ਕੋਰੋਨਾ ਦੇ ਦੌਰ ’ਚ ਹਰ ਸ਼ਖਸ ਲਈ ਸੈਨੇਟਾਈਜ਼ਰ ਵਰਤਣਾ ਕਿੰਨਾ ਕੁ ਸਹੀ, ਜਾਣੋਂ (ਵੀਡੀਓ)
Friday, Aug 14, 2020 - 12:57 PM (IST)
ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਮਨੁੱਖੀ ਜ਼ਿੰਦਗੀ ’ਤੇ ਭਾਰੂ ਪੈਣ ਤੋਂ ਬਾਅਦ ਅਸੀਂ ਸਿਹਤ ਅਤੇ ਸਫ਼ਾਈ ਪ੍ਰਤੀ ਕਾਫੀ ਜਾਗਰੂਕ ਹੋਏ ਹਾਂ। ਹੁਣ ਖਾਣ-ਪੀਣ ਅਤੇ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਤਾਂ ਜੋ ਸਰੀਰ ਸਿਹਤਮੰਦ ਰਹੇ ਅਤੇ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਤੋਂ ਬਚਿਆ ਜਾ ਸਕੇ। ਜਦੋਂ ਕਦੇ ਵੀ ਅਜਿਹੀਆਂ ਆਫ਼ਤਾਂ ਆਉਂਦੀਆਂ ਹਨ ਤਾਂ ਮਨੁੱਖੀ ਜ਼ਿੰਦਗੀ ਅੰਦਰ ਕੁਝ ਬਦਲਾਅ ਕਰ ਜਿਹੇ ਹੋ ਜਾਂਦੇ ਹਨ, ਜੋ ਹਮੇਸ਼ਾਂ ਲਈ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ। ਉਨ੍ਹਾਂ ਦੇ ਚੰਗੇ ਜਾਂ ਮਾੜੇ ਪ੍ਰਭਾਵ ਹੋਣਾ ਵੱਖਰੀ ਗੱਲ ਹੈ।
ਪੜ੍ਹੋ ਇਹ ਵੀ ਖਬਰ - ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਕਰੋ ਇਹ ਕੰਮ, ਫਿਰ ਹੋਣਗੇ ਕਈ ਫਾਇਦੇ
ਅਜਿਹੇ ’ਚ ਅੱਜ ਕੱਲ੍ਹ ਸੈਨੇਟਾਈਜ਼ਰ ਮਨੁੱਖੀ ਜ਼ਿੰਦਗੀ ਵਿੱਚ ਬਹੁਤ ਵਰਤਿਆ ਜਾ ਰਿਹਾ ਹੈ। ਪਹਿਲਾਂ ਤਾਂ ਇਸ ਦੀ ਵਰਤੋਂ ਸਿਰਫ ਹਸਪਤਾਲਾਂ ਵਿੱਚ ਹੀ ਹੁੰਦੀ ਸੀ ਪਰ ਹੁਣ ਆਮ ਜਨ ਜੀਵਨ ਵਿੱਚ ਵੀ ਇਹ ਬਹੁਤ ਮਕਬੂਲ ਹੈ। ਇਸ ਨਾਲ ਅਸੀਂ ਕਿਸੇ ਵੀ ਵੇਲੇ ਕਿਤੇ ਵੀ ਆਪਣੇ ਹੱਥਾਂ ਨੂੰ ਸਾਫ ਕਰ ਸਕਦੇ ਹਾਂ। ਇਹ ਬਹੁਤ ਸੁਖਾਲਾ ਹੈ, ਕਿਉਂਕਿ ਇਸ ਲਈ ਪਾਣੀ ਦੀ ਲੋੜ ਨਹੀਂ ਪੈਂਦੀ। ਪਰ ਮਾਈਕਰੋ ਬੈਕਟੀਰੀਅਲ ਐਕਸਪਰਟ ਸੈਨੇਟਾਈਜ਼ਰ ਨੂੰ ਵਰਤਣ ਤੋਂ ਮਨ੍ਹਾ ਕਰਦੇ ਹਨ।
ਪੜ੍ਹੋ ਇਹ ਵੀ ਖਬਰ - ਜੇਕਰ ਤੁਹਾਡੇ ਵੀ ਪੈਰਾਂ ਵਿਚ ਹੁੰਦੀ ਹੈ ਸੋਜ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖੇ
ਮਾਈਕਰੋ ਬੈਕਟੀਰੀਅਲ ਐਕਸਪਰਟ ਦਾ ਕਹਿਣਾ ਹੈ ਕਿ ਸੈਨੀਟਾਈਜ਼ਰ ਦੀ ਜਗ੍ਹਾ ਸਾਬਣ ਨਾਲ ਹੱਥ ਧੋਣਾ ਜ਼ਿਆਦਾ ਵਧੀਆ ਹੈ। ਸੈਨੀਟਾਈਜ਼ਰ ਦੀ ਵਰਤੋਂ ਉੱਥੇ ਹੀ ਕੀਤੀ ਜਾਵੇ, ਜਿੱਥੇ ਤੁਹਾਨੂੰ ਪਤਾ ਹੋਵੇ ਕਿ ਪਾਣੀ ਉਪਲੱਬਧ ਨਹੀਂ ਹੈ।ਸੈਨੀਟਾਈਜ਼ਰ ਕਿਸੇ ਵੀ ਸਤਿਹ ਤੋਂ ਵਾਇਰਸ ਬੈਕਟੀਰੀਆ ਫੰਗਸ ਵਰਗੀਆਂ ਚੀਜ਼ਾਂ ਨੂੰ ਖਤਮ ਕਰ ਦਿੰਦਾ ਹੈ ਇਥੋਂ ਤੱਕ ਕਿ ਇਹ ਡੀ.ਐੱਨ.ਆਰ.ਐੱਨ.ਵਰਗੀਆਂ ਬਾਰੀਕ ਚੀਜ਼ਾਂ ਨੂੰ ਵੀ ਸਾਫ ਕਰ ਦਿੰਦਾ ਹੈ। ਉਦਾਹਰਨ ਵਜੋਂ ਢਿੱਡ ਅੰਦਰ ਕੋਈ ਬੀਮਾਰੀ ਹੋਣ ’ਤੇ ਅਸੀਂ ਐਂਟੀਬਾਇਓਟਿਕ ਖਾਨੇਂ ਹਾਂ ਜ਼ਖਮ ਹੋਣ ’ਤੇ ਐਂਟੀਸੈਪਟਿਕ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਚਮੜੀ ਦੇ ਉੱਪਰੋਂ ਨਿਰਜੀਵ ਜਾਂ ਡੈੱਡ ਸੈੱਲ ਜਾਂ ਬੈਕਟੀਰੀਆ ਵਾਇਰਸ ਆਦਿ ਨੂੰ ਲਾਉਣ ਲਈ ਸੈਨੀਟਾਈਜ਼ਰ ਹੀ ਕੰਮ ਆਉਂਦਾ ਹੈ।
ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਇਨ੍ਹਾਂ ਵੱਡੀਆਂ ਹਸਤੀਆਂ ਵਾਂਗ ਹੱਥ ਧੋਣ ਤੋਂ ਕਰਦੇ ਹੋ ਸੰਕੋਚ ਤਾਂ ਹੋ ਜਾਓ ਸਾਵਧਾਨ
ਸਿਹਤ ਮਾਹਿਰਾਂ ਮੁਤਾਬਕ ਸੈਨੇਟਾਈਜ਼ਰ ਨਾਲ ਹੱਥ ਸਾਫ ਕਰ ਕੇ ਰੋਟੀ ਵੀ ਖਾਧੀ ਜਾ ਸਕਦੀ ਹੈ, ਕਿਉਂਕਿ ਇਸ ਵਿੱਚ ਅਲਕੋਹਲ ਹੁੰਦਾ ਹੈ ਅਤੇ ਇਹ ਮਿੰਟਾਂ ਸਕਿੰਟਾਂ ਵਿੱਚ ਹੀ ਉੱਡ ਜਾਂਦਾ ਹੈ। ਜੇਕਰ ਮਾੜਾ ਮੋਟਾ ਅਲਕੋਹਲ ਅੰਦਰ ਵੀ ਚਲਾ ਜਾਵੇ ਤਾਂ ਨੁਕਸਾਨਦਾਇਕ ਨਹੀਂ ਹੈ ਪਰ ਜੇਕਰ ਸੈਨੇਟਾਈਜ਼ਰ ਦੀ ਵਰਤੋਂ ਦਿਨ ਵਿੱਚ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਇਹ ਨੁਕਸਾਨ ਦਾਇਕ ਸਾਬਤ ਹੋ ਸਕਦਾ ਹੈ। ਇਸੇ ਲਈ ਸੈਨੀਟਾਈਜ਼ਰ ਦੀ ਵਰਤੋਂ ਸਿਰਫ ਉਦੋਂ ਹੀ ਕਰਨੀ ਚਾਹੀਦੀ ਹੈ, ਜਦੋਂ ਸਾਬਣ ਨਾਲ ਹੱਥ ਧੋਣ ਲਈ ਪਾਣੀ ਉਪਲੱਬਧ ਨਾ ਹੋਵੇ।
ਪੜ੍ਹੋ ਇਹ ਵੀ ਖਬਰ - ਰਾਤ ਨੂੰ ਖਾਣਾ ਖਾਣ ਤੋਂ ਬਾਅਦ ਜੇਕਰ ਤੁਸੀਂ ਵੀ ਕਰਦੇ ਹੋ ਸੈਰ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਉਂਝ ਸੈਨੀਟਾਈਜ਼ਰ ਹਰ ਤਰ੍ਹਾਂ ਦੇ ਬੈਕਟੀਰੀਆ ਨੂੰ ਮਾਰ ਦਿੰਦਾ ਹੈ ਅਤੇ ਕਰੋੜਾਂ ਦੇ ਮਾਮਲੇ ਚ ਇਹ 100 ਫ਼ੀਸਦੀ ਕਾਰਗਰ ਹੈ। ਬੱਸ ਖਰੀਦਣ ਵੇਲੇ ਏਨਾ ਧਿਆਨ ਜ਼ਰੂਰ ਰੱਖੋ ਕਿ ਉਸ ਵਿੱਚ ਅਲਕੋਹਲ ਦੀ ਮਾਤਰਾ 60 ਫੀਸਦੀ ਤੋਂ ਘੱਟ ਨਾ ਹੋਵੇ।
ਪੜ੍ਹੋ ਇਹ ਵੀ ਖਬਰ - ਗੁੜ ਜਾਂ ਖੰਡ, ਜਾਣੋ ਦੋਵਾਂ ’ਚੋਂ ਕਿਸ ਦੀ ਵਰਤੋਂ ਕਰਨ ਨਾਲ ਘੱਟ ਹੁੰਦਾ ਹੈ ‘ਭਾਰ’