ਸ੍ਰੀ ਹਰਿਮੰਦਰ ਸਾਹਿਬ ਨੂੰ ਧਮਕੀਆਂ ਦੇਣ ਦੇ ਮਾਮਲੇ 'ਤੇ ਕੇਂਦਰ 'ਤੇ ਵਰ੍ਹੀ ਹਰਸਿਮਰਤ ਬਾਦਲ, ਪੁੱਛੇ ਤਿੱਖੇ ਸਵਾਲ

Tuesday, Jul 29, 2025 - 06:05 PM (IST)

ਸ੍ਰੀ ਹਰਿਮੰਦਰ ਸਾਹਿਬ ਨੂੰ ਧਮਕੀਆਂ ਦੇਣ ਦੇ ਮਾਮਲੇ 'ਤੇ ਕੇਂਦਰ 'ਤੇ ਵਰ੍ਹੀ ਹਰਸਿਮਰਤ ਬਾਦਲ, ਪੁੱਛੇ ਤਿੱਖੇ ਸਵਾਲ

ਨਵੀਂ ਦਿੱਲੀ : ਲੋਕ ਸਭਾ ਵਿਚ ਬੋਲਦੇ ਹੋਏ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਵਿਰੋਧੀ ਧਿਰਾਂ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ। ਸਦਨ ਵਿਚ ਬੋਲਦੇ ਹੋਏ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰ ਇਹ ਕਿਉਂ ਪੁੱਛ ਰਹੇ ਹਨ ਕਿ ਜੰਗ ਕਿਉਂ ਰੁਕ ਗਈ? ਉਹਨਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਇਹ ਗੱਲ ਸਰਹੱਦਾਂ 'ਤੇ ਰਹਿਣ ਵਾਲੇ, ਖ਼ਾਸ ਕਰਕੇ ਪੰਜਾਬ ਅਤੇ ਕਸ਼ਮੀਰ ਤੋਂ ਪੁੱਛਣੀ ਚਾਹੀਦੀ ਹੈ, ਜੋ ਜੰਗਾਂ ਦੌਰਾਨ ਦੁੱਖ ਝੱਲਦੇ ਹਨ। ਸਰਹੱਦਾਂ 'ਤੇ ਚੱਲ਼ਣ ਵਾਲੀ ਜੰਗ ਵਿਚ ਸਾਡੇ ਜਾਂ ਤੁਹਾਡੇ ਪੁੱਤਰ ਨਹੀਂ ਹਨ, ਜੋ ਰੋਜ਼ਾਨਾ ਮਰ ਰਹੇ ਹਨ। ਉਕਤ ਸਥਾਨਾਂ 'ਤੇ ਸਾਡੇ ਘਰ ਨਹੀਂ ਹਨ, ਜਿਥੇ ਰੋਜ਼ਾਨਾ ਗੋਲੀਆਂ ਚੱਲ਼ਦੀਆਂ ਹਨ। 

ਇਹ ਵੀ ਪੜ੍ਹੋ - ਹੋਮ ਗਾਰਡ ਭਰਤੀ ਦੌੜ 'ਚ ਬੇਹੋਸ਼ ਹੋਈ ਔਰਤ, ਹਸਪਤਾਲ ਲਿਜਾਂਦੇ ਸਮੇਂ ਐਂਬੂਲੈਂਸ 'ਚ ਹੋਇਆ ਸਮੂਹਿਕ ਬਲਾਤਕਾਰ

ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਲੋਕ ਸਭਾ ਵਿਚ ਜੰਗਾਂ ਦੇ ਸਮੇਂ ਸਰਹੱਦੀ ਵਸਨੀਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਕੀਤੇ ਜਾਣ ਅਤੇ ਕੋਈ ਮੁਆਵਜ਼ਾ ਨਾ ਮਿਲਣ ਦਾ ਮੁੱਦਾ ਉਠਾਇਆ। ਜੰਗ ਲੱਗਣ ਦੇ ਕਾਰਨ ਸਰਹੱਦਾਂ ਵਿਚ ਕਦੇ ਕੋਈ ਵਿਕਾਸ ਨਹੀਂ ਹੋਇਆ। ਜੰਗ ਜਦੋਂ ਵੀ ਹੁੰਦੀ ਹੈ, ਤਾਂ ਇਸ ਵਿਚ ਨੁਕਸਾਨ ਹਮੇਸ਼ਾ ਲੋਕਾਂ ਦਾ ਹੁੰਦਾ ਹੈ। ਹਰਸਿਮਰਤ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜਦੋਂ ਇਨ੍ਹਾਂ ਦਿਨਾਂ ਦਾ ਸਾਹਮਣਾ ਕਰਨਾ ਪਿਆ ਤਾਂ ਉਹਨਾਂ ਨੂੰ 1947, 65, 75 ਦੀ ਜੰਗ ਦੇ ਕਾਲੇ ਦਿਨ ਯਾਦ ਆ ਗਏ, ਜਿਹਨਾਂ ਨੂੰ ਸੋਚ ਉਹ ਕਹਿਣ ਲੱਗੇ ਕਿ ਹੁਣ ਉਹਨਾਂ ਦਾ ਕੀ ਹੋਵੇਗਾ। ਇਨੀਂ ਦਿੱਲੀ ਸਾਰੇ ਛੋਟੇ-ਵੱਡੇ ਵਪਾਰੀਆਂ ਦਾ ਕੰਮ ਠੱਪ ਹੋ ਗਿਆ, ਸਾਰੇ ਮਜ਼ਬੂਰ ਆਪਣੇ ਸ਼ਹਿਰ ਚੱਲੇ ਗਏ। 

ਇਹ ਵੀ ਪੜ੍ਹੋ - ਮਾਪਿਆਂ ਦੀ ਸ਼ਰਮਸਾਰ ਹਰਕਤ: 20,000 ਰੁਪਏ 'ਚ ਵੇਚ ਦਿੱਤੀ 28 ਦਿਨਾਂ ਦੀ ਧੀ, ਵਜ੍ਹਾ ਕਰੇਗੀ ਹੈਰਾਨ

ਹਰਸਿਮਰਤ ਨੇ ਕਿਹਾ ਕਿ ਜਦੋਂ ਵੀ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਸਰਕਾਰਾਂ ਵਲੋਂ ਕਿਹਾ ਜਾਂਦਾ ਹੈ ਕਿ ਅਟਾਰੀ ਸਰਹੱਦ ਬੰਦ ਕਰ ਦਿਓ। ਅਟਾਰੀ ਸਰਹੱਦ ਬੰਦ ਕਰਨ ਨਾਲ ਛੋਟੇ ਵਪਾਰੀ, ਛੋਟੇ ਕਾਰੋਬਾਰੀ ਅਤੇ ਛੋਟੇ ਟਰਾਂਸਪੋਰਟਰ ਦਾ ਨੁਕਸਾਨ ਹੋ ਜਾਂਦਾ ਹੈ। ਸਰਹੱਦਾਂ 'ਤੇ ਡਰੋਨਾਂ ਨਾਲ ਹਥਿਆਰਾਂ ਦੀ ਖੇਪ ਭੇਜੀ ਜਾ ਰਹੀ ਹੈ। ਪੰਜਾਬ ਦੀਆਂ ਸਰਹੱਦਾਂ 'ਤੇ ਤਾਇਨਾਤ ਬੀਐੱਸਐੱਫ ਦੇ ਜਵਾਨ ਬਹੁਤ ਸਾਰਾ ਨਸ਼ਾ, ਹਥਿਆਰ, ਡੱਰਗ ਆਦਿ ਵੱਡੀ ਮਾਤਰਾ ਵਿਚ ਕਾਬੂ ਕਰਦੇ ਹਨ। ਸਾਡੇ ਪੁਲਸ ਸਟੇਸ਼ਨ ਵਿਚ ਗ੍ਰਨੇਡ ਨਾਲ ਹਮਲੇ ਕੀਤਾ ਜਾ ਰਹੇ ਹਨ। ਰਾਕੇਟ ਲਾਂਚਰ ਨਾਲ ਵਿਜੀਲੈਂਸ ਦਫ਼ਤਰ 'ਤੇ ਹਮਲੇ ਹੋ ਰਹੇ ਹਨ। ਗੈਂਗਸਟਰ ਜੇਲ੍ਹਾਂ ਵਿਚ ਬੈਠ ਕੇ ਸ਼ਰੇਆਮ ਟੀਵੀ ਦੇਖ ਰਹੇ ਹਨ।

ਇਹ ਵੀ ਪੜ੍ਹੋ - Love marriage ਦਾ ਖੌਫਨਾਕ ਅੰਤ: ਗਰਭਵਤੀ ਪਤਨੀ ਨੂੰ ਮਾਰ ਲਾਸ਼ ਕੋਲ ਬੈਠ ਪੀਤੀ ਸ਼ਰਾਬ, ਖਾਧੀ ਅੰਡੇ ਦੀ ਭੁਰਜੀ

ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ ਦੇ ਸਭ ਤੋਂ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ 10 ਵਾਰ ਧਮਕੀਆਂ ਮਿਲੀਆਂ ਹਨ। ਜੇ ਉਥੋਂ ਦੀ ਸਰਕਾਰ ਦੀ ਥਾਂ ਤੁਸੀਂ ਕੁਝ ਕਰ ਦਿਓ, ਜੇ ਕੁਝ ਕਰ ਸਕਦੇ ਹੋ।ਇਸ ਦੌਰਾਨ ਉਹਨਾਂ ਨੇ ਸੰਸਦ ਵਿਚ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਜੇਕਰ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ੁਰੂ ਹੋ ਸਕਦੀ ਹੈ, ਤਾਂ ਸਿੱਖਾਂ ਦਾ ਕਰਤਾਰਪੁਰ ਲਾਂਘਾ ਕਿਉਂ ਨਹੀਂ ਸ਼ੁਰੂ ਹੋ ਸਕਦਾ? ਜੇਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਕ੍ਰਿਕਟ ਮੈਚ ਖੇਡਿਆ ਜਾ ਸਕਦਾ ਹੈ, ਤਾਂ ਦਿਲਜੀਤ ਦੋਸਾਂਝ ਦੀ ਫ਼ਿਲਮ ਕਿਉਂ ਨਹੀਂ ਰਿਲੀਜ਼ ਹੋ ਸਕਦੀ? ਆਪਣੇ ਸਬੰਧੋਨ ਦੇ ਆਖਰ ਵਿਚ ਬੀਬੀ ਬਾਦਲ ਨੇ ਹਥਿਆਰਬੰਦ ਸੈਨਾਵਾਂ ਦਾ ਜੰਗ ਰੋਕਣ 'ਤੇ ਧੰਨਵਾਦ ਕੀਤਾ, ਕਿਉਂਕਿ ਇਸ ਨਾਲ ਕਈ ਲੋਕਾਂ ਦੀ ਜਾਨ ਜਾ ਸਕਦੀ ਸੀ।

ਇਹ ਵੀ ਪੜ੍ਹੋ - ਹੋ ਗਿਆ ਛੁੱਟੀਆਂ ਦਾ ਐਲਾਨ: 16 ਤੋਂ 28 ਜੁਲਾਈ ਤੇ 2 ਤੋਂ 4 ਅਗਸਤ ਤੱਕ ਬੰਦ ਰਹਿਣਗੇ ਸਕੂਲ-ਕਾਲਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News