28 ਤੇ 29 ਤਾਰੀਖ਼ ਲਈ ਹੋ ਗਈ ਵੱਡੀ ਭਵਿੱਖਬਾਣੀ, ਧਿਆਨ ਦੇਣ ਲੋਕ
Thursday, Jul 24, 2025 - 09:43 AM (IST)

ਚੰਡੀਗੜ੍ਹ (ਰੋਹਾਲ) : ਤਿੰਨ ਦਿਨਾਂ ਤੱਕ ਗਰਮੀ ਤੇ ਹੁੰਮਸ ਤੋਂ ਰਾਹਤ ਦੇਣ ਵਾਲੇ ਸੰਘਣੇ ਕਾਲੇ ਬੱਦਲ ਹੁਣ ਆਉਣ ਵਾਲੇ ਕੁੱਝ ਦਿਨਾਂ ਲਈ ਸ਼ਹਿਰ ਤੋਂ ਦੂਰ ਹੁੰਦੇ ਚਲੇ ਜਾਣਗੇ। ਅਜਿਹਾ ਇਸ ਲਈ ਕਿਉਂਕਿ 27 ਜੁਲਾਈ ਤੱਕ ਮਾਨਸੂਨ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਕਮਜ਼ੋਰ ਰਹੇਗਾ। ਬੁੱਧਵਾਰ ਨੂੰ ਸ਼ਹਿਰ ’ਚ ਹਲਕੀ ਬੂੰਦਾਬਾਂਦੀ ਹੋਈ। ਇਸ ਬੂੰਦਾਬਾਂਦੀ ਨੇ ਇਕ ਵਾਰ ਫਿਰ ਹੁੰਮਸ ਅਤੇ ਗਰਮੀ ਤੋਂ ਕੁੱਝ ਹੱਦ ਤੱਕ ਰਾਹਤ ਦਿੱਤੀ ਪਰ ਪਿਛਲੇ 2 ਦਿਨਾਂ ਤੋਂ 30 ਡਿਗਰੀ ਤੋਂ ਘੱਟ ਚੱਲ ਰਿਹਾ ਤਾਪਮਾਨ ਵੱਧ ਕੇ 34 ਡਿਗਰੀ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਅਸਲਾ ਧਾਰਕਾਂ ਲਈ ਜਾਰੀ ਹੋਏ ਨਵੇਂ ਹੁਕਮ! ਜਾਣੋ ਕਦੋਂ ਤੱਕ ਰਹਿਣਗੇ ਲਾਗੂ
28 ਜੁਲਾਈ ਤੋਂ ਫਿਰ ਸਰਗਰਮ ਹੋਵੇਗਾ ਮਾਨਸੂਨ
ਕੁੱਝ ਦਿਨਾਂ ਦੇ ਲਈ ਮਾਨਸੂਨ ਚੰਡੀਗੜ੍ਹ ਸਣੇ ਮੈਦਾਨੀ ਇਲਾਕਿਆਂ ’ਚ ਬਾਰਸ਼ ਕਰਵਾਉਣ ’ਚ ਮਦਦ ਨਹੀਂ ਕਰ ਪਾਵੇਗੀ। ਲੋਅ ਪ੍ਰੈਸ਼ਰ ਅਤੇ ਬੰਗਾਲ ਦੀ ਖਾੜੀ ਤੋਂ ਅੱਗੇ ਵੱਧ ਰਿਹਾ ਅੱਪਰ ਏਅਰ ਸਾਈਕਲੋਨਿਕ ਸਰਕੂਲੇਸ਼ਨ 28 ਜੁਲਾਈ ਦੇ ਆਸ-ਪਾਸ ਜਾ ਕੇ ਚੰਡੀਗੜ੍ਹ ਸਣੇ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ’ਚ ਮੀਂਹ ਲਈ ਅਨੁਕੂਲ ਮਾਹੌਲ ਬਣਾਏਗਾ। 28 ਅਤੇ 29 ਜੁਲਾਈ ਨੂੰ ਬਾਰਸ਼ ਦੇ ਚੰਗੇ ਸਪੈਲ ਦੀ ਉਮੀਦ ਮੌਸਮ ਵਿਭਾਗ ਜਤਾ ਰਿਹਾ ਹੈ। ਇਸ ਨਾਲ ਇਕ ਵਾਰ ਫਿਰ ਮੌਸਮ ਸੁਹਾਵਣਾ ਹੋ ਜਾਵੇਗਾ।
ਇਹ ਵੀ ਪੜ੍ਹੋ : ਰਾਤ ਨੂੰ ਥਾਰ 'ਚ ਕੀਤੇ ਕਾਂਡ ਦੀ ਵੀਡੀਓ ਨੇ ਪਾ 'ਤਾ ਪੁਆੜਾ, ਉੱਡ ਗਏ ਸਭ ਦੇ ਹੋਸ਼
ਟ੍ਰਾਈਸਿਟੀ ਦਾ ਤਾਪਮਾਨ ਅਤੇ ਬਾਰਸ਼
ਸ਼ਹਿਰ- ਵੱਧ ਤੋਂ ਵੱਧ- ਘੱਟ ਤੋਂ ਘੱਟ- ਬਾਰਿਸ਼ ਮਿ.ਮੀ.
ਚੰਡੀਗੜ੍ਹ - 34.8- 25.2- 2.8
ਹਵਾਈ ਅੱਡਾ- 34.4- 25.3- 0
ਮੋਹਾਲੀ – 35.1- 26.0- 2
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8