ਮਹਿੰਦਰਾ ਲਾਈਫ ਸਪੇਸ ਅਤੇ ਐੱਚ. ਡੀ. ਐੱਫ. ਸੀ. ਦੇਣਗੇ ਸਸਤੇ ਘਰ

10/20/2017 9:59:47 AM

ਨਵੀਂ ਦਿੱਲੀ— ਬਿਲਡਿੰਗ ਨਿਰਮਾਤਾ ਮਹਿੰਦਰਾ ਲਾਈਫ ਸਪੇਸ ਨੇ ਐੱਚ. ਡੀ. ਐੱਫ. ਸੀ. ਕੈਪੀਟਲ ਅਡਵਾਈਜ਼ਰਸ ਵੱਲੋਂ ਚਲਾਏ ਜਾਣ ਵਾਲੇ ਐੱਚ. ਡੀ. ਐੱਫ. ਸੀ. ਕੈਪੀਟਲ ਅਫੋਰਡਏਬਲ ਰੀਅਲ ਅਸਟੇਟ ਫੰਡ-1 ਨਾਲ ਕਰਾਰ ਕੀਤਾ ਹੈ। ਦੋਵੇਂ ਦੇਸ਼ 'ਚ ਸਸਤੇ ਘਰ ਪ੍ਰਾਜੈਕਟ ਲਈ ਇਕ ਮੰਚ ਤਿਆਰ ਕਰਨਗੇ। ਇਸ 'ਤੇ ਸ਼ੁਰੂਆਤੀ ਤਿੰਨ ਸਾਲਾਂ 'ਚ 500 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਪ੍ਰਾਜੈਕਟ ਦਾ ਮਕਸਦ ਲਾਂਗ ਟਰਮ ਇਕੁਇਟੀ ਜ਼ਰੀਏ ਸਸਤੇ ਹਾਊਸਿੰਗ ਪ੍ਰਾਜੈਕਟ 'ਚ ਨਿਵੇਸ਼ ਕਰਨਾ ਹੈ।

ਮਹਿੰਦਰਾ ਹੈਪੀਨੈਸਟ ਡਿਵੈਲਪਰਜ਼ 'ਚ ਮਹਿੰਦਰਾ ਅਤੇ ਐੱਚ. ਡੀ. ਐੱਫ. ਸੀ. ਕੈਪੀਟਲ ਵਿਚਕਾਰ ਇਕੁਇਟੀ ਸ਼ੇਅਰ ਦਾ ਬਟਵਾਰਾ 51:49 ਦੇ ਅੰਤਰ 'ਚ ਹੋਵੇਗਾ। ਇਸ ਸਾਂਝੇ ਉੱਦਮ ਦਾ ਪਹਿਲਾ ਪ੍ਰਾਜੈਕਟ 'ਹੈਪੀਨੈਸਟ ਪਾਲਘਰ ਹੋਵੇਗਾ। ਇਸ ਪ੍ਰਾਜੈਕਟ ਦੇ ਵਿੱਤੀ ਸਾਲ 2017-18 ਦੇ ਦੂਜੇ ਪੜਾਅ 'ਚ ਲਾਂਚ ਹੋਣ ਦੀ ਉਮੀਦ ਹੈ।
ਮਹਿੰਦਰਾ ਲਾਈਫ ਸਪੇਸ ਦੀ ਐੱਮ. ਡੀ. ਅਨੀਤਾ ਅਰੁਜਨ ਦਾਸ ਕਹਿੰਦੀ ਹੈ, ''ਅਸੀਂ ਸਾਲ 2014 'ਚ ਸਸਤੇ ਹਾਊਸਿੰਗ ਦੇ ਬਾਜ਼ਾਰ 'ਚ ਹੈਪੀਨੈਸਟ ਦੇ ਨਾਮ ਨਾਲ ਕਦਮ ਰੱਖਿਆ ਸੀ। ਇਹ ਪ੍ਰਾਜੈਕਟ ਸ਼ਹਿਰੀ ਬੁਨਿਆਦੀ ਢਾਂਚੇ ਦਾ ਮਹੱਤਵਪੂਰਣ ਹਿੱਸਾ ਹੈ, ਨਾਲ ਹੀ ਇਹ ਰੀਅਲ ਅਸਟੇਟ ਦੇ ਵਿਕਾਸ ਲਈ ਕਾਫ਼ੀ ਅਹਿਮ ਹੈ। ਕੰਪਨੀ ਚੱਲ ਰਹੇ ਪ੍ਰਾਜੈਕਟ ਦੇ ਅਜੇ ਤਕ 16,00 ਤੋਂ ਜ਼ਿਆਦਾ ਯੂਨਿਟਸ ਲਾਂਚ ਕਰ ਚੁੱਕੀ ਹੈ।


Related News