ਆਖ਼ਿਰਕਾਰ ਫਰਾਰੀ ਨੇ ਕੀਤੀ ਇਲੈਕਟ੍ਰਿਕ ਕਾਰ ਬਣਾਉਣ ਦੀ ਪੁਸ਼ਟੀ

01/17/2018 12:50:55 PM

ਜਲੰਧਰ : 13 ਤੋਂ 28 ਜਨਵਰੀ ਤਕ ਆਯੋਜਿਤ ਹੋ ਰਹੇ ਨੌਰਥ ਅਮੈਰੀਕਨ ਇੰਟਰਨੈਸ਼ਲ ਆਟੋ ਸ਼ੋਅ 'ਚ ਫਰਾਰੀ ਨੇ ਨਵੀਂ ਇਲੈਕਟ੍ਰਿਕ ਸੁਪਰਕਾਰ ਨੂੰ ਬਣਾਉਣ ਦੀ ਪੁਸ਼ਟੀ ਕੀਤੀ ਹੈ। ਬਲੂਮਬਰਗ ਦੀ ਰਿਪੋਰਟ ਦੇ ਮੁਤਾਬਕ ਫਰਾਰੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਰਜੀਓ ਮਾਰਚਿਅਨ ਨੇ ਦੱਸਿਆ ਹੈ ਕਿ ਟੈਸਲਾ ਦੁਆਰਾ ਬਣਾਈ ਗਈ ਨਵੀਂ ਸੁਪਰਕਾਰ ਨੂੰ ਵੇਖ ਲੋਕ ਕਾਫ਼ੀ ਹੈਰਾਨ ਹੋਏ ਹਨ। ਮੈਂ ਏਲੋਨ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹਾਂ ਪਰ ਮੈਨੂੰ ਲੱਗਦਾ ਹੈ ਕਿ ਸਾਨੂੰ ਸਭ ਨੂੰ ਹੁਣ ਇਲੈਕਟ੍ਰਿਕ ਕਾਰਾਂ ਦੇ ਬਾਰੇ 'ਚ ਸੋਚਣਾ ਚਾਹੀਦਾ ਹੈ। ਫਰਾਰੀ ਨੇ ਫਿਲਹਾਲ ਇਸ ਇਲੈਕਟ੍ਰਿਕ ਕਾਰ ਦੇ ਫੀਚਰਸ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਟੈਸਲਾ ਦੇ ਹਾਈ ਐਂਡ ਵ੍ਹੀਕਲਸ ਤੋਂ ਘੱਟ ਨਹੀਂ ਹੋਵੇਗੀ।

ਐਸਟਨ ਮਾਰਟਿਨ ਅਤੇ ਫਾਕਸਵੈਗਨ ਨੇ ਵੀ ਕੀਤੀ ਇਲੈਕਟ੍ਰਿਕ ਕਾਰ ਬਣਾਉਣ ਦੀ ਪੁਸ਼ਟੀ
ਬ੍ਰਿਟੀਸ਼ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਐਸਟਨ ਮਾਰਟਿਨ ਅਤੇ ਜਰਮਨ ਦੀ ਕਾਰ ਨਿਰਮਾਤਾ ਕੰਪਨੀ ਫਾਕਸਵੈਗਨ ਦੋਨਾਂ ਕੰਪਨੀਆਂ ਨੇ ਸਾਲ 2017 'ਚ ਇਹ ਪੁਸ਼ਟੀ ਕੀਤੀ ਸੀ ਕਿ ਉਹ ਵੀ ਇਲੈਕਟ੍ਰਿਕ ਸੁਪਰਕਾਰਸ ਨੂੰ ਡਿਵੈੱਲਪ ਕਰਨ 'ਚ ਲੱਗੀਆਂ ਹੋਈਆਂ ਹਨ।PunjabKesari

ਆਪਣੇ ਹੀ ਬਿਆਨ ਤੋਂ ਪਲਟੀ ਫਰਾਰੀ
ਇਤਾਲਵੀ ਸਪੋਰਟਸ ਕਾਰ ਨਿਰਮਾਤਾ ਕੰਪਨੀ ਫਰਾਰੀ ਨੇ ਅਗਸਤ 2011 'ਚ ਬਿਆਨ ਦਿੰਦੇ ਹੋਏ ਦੱਸਿਆ ਸੀ ਕਿ ਸਾਨੂੰ ਇਲੈਕਟ੍ਰਿਕ ਕਾਰਾਂ 'ਤੇ ਭਰੋਸਾ ਨਹੀਂ ਹੈ ਅਤੇ ਅਸੀ ਨਹੀਂ ਮੰਨਦੇ ਕਿ ਇਸ ਤੋਂ ਪ੍ਰਦੂਸ਼ਣ ਅਤੇ 3O2 ਮਤਲਬ ਕਿ ਵਾਤਾਵਰਣ 'ਚ ਕਾਰਬਨ ਡਾਈਆਕਸਾਇਡ 'ਤੇ ਕੋਈ ਪ੍ਰਭਾਵ ਪਵੇਗਾ। ਪਰ ਅਸੀਂ ਹਾਇ-ਬਰਿਡ ਫਰਾਰੀ 'ਤੇ ਜਰੂਰ ਕੰਮ ਕਰਾਗੇਂ। ਹੁਣ ਇਲੈਕਟ੍ਰਿਕ ਕਾਰ ਨੂੰ ਬਣਾਉਣ ਦੀ ਪੁਪੁਸ਼ਟੀ ਕਰਕੇ ਫਰਾਰੀ ਆਪਣੇ ਹੀ ਬਿਆਨ ਤੋਂ ਪਲਟ ਦੀ ਦਿਖਾਈ ਦਿੱਤੀ ਹੈ।


Related News