ਕੁਝ ਨਵਾਂ ਖਾਣ ਤੋਂ ਡਰਦੇ ਹਨ ਫੂਡ ਫੋਬੀਆ ਤੋਂ ਪੀੜਤ ਲੋਕ

03/18/2020 11:10:12 PM

ਨਵੀਂ ਦਿੱਲੀ-ਫੋਬੀਆ ਕਈ ਤਰ੍ਹਾਂ ਦੇ ਹੁੰਦੇ ਹਨ, ਜਿਵੇਂ ਕਿਸੇ ਨੂੰ ਉਚਾਈ ਤੋਂ ਡਰ ਲੱਗਦਾ ਹੈ, ਕਿਸੇ ਨੂੰ ਤੇਜ਼ ਸਪੀਡ ਡ੍ਰਾਈਵਿੰਗ ਤੋਂ, ਕਿਸੇ ਨੂੰ ਘਰ ’ਚ ਇਕੱਲੇ ਰਹਿਣ ਤੋਂ ਡਰ ਲੱਗਦਾ ਹੈ ਅਤੇ ਕਿਸੇ ਨੂੰ ਸਮੁੰਦਰ ਜਾਂ ਨਦੀ ਦੇਖ ਕੇ ਘਬਰਾਹਟ ਹੁੰਦੀ ਹੈ। ਇਸੇ ਤਰ੍ਹਾਂ ਕੁਝ ਲੋਕਾਂ ’ਚ ‘ਫੂਡ ਫੋਬੀਆ’ ਹੁੰਦਾ ਹੈ। ਜੀ ਹਾਂ, ਖਾਣੇ ਨਾਲ ਜੁੜਿਆ ਫੋਬੀਆ।

ਕੀ ਹੁੰਦਾ ਹੈ ਫੂਡ ਫੋਬੀਆ?
ਕਿਸੇ ਵਿਅਕਤੀ ਦੀ ਪ੍ਰਸਨੈਲਿਟੀ ਦਾ ਉਹ ਹਿੱਸਾ ਹੁੰਦਾ ਹੈ, ਜੋ ਉਸ ਨੂੰ ਭੋਜਨ, ਸਨੈਕਸ ਜਾਂ ਡ੍ਰਿੰਕਸ ਨਾਲ ਇਕ ਅਜੀਬ ਜਿਹੀ ਘਬਰਾਹਟ ਹੁੰਦੀ ਹੈ। ਇਹ ਖਾਸ ਤੌਰ ’ਤੇ ਖਾਣੇ ਦੀਆਂ ਉਨ੍ਹਾਂ ਚੀਜ਼ਾਂ ਜਾਂ ਡਿਸ਼ ਨਾਲ ਹੁੰਦਾ ਹੈ, ਜਿਨ੍ਹਾਂ ਨੂੰ ਉਹ ਪਹਿਲੀ ਵਾਰ ਦੇਖ ਰਹੇ ਹੋਣ ਅਤੇ ਖਾਣ ਦੀ ਕੋਸ਼ਿਸ਼ ਕਰ ਰਹੇ ਹੋਣ।

ਜਿਵੇਂ ਨਵੇਂ ਇਨਸਾਨ ਨਾਲ ਮਿਲਣਾ : ਜਿਨ੍ਹਾਂ ਲੋਕਾਂ ’ਚ ਫੂਡ ਫੋਬੀਆ ਹੁੰਦਾ ਹੈ, ਇਹ ਉਨ੍ਹਾਂ ਲਈ ਬਿਲਕੁਲ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਕੁਝ ਲੋਕਾਂ ਨੂੰ ਨਵੇਂ ਲੋਕਾਂ ਨਾਲ ਮਿਲਣ ’ਚ ਝਿਜਕ ਹੁੰਦੀ ਹੈ ਜਾਂ ਕੁਝ ਲੋਕ ਭੀੜ ਨੂੰ ਦੇਖ ਕੇ ਡਰ ਜਾਂਦੇ ਹਨ। ਇਸੇ ਤਰ੍ਹਾਂ ਕੁਝ ਲੋਕ ਖਾਣ-ਪੀਣ ਦੀਆਂ ਨਵੀਆਂ ਚੀਜ਼ਾਂ ਨੂੰ ਦੇਖ ਕੇ ਝਿਜਕ ਅਤੇ ਡਰ ਮਹਿਸੂਸ ਕਰਦੇ ਹਨ। ਇਹੀ ਫੂਡ ਫੋਬੀਆ ਹੈ।

ਥੋੜ੍ਹਾ ਮੁਸ਼ਕਲ ਹੁੰਦਾ ਹੈ : ਕਦੀ ਗੌਰ ਕਰ ਕੇ ਦੇਖੋ ਕਿ ਅਸੀਂ ਸਾਰੇ ਲੋਕ ਅਤੇ ਖੁਦ ਤੁਸੀਂ ਵੀ ਖਾਣ-ਪੀਣ ਦੀਆਂ ਚੀਜ਼ਾਂ ਨੂੰ ਕਿਸ ਤਰ੍ਹਾਂ ਸਿਲੈਕਟ ਕਰਦੇ ਹੋ, ਆਪਣੇ ਮੂਡ ਮੁਤਾਬਕ। ਬਸ ਸਾਡੇ ਦਰਮਿਆਨ ਹੀ ਕੁਝ ਅਜਿਹੇ ਲੋਕ ਹੁੰਦੇ ਹਨ, ਜਿਨ੍ਹਾਂ ਨਾਲ ਇਹ ਸਿਰਫ ਬਦਲਦੇ ਮੌਸਮ ਅਤੇ ਮੂਡ ਕਾਰਣ ਨਹੀਂ ਹੁੰਦਾ ਸਗੋਂ ਮਨੋਵਿਗਿਆਨੀ ਰੂਪ ਨਾਲ ਹੁੰਦਾ ਹੈ।

ਦੇਖ ਕੇ ਹੁੰਦੇ ਹਨ ਪ੍ਰੇਰਿਤ : ਫੂਡ ਫੋਬੀਆ ਦੇ ਸ਼ਿਕਾਰ ਲੋਕ ਆਪਣੇ ਫੈਮਿਲੀ ਮੈਂਬਰਸ ਅਤੇ ਫ੍ਰੈਂਡਸ ਨੂੰ ਜਦੋਂ ਕੁਝ ਵੱਖਰਾ ਅਤੇ ਨਵਾਂ ਖਾਂਦੇ ਦੇਖਦੇ ਹਨ ਤਾਂ ਉਸ ਨਵੇਂ ਫੂਡ ਨੂੰ ਟ੍ਰਾਈ ਕਰਨ ਲਈ ਬਹੁਤ ਹਿੰਮਤ ਜੁਟਾਉਂਦੇ ਹਨ ਪਰ ਇਹ ਖੁਦ ਕਿਸੇ ਨਵੀਂ ਡਿਸ਼ ਨੂੰ ਸਭ ਤੋਂ ਪਹਿਲਾਂ ਟ੍ਰਾਈ ਕਰਨ ਤੋਂ ਘਬਰਾਉਂਦੇ ਹਨ। ਇਹ ਆਮ ਪ੍ਰੇਸ਼ਾਨੀ ਹੈ, ਇਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ।

ਕੀ ਹੁੰਦੀ ਹੈ ਪ੍ਰੇਸ਼ਾਨੀ?
ਇਕ ਪਾਸੇ ਜਿਥੇ ਫੂਡ ਫੋਬੀਆ ਦੇ ਸ਼ਿਕਾਰ ਲੋਕ ਨਵੀਆਂ ਚੀਜ਼ਾਂ ਨੂੰ ਖਾਣ ਤੋਂ ਘਬਰਾਉਂਦੇ ਹਨ, ਉਥੇ ਹੀ ਕਈ ਵਾਰ ਇਹ ਕੁਝ ਖਾਸ ਚੀਜ਼ਾਂ ਨੂੰ ਲੈ ਕੇ ਸਿਲੈਕਟਿਵ ਹੋ ਜਾਂਦੇ ਹਨ। ਯਾਨੀ ਕੁਝ ਗਿਣਤੀ ਦੇ ਫੂਡਸ ਨੂੰ ਸਿਲੈਕਟ ਕਰ ਲੈਂਦੇ ਹਨ ਅਤੇ ਉਨ੍ਹਾਂ ਤੋਂ ਇਲਾਵਾ ਕੁਝ ਹੋਰ ਖਾਣਾ ਪਸੰਦ ਨਹੀਂ ਕਰਦੇ ਹਨ। ਇਸ ਸਥਿਤੀ ’ਚ ਇਨ੍ਹਾਂ ਦੇ ਅੰਦਰ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ।

ਇਸ ਲਈ ਕਰਵਾਉਣਾ ਚਾਹੀਦਾ ਹੈ ਇਲਾਜ : ਜਦੋਂ ਕੋਈ ਵਿਅਕਤੀ ਲੰਮੇ ਸਮੇਂ ਤੱਕ ਸਿਰਫ ਗਿਣਤੀ ਦੀਆਂ ਚੀਜ਼ਾਂ ਖਾਂਦਾ ਰਹਿੰਦਾ ਹੈ ਤਾਂ ਉਸ ਦੇ ਸਰੀਰ ’ਚ ਉਨ੍ਹਾਂ ਵਿਟਾਮਿਨਸ ਅਤੇ ਨਿਊਟ੍ਰੀਐਂਟਸ ਦੀ ਕਮੀ ਹੋ ਜਾਂਦੀ ਹੈ, ਜੋ ਉਸ ਨੂੰ ਉਸ ਵਲੋਂ ਖਾਧੇ ਜਾ ਰਹੇ ਭੋਜਨ ਤੋਂ ਨਹੀਂ ਮਿਲ ਰਹੇ ਹੁੰਦੇ ਹਨ। ਅਜਿਹੇ ’ਚ ਫੂਡ ਫੋਬੀਆ ਦੇ ਸ਼ਿਕਾਰ ਲੋਕਾਂ ਨੂੰ ਦੂਜੀਆਂ ਸਰੀਰਕ ਅਤੇ ਮਾਨਸਿਕ ਬੀਮਾਰੀਆਂ ਘੇਰ ਸਕਦੀਆਂ ਹਨ। ਇਸ ਤੋਂ ਬਚਣ ਲਈ ਜ਼ਰੂਰੀ ਹੁੰਦਾ ਹੈ ਕਿ ਇਨ੍ਹਾਂ ਦਾ ਇਲਾਜ ਕਰਵਾਇਆ ਜਾਵੇ।

ਸੌਖਾਲਾ ਹੈ ਹੱਲ : ਫੂਡ ਫੋਬੀਆ ਤੋਂ ਛੁਟਕਾਰਾ ਪਾਉਣਾ ਬਹੁਤ ਆਸਾਨ ਹੈ। ਗਿਣਤੀ ਦੀਆਂ ਕੁਝ ਮੈਡੀਸਨ ਅਤੇ ਲੋੜ ਪੈਣ ’ਤੇ ਕਾਊਂਸਲਿੰਗ ਰਾਹੀਂ ਇਸ ਫੋਬੀਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਲਈ ਤੁਹਾਨੂੰ ਕਿਸੇ ਸਾਈਕਾਈਟ੍ਰਿਸਟ ਨਾਲ ਮਿਲਣ ਦੀ ਲੋੜ ਹੈ। ਧਿਆਨ ਰੱਖੋ ਕਿ ਜੇ ਇਸ ਫੋਬੀਆ ਨੂੰ ਲੰਮੇ ਸਮੇਂ ਤੱਕ ਬੱਚੇ ਜਾਂ ਪਰਿਵਾਰ ਦੇ ਦੂਜੇ ਮੈਂਬਰ ਦੀ ਆਦਤ ਸਮਝ ਕੇ ਅਣਦੇਖਾ ਕੀਤਾ ਜਾਵੇ ਤਾਂ ਇਹ ਡਾਇਬਟੀਜ਼ ਵਰਗੀਆਂ ਗੰਭੀਰ ਬੀਮਾਰੀਆਂ ਦਾ ਕਾਰਣ ਵੀ ਬਣ ਸਕਦਾ ਹੈ।

ਮੈਡੀਕਲ ਨੇਮ ਅਤੇ ਸਟੱਡੀਜ਼ : ਫੂਡ ਫੋਬੀਆ ਨੂੰ ਨਿਓਫੋਬੀਆ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਵਿਸ਼ੇ ’ਤੇ ਵੱਖ-ਵੱਖ ਹੈਲਥ ਜਨਰਲ ’ਚ ਪਬਲਿਸ਼ ਹੋਈ ਸਟੱਡੀਜ਼ ’ਚ ਮੰਨਿਆ ਗਿਆ ਹੈ ਕਿ ਨਿਓਫੋਬੀਆ ਵਿਅਕਤੀ ਦੀ ਭੁੱਖ ਨੂੰ ਪ੍ਰਭਾਵਿਤ ਕਰਦਾ ਹੈ, ਜੋ ਅੱਗੇ ਚਲ ਕੇ ਉਸ ਦੇ ਮੈਟਾਬਾਲਿਜ਼ਮ ਨੂੰ ਡਿਸਟਰਬ ਕਰਦੀ ਹੈ। ਲੰਮੇ ਸਮੇਂ ਤੱਕ ਇਹ ਸਥਿਤੀ ਰਹਿਣ ’ਤੇ ਵਿਅਕਤੀ ਨੂੰ ਕੁਪੋਸ਼ਣ ਅਤੇ ਸ਼ੂਗਰ ਵਰਗੀਆਂ ਬੀਮਾਰੀਆਂ ਘੇਰ ਸਕਦੀਆਂ ਹਨ।


Karan Kumar

Content Editor

Related News