੋਸ਼ੀ ਦੀ ਗਿਣਤੀ ਬਾਲੀਵੁੱਡ ਦੇ ਸਭ ਤੋਂ ਸਫਲ ਨਿਰਦੇਸ਼ਕਾਂ ''ਚ ਹੁੰਦੀ ਹੈ। ਫਿਲਮ ''ਤੇ ਪਹਿਲਾਂ ਹੀ ਕੰੰਮ ਸ਼ੁਰੂ ਹੋ ਚੁੱਕਿਆ ਹੈ। ਇਸ ਨੂੰ ਲੈ ਕੇ ਸਲਮਾਨ ਖਾਨ ਅਤੇ ਸੰਤੋਸ਼ੀ ਦੀ ਕਈ ਮੁਲਾਕਾਤਾਂ ਵੀ ਹੋਈਆਂ ਹਨ।


Related News