Jeep Cherokee ਦਾ ਫੇਸਲਿਫਟ ਵਰਜਨ ਹੋਇਆ ਪੇਸ਼

01/17/2018 8:37:42 PM

ਜਲੰਧਰ—ਡੈਟਰਾਇਟ 'ਚ ਚੱਲ ਰਹੇ ਨਾਰਥ ਅਮਰੀਕਨ ਇੰਟਰਨੈਸ਼ਨਲਲ ਆਟੋ ਸ਼ੋਅ ਦੌਰਾਨ ਵਾਹਨ ਨਿਰਮਾਤਾ ਕੰਪਨੀ ਜੀਪ ਨੇ ਚੇਰੋਕੀ ਦੇ ਫੇਸਲਿਫਟ ਵਰਜਨ ਤੋਂ ਪਰਦਾ ਹਟਾ ਦਿੱਤਾ ਹੈ। ਚੇਰੋਕੀ ਨੂੰ 5 ਵੱਖ-ਵੱਖ ਟਰੀਮ ਕਾਨਫੀਗਰੇਸ਼ਨ Latitudes, Latitudes ਪਲੱਸ, ਲਿਮਟਿਡ, ਓਵਰਲੈਂਡ ਅਤੇ ਦਿ ਰਗਡ ਟਰੇਲ ਟਰਾਇਲਹਾਕ 'ਚ ਪੇਸ਼ ਕੀਤਾ ਗਿਆ ਹੈ। ਇਸ ਦਾ ਨਿਰਮਾਣ ਯੂ.ਐੱਸ. 'ਚ ਹੋਇਆ ਹੈ ਅਤੇ ਵਿਕਰੀ ਵੀ ਇਸ ਸਾਲ ਦੇ ਆਖੀਰ ਤੋਂ ਸ਼ੁਰੂ ਹੋਵੇਗੀ। 

PunjabKesari
ਫੀਚਰਸ
ਨਵੀਂ ਚੇਰੋਕੀ ਦੇ ਅਲਾਏ ਵ੍ਹੀਲਸ ਅੰਡਰਬਾਡੀ ਬਲੈਕ ਹੋਵੇਗੀ ਅਤੇ ਸਾਈਡ ਕਲੈਡਿੰਗ ਵੱਡੀ ਰੂਫ ਰੈਲਸ ਨਾਲ ਆਵੇਗੀ। ਇਸ 'ਚ ਇਲੈਕਟਰੀਕਲੀ ਆਪਰੇਬਲ ORVMs ਅਤੇ ਕੁਝ ਬੋਲਡ ਕੈਰਕਟਰ ਲਾਇੰਸ ਹੋਵੇਗੀ। ਨਵੀਂ ਚੇਰੋਕੀ ਦੇ ਨਿਰਮਾਣ 'ਚ ਹਲਕੇ ਵੇਟ ਦੇ ਮਟੀਰਿਅਲ ਦਾ ਇਸਤੇਮਾਲ ਕੀਤਾ ਗਿਆ ਹੈ। 

PunjabKesari
ਉੱਥੇ ਜੀਪ ਦੇ ਐਕਸਟੀਰੀਅਰ ਨੂੰ ਵੀ ਅਪਡੇਟ ਕੀਤਾ ਗਿਆ ਹੈ। ਇਸ ਐੱਸ.ਯੂ.ਵੀ. ਦਾ ਫਰੰਟ ਵਰਜਨ ਰੀਵਾਇਜ ਕੀਤਾ ਗਿਆ ਹੈ ਅਤੇ ਇਹ ਆਪਣੇ 7 ਸਲਾਟ ਵਾਲੇ ਗ੍ਰਿਲ ਸਿੰਨੇਚਰ ਨਾਲ ਆਵੇਗਾ। ਐੱਸ.ਯੂ.ਵੀ. 'ਚ Bi-LED ਪ੍ਰਾਜੈਕਟਰ ਹੈੱਡਲੈਂਪਸ ਹੋਣਗੇ। ਇਸ ਤੋਂ ਇਲਾਵਾ ਗੱਡੀ 'ਚ 2.0 ਲੀਟਰ 4 ਸਿਲੰਡਰ ਵਾਲਾ ਡੀਜ਼ਲ ਇੰਜਣ ਦਿੱਤਾ ਗਿਆ ਹੈ ਜੋ ਫਿਊਲ ਸਮਰੱਥਾ ਨੂੰ ਬਿਹਤਰ ਕਰਦਾ ਹੈ।


Related News