ਤਾਲਾਬੰਦੀ ’ਚ ਲੋੜੋਂ ਵੱਧ ਦਿੱਤੀ ਗਈ ਢਿੱਲ ਭਾਰਤ ਲਈ ਖ਼ਤਰਨਾਕ (ਵੀਡੀਓ)

Wednesday, Jun 03, 2020 - 03:33 PM (IST)

ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਲਾਗ (ਮਹਾਮਾਰੀ) ਦੇ ਸਭ ਤੋਂ ਜ਼ਿਆਦਾ ਅਸਰ ਵਾਲੇ 10 ਦੇਸ਼ਾਂ ’ਚੋਂ 7 ਨੇ ਪੂਰਨ ਤੌਰ ’ਤੇ ਤਾਲਾਬੰਦੀ ਕੀਤੀ ਹੋਈ ਸੀ। ਤਾਲਾਬੰਦੀ ਵਾਲੇ ਇਨ੍ਹਾਂ 7 ਦੇਸ਼ਾਂ ’ਚੋਂ ਭਾਰਤ ਹੀ ਅਜਿਹਾ ਦੇਸ਼ ਸੀ, ਜਿਸ ਨੇ ਸਭ ਤੋਂ ਘੱਟ ਕੋਰੋਨਾ ਮਾਮਲੇ ਆਉਣ 'ਤੇ ਹੀ ਦੇਸ਼ ਨੂੰ ਬੰਦ ਕਰ ਦਿੱਤਾ ਸੀ। ਜਾਣਕਾਰੀ ਅਨੁਸਾਰ ਤਾਲਾਬੰਦੀ ਵੇਲੇ ਭਾਰਤ ਵਿੱਚ ਕੋਰੋਨਾ ਲਾਗ ਦੇ ਸਿਰਫ 536 ਮਾਮਲੇ ਹੀ ਸਨ। ਉਸ ਵੇਲੇ ਵਿਸ਼ਵ ਸਿਹਤ ਸੰਗਠਨ ਨੇ ਵੀ ਭਾਰਤ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਸੀ। ਕੋਰੋਨਾ ਨਾਲ ਨਜਿੱਠਣ ਲਈ ਸਰਕਾਰ ਦੀਆਂ ਤਿਆਰੀਆਂ ਨੂੰ ਵਾਚਣ ਵਾਲੇ ਆਕਸਫੋਰਡ ਗਵਰਮੈਂਟ ਯੂਨੀਵਰਸਿਟੀ ਟਰੈਕਰ ਨੇ ਵੀ ਭਾਰਤ ਨੂੰ 100 'ਚੋਂ 100 ਅੰਕ ਦਿੱਤੇ ਸਨ। 

ਪੜ੍ਹੋ ਇਹ ਵੀ ਖਬਰ - ਕੋਰੋਨਾ : ਮਾਨਸਿਕ ਤਣਾਅ ਦੀ ਥਾਂ ਆਪਣੀ ਪੜ੍ਹਾਈ ਨੂੰ ਬਣਾਓ ਰੌਚਕ

ਪਰ ਹੁਣ ਇਨ੍ਹਾਂ ਤਾਲਾਬੰਦੀ ਵਾਲੇ ਦੇਸ਼ਾਂ ’ਚੋਂ ਭਾਰਤ ਹੀ ਇਕੱਲਾ ਦੇਸ਼ ਹੈ, ਜਿੱਥੇ ਕੋਰੋਨਾ ਦੀ ਲਾਗ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਬਾਕੀ 6 ਦੇਸ਼ਾਂ ’ਚ ਹਰ ਰੋਜ਼ ਸਾਹਮਣੇ ਆਉਣ ਵਾਲੇ ਨਵੇਂ ਮਾਮਲਿਆਂ ਵਿੱਚ ਲਗਾਤਾਰ ਕਮੀ ਆ ਰਹੀ ਹੈ। ਇਨ੍ਹਾਂ ਦੇਸ਼ਾਂ ਨੇ ਕੋਰੋਨਾ ਦੀ ਲਾਗ ਫੈਲਣ 'ਤੇ ਕਾਫੀ ਹੱਦ ਤੱਕ ਨਕੇਲ ਕੱਸੀ ਹੈ ਅਤੇ ਹੌਲੀ-ਹੌਲੀ ਤਾਲਾਬੰਦੀ ਖੋਲ੍ਹਣ ਵਿੱਚ ਢਿੱਲ ਵੀ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਭਾਰਤ ਨੇ ਵੀ 1 ਜੂਨ ਤੋਂ ਤਾਲਾਬੰਦੀ ’ਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ ਪਰ ਇਥੇ ਹਰ ਦਿਨ ਨਵੇਂ ਮਾਮਲਿਆਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਕੋਰੋਨਾ ਦੀ ਲਾਗ ਤੋਂ ਪ੍ਰਭਾਵਿਤ ਇਨ੍ਹਾਂ ਸਾਰੇ 7 ਦੇਸ਼ਾਂ ਵਿੱਚ ਤਾਲਾਬੰਦੀ ਨੂੰ 2-2 ਮਹੀਨੇ ਪੂਰੇ ਹੋ ਚੁੱਕੇ ਹਨ। ਇਟਲੀ, ਫਰਾਂਸ ਅਤੇ ਜਰਮਨ 'ਚ ਤਾਲਾਬੰਦੀ ਦੇ ਦੋ ਮਹੀਨੇ ਬਾਅਦ ਨਵੇਂ ਮਾਮਲਿਆਂ ਦੀ ਗਿਣਤੀ ਬਹੁਤ ਘੱਟ ਗਈ ਹੈ। 

ਪੜ੍ਹੋ ਇਹ ਵੀ ਖਬਰ -  ਕੀ ਭਾਰਤ ਵੱਲੋਂ ਚੀਨ ਦੇ ਉਤਪਾਦਾਂ ਦਾ ਬਾਈਕਾਟ ਕੀਤਾ ਜਾਣਾ ਸੰਭਵ ਹੈ, ਸੁਣੋ ਇਹ ਵੀਡੀਓ

ਪੜ੍ਹੋ ਇਹ ਵੀ ਖਬਰ - ਸਕੂਲ ਸਿੱਖਿਆ ਮਹਿਕਮੇ ਨੇ ‘ਸਵਯਮ ਚੈਨਲ’ ਜ਼ਰੀਏ ਆਨਲਾਈਨ ਸਿੱਖਿਆ ਦੇ ਖੇਤਰ ’ਚ ਕੀਤੀ ਅਹਿਮ ਪ੍ਰਾਪਤੀ

ਜਰਮਨ ਵਿੱਚ ਇਸ ਦਾ ਪ੍ਰਭਾਵ ਸਭ ਤੋਂ ਵੱਧ ਵੇਖਣ ਨੂੰ ਮਿਲਿਆ ਹੈ, ਜਿੱਥੇ 2 ਮਹੀਨੇ ਬਾਅਦ ਕੋਰੋਨਾ ਮਾਮਲੇ 9 ਗੁਣਾ ਘੱਟ ਆ ਰਹੇ ਹਨ। ਫਰਾਂਸ ਵਿੱਚ ਵੀ ਨਵੇਂ ਮਾਮਲਿਆਂ ਦੀ ਗਿਣਤੀ ਅੱਧੀ ਹੋ ਗਈ ਹੈ ਅਤੇ ਇਟਲੀ ’ਚ ਨਵੇਂ ਕੋਰੋਨਾ ਮਾਮਲੇ ਡੇਢ ਗੁਣਾ ਘਟੇ ਹਨ। ਜੇਕਰ ਗੱਲ ਭਾਰਤ ਦੀ ਕਰੀਏ ਤਾਂ ਭਾਰਤ ਵਿੱਚ ਜਦੋਂ ਤਾਲਾਬੰਦੀ ਹੋਈ ਸੀ ਤਾਂ ਇੱਥੇ ਰੋਜ਼ਾਨਾ ਕੋਰੋਨਾ ਮਾਮਲਿਆਂ ਦੀ ਗਿਣਤੀ 81 ਸੀ, ਜੋ ਕਿ ਤਾਲਾਬੰਦੀ ਦੇ ਇੱਕ ਮਹੀਨੇ ਬਾਅਦ 21 ਗੁਣਾ ਵੱਧ ਗਈ ਹੈ। ਤਾਲਾਬੰਦੀ ਦੇ ਇੱਕ ਮਹੀਨੇ ਬਾਅਦ ਦੇ ਮੁਕਾਬਲੇ ਦੋ ਮਹੀਨੇ ਬਾਅਦ ਰੋਜ਼ਾਨਾ ਮਿਲਣ ਵਾਲੇ ਮਰੀਜ਼ਾਂ ਦੀ ਗਿਣਤੀ 4 ਗੁਣਾ ਹੋ ਗਈ ਹੈ। ਤਾਲਾਬੰਦੀ ਦੇ 1 ਮਹੀਨੇ ਬਾਅਦ ਸਾਰੇ ਦੇਸ਼ਾਂ ਵਿੱਚ ਮੌਤਾਂ ਦੀ ਦਰ ਪਹਿਲਾਂ ਨਾਲੋਂ ਵਧੀ ਸੀ ਪਰ ਦੋ ਮਹੀਨੇ ਬਾਅਦ 7 ’ਚੋਂ 5 ਦੇਸ਼ਾਂ ਵਿੱਚ ਮੌਤ ਦਰ ਘੱਟ ਗਈ ਹੈ। 

ਪੜ੍ਹੋ ਇਹ ਵੀ ਖਬਰ - ਕੋਰੋਨਾ ਖਿਲਾਫ ਫਰੰਟ ਲਾਈਨ 'ਤੇ ਭੂਮਿਕਾ ਨਿਭਾਉਣ ਵਾਲਾ ‘ਪੱਤਰਕਾਰ’ ਮਾਣ ਸਨਮਾਨ ਦਾ ਹੱਕਦਾਰ

ਤਾਲਾਬੰਦੀ ਦੇ ਪਹਿਲੇ ਮਹੀਨੇ ਦੇ ਮੁਕਾਬਲੇ ਦੂਜੇ ਮਹੀਨੇ 'ਚ ਮੌਤਾਂ ਦੀ ਦਰ ਫਰਾਂਸ ’ਚ 5 ਗੁਣਾ, ਜਰਮਨੀ ਅਤੇ ਇੰਗਲੈਂਡ ਵਿੱਚ 5 ਗੁਣਾ ਅਤੇ ਸਪੇਨ ’ਚ 3 ਗੁਣਾ ਘੱਟ ਹੋਈ ਹੈ। ਰੂਸ 'ਚ ਇਹ ਗਿਣਤੀ ਡੇਢ ਗੁਣਾ ਵਧੀ ਹੈ, ਜਦਕਿ ਭਾਰਤ ਵਿੱਚ ਇਹ ਵਾਧਾ ਸਭ ਤੋਂ ਜ਼ਿਆਦਾ ਵੇਖਣ ਨੂੰ ਮਿਲਿਆ ਹੈ। ਭਾਰਤ ਵਿੱਚ ਮੌਤਾਂ ਦੀ ਗਿਣਤੀ 3 ਗੁਣਾਂ ਵਧ ਗਈ ਹੈ। ਭਾਰਤ ਦੇ ਇਹ ਅੰਕੜੇ ਇੱਕ ਜੂਨ ਤੋਂ ਪਹਿਲਾਂ ਦੇ ਹਨ, ਜਦੋਂ ਤਾਲਾਬੰਦੀ ’ਚ ਜ਼ਿਆਦਾ ਢਿੱਲ ਨਹੀਂ ਸੀ। ਇਸ ਦੇ ਬਾਵਜੂਦ ਵੀ ਕੋਰੋਨਾ ਮਰੀਜ਼ ਵਧਦੇ ਗਏ। ਹੁਣ ਤਾਲਾਬੰਦੀ ’ਚ ਪੂਰੀ ਢਿੱਲ ਦੇ ਦਿੱਤੀ ਗਈ ਹੈ, ਅਜਿਹੇ ਵਿੱਚ ਕੋਰੋਨਾ ਮਾਮਲੇ ਹੋਰ ਵੀ ਵੱਡੀ ਗਿਣਤੀ ਵਿੱਚ ਵਧ ਸਕਦੇ ਹਨ। ਇਸ ਮਾਮਲੇ ਦੇ ਸਬੰਧ ਵਿਚ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਪੜ੍ਹੋ ਇਹ ਵੀ ਖਬਰ - ਬਲੱਡ ਪ੍ਰੈਸ਼ਰ ਤੇ ਮੋਟਾਪੇ ਤੋਂ ਪਰੇਸ਼ਾਨ ਲੋਕ ਖਾਣ ‘ਵੇਸਣ ਦੀ ਕੜੀ’, ਹੋਣਗੇ ਹੈਰਾਨੀਜਨਕ ਫਾਇਦੇ


author

rajwinder kaur

Content Editor

Related News