ਇਸ ਸਾਲ ਆਫ ਸੀਜ਼ਨ ਦੌਰਾਨ ਸਿਰਫ਼ 9 ਦਿਨ ਹੀ ਖੁੱਲ੍ਹਿਆ ਤਾਜ ਮਹਿਲ, ਜਾਣੋ ਕਿਉਂ (ਵੀਡੀਓ)

Thursday, Oct 01, 2020 - 06:43 PM (IST)

ਜਲੰਧਰ (ਬਿਊਰੋ) - 30 ਸਤੰਬਰ ਨੂੰ ਤਾਜ ਮਹਿਲ ਵੇਖਣ ਆਉਣ ਵਾਲੇ ਸੈਲਾਨੀਆਂ ਦਾ ਓਫ਼ ਸੀਜਨ ਖ਼ਤਮ ਹੋ ਗਿਆ ਹੈ। ਅਕਤੂਬਰ ਤੋਂ ਲੈ ਕੇ ਮਾਰਚ ਖਤਮ ਹੋਣ ਤੱਕ ਇਥੇ ਸੈਲਾਨੀ ਸੀਜ਼ਨ ਹੀ ਰਹਿੰਦਾ ਹੈ ਅਤੇ ਅਪਰੈਲ ਤੋਂ ਸਤੰਬਰ ਅੰਤ ਤੱਕ ਆਫ ਸੀਜ਼ਨ ਹੁੰਦਾ ਹੈ। ਇਹ ਇਸ ਲਈ ਕਿਉਂਕਿ ਤਾਜ ਨਗਰੀ ਠੰਢੇ ਮੌਸਮ ਵਿੱਚ ਹੀ ਵੇਖੀ ਜਾ ਸਕਦੀ ਹੈ। ਇਸੇ ਲਈ ਅਕਤੂਬਰ ਤੋਂ ਮਾਰਚ ਤੱਕ ਦਾ ਸਮਾਂ ਤਾਜਨਗਰੀ ਵੇਖਣ ਲਈ ਚੰਗਾ ਰਹਿੰਦਾ ਹੈ। ਉਂਝ ਤਾਂ ਤਾਜ ਮਹਿਲ ਆਫ਼ ਸੀਜ਼ਨ ਵਿੱਚ ਵੀ ਖੁੱਲ੍ਹਾ ਰਹਿੰਦਾ ਹੈ ਪਰ ਇਸ ਵਾਰ ਕੋਰੋਨਾ ਦੀ ਕੁੰਡਾਬੰਦੀ ਕਾਰਨ ਤਾਜ ਮਹਿਲ ਸਿਰਫ 9 ਦਿਨ ਹੀ ਖੁੱਲ੍ਹ ਸਕਿਆ ਹੈ। 

ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ 9 ਦਿਨਾਂ ’ਚ 129 ਵਿਦੇਸ਼ੀ ਸੈਲਾਨੀ ਅਤੇ 18524 ਭਾਰਤੀ ਸੈਲਾਨੀ ਤਾਜ ਮਹਿਲ ਵੇਖਣ ਵਾਲੇ ਹਨ। ਜਦ ਕਿ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਇਸ ਤੋਂ ਕਿਤੇ ਵੱਧ ਹੁੰਦੀ ਹੈ। ਇਸ ਆਫ ਸੀਜ਼ਨ ਦੌਰਾਨ ਆਗਰਾ ਕਿਲ੍ਹਾ 10 ਦਿਨ ਅਤੇ ਹੋਰ ਸਮਾਰਕ ਇੱਕ ਮਹੀਨੇ ਲਈ ਹੀ ਖੁੱਲ੍ਹੇ ਹਨ। ਕੋਰੋਨਾ ਕਾਲ ਦੌਰਾਨ ਖੋਲ੍ਹੇ ਗਏ ਇਨ੍ਹਾਂ ਸਮਾਰਕਾਂ ਨੂੰ ਕੋਰੋਨਾ ਲਾਗ ਤੋਂ ਬਚਾਉਣ ਲਈ ਲਾਗੂ ਕੀਤੀਆਂ ਗਈਆਂ ਸੁਰੱਖਿਆ ਪਾਬੰਦੀਆਂ ਸੈਲਾਨੀ ਸੀਜ਼ਨ ਦੌਰਾਨ ਜਾਰੀ ਰਹਿਣਗੀਆਂ।

ਪੜ੍ਹੋ ਇਹ ਵੀ ਖਬਰ - ਜਾਣੋ ਭਾਰਤ 'ਚ ਵੱਖ-ਵੱਖ ਧਰਮਾਂ ਦੇ ਲੋਕਾਂ ਦੀ ਬੀਮਾਰੀ ਗ੍ਰਸਤ ਹੋਣ ਦੀ ਦਰ (ਵੀਡੀਓ)

ਇਸ ਵਰ੍ਹੇ ਸੈਲਾਨੀ ਸੀਜ਼ਨ ਅੱਧ ਵਿਚਕਾਰ ਹੀ ਬੰਦ ਹੋ ਗਿਆ ਸੀ, ਕਿਉਂਕਿ ਉਂਝ ਇਹ 31 ਮਾਰਚ ਤੱਕ ਚੱਲਣਾ ਸੀ ਪਰ ਕੋਰੋਨਾ ਲਾਗ ਦੀ ਕੁੰਡਾਬੰਦੀ ਹੋਣ ਕਰ ਕੇ ਇਹ 16 ਮਾਰਚ ਨੂੰ ਹੀ ਬੰਦ ਹੋ ਗਿਆ ਸੀ। ਤਾਜ ਨਗਰੀ 'ਚ ਅਪ੍ਰੈਲ ਤੋਂ ਅਗਸਤ ਤੱਕ ਪੰਜ ਮਹੀਨੇ ਸਾਰੇ ਸਮਾਰਕ ਬੰਦ ਰਹੇ ਹਨ। 168 ਦਿਨ ਬੰਦ ਰਹਿਣ ਤੋਂ ਬਾਅਦ ਹੋਰ ਸਮਾਰਕ ਇੱਕ ਸਤੰਬਰ ਤੋਂ ਹੀ ਖੁੱਲ੍ਹ ਗਏ ਸਨ। ਤਾਜ ਮਹਿਲ ਤੇ ਆਗਰਾ ਕਿਲ੍ਹਾ 188 ਦਿਨ ਬੰਦ ਰਹਿਣ ਤੋਂ ਬਾਅਦ 21 ਸਤੰਬਰ ਨੂੰ ਖੁੱਲ੍ਹੇ ਹਨ। 

ਪੜ੍ਹੋ ਇਹ ਵੀ ਖਬਰ - ਅਫ਼ਸੋਸਜਨਕ ਖ਼ਬਰ: ਖੇਤੀਬਾੜੀ ਬਿੱਲ ਪਾਸ ਹੋਣ ਤੋਂ ਬਾਅਦ 60 ਤੋਂ ਵਧੇਰੇ ਕਿਸਾਨਾਂ ਨੇ ਕੀਤੀ ਖ਼ੁਦਕੁਸ਼ੀ

ਦੱਸ ਦੇਈਏ ਕਿ ਇਨ੍ਹਾਂ 9 ਦਿਨਾਂ ਦੌਰਾਨ ਵੀ ਕੋਰੋਨਾ ਲਾਗ ਤੋਂ ਬਚਣ ਲਈ ਸੈਲਾਨੀਆਂ ਦੀ ਤੈਅ ਗਿਣਤੀ ਰੱਖੀ ਗਈ ਸੀ। ਇੱਕ ਅਕਤੂਬਰ ਤੋਂ ਸ਼ੁਰੂ ਹੋਏ ਸੈਲਾਨੀ ਸੀਜ਼ਨ ਦੌਰਾਨ ਵੀ ਇਹ ਪਾਬੰਦੀਆਂ ਇਸੇ ਤਰ੍ਹਾਂ ਲਾਗੂ ਰਹਿਣਗੀਆਂ। ਇਸ ਦੌਰਾਨ ਵੱਧ ਤੋਂ ਵੱਧ 5 ਹਜ਼ਾਰ ਸੈਲਾਨੀ ਤਾਜ ਮਹਿਲ, 2500 ਸੈਲਾਨੀ ਆਗਰਾ ਕਿਲਾ ਅਤੇ 2 ਹਜ਼ਾਰ ਸੈਲਾਨੀ ਇੱਥੋਂ ਦੇ ਹੋਰ ਸਮਾਰਕਾਂ ਨੂੰ ਵੇਖ ਸਕਣਗੇ।

ਪੜ੍ਹੋ ਇਹ ਵੀ ਖਬਰ - Beauty Tips : ਚਿਹਰੇ ਦੀ ਚਮਕ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਜਾਣੋ ਬਲੀਚ ਕਰਨ ਦੇ ਢੰਗ


author

rajwinder kaur

Content Editor

Related News