ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਨੂੰ ਪੁਰਾਣਾ ਪੰਜਾਬ ਅਪਣਾਉਣਾ ਹੀ ਪੈਣਾ...
Monday, Oct 19, 2020 - 01:21 PM (IST)
ਸ਼ਾਇਦ ਇਹ ਗੱਲ ਕਰਨੀ ਵੀ ਬਣਦੀ ਹੈ ਜਾਂ ਨਹੀਂ ਪਰ ਮੈਨੂੰ ਸੋਚਣ ਲਈ ਮਜ਼ਬੂਰ ਜ਼ਰੂਰ ਕਰ ਗਈ। ਜਦੋਂ ਇੱਕ ਬੱਸ ਡਰਾਈਵਰ ਵੀਰ ਨੇ ਕਿਹਾ ਕਿ ਬਾਈ ਜੀ ਆਪਣਾ ਪੰਜਾਬ ਤਾਂ ਬਿਹਾਰ ਹੀ ਬਣਿਆ ਪਿਆ ਲੈ, ਮੈਂ ਕਿਹਾ ਕਿਉਂ ਅਤੇ ਕਿਵੇਂ..? ਉਸ ਬੱਸ ਡਰਾਈਵਰ ਵੀਰ ਨੇ ਕਿਹਾ ਕਿ ਜਦੋਂ ਦੀ ਤਾਲਾਬੰਦੀ ਲੱਗੀ ਹੋਈ ਹੈ, ਪੰਜਾਬ ਵਿੱਚ ਉਸ ਤੋਂ ਬਾਅਦ ਬੱਸਾਂ ਚੱਲਣ ਲੱਗੀਆਂ ਹਨ। ਕਹਿਣ ਨੂੰ ਤਾਂ ਉਂਝ ਪੰਜਾਬ ਵਿੱਚੋਂ ਬਿਹਾਰੀ ਬਾਬੂ ਜਾ ਰਹੇ ਨੇ ਪਰ ਅਸੀਂ ਬੱਸਾਂ ਲੈ ਕੇ ਜਾਂਦੇ ਅਤੇ ਆਉਂਦੇ ਰਹਿੰਦੇ ਹਾਂ, ਨਾ - ਨਾ ਕਰਦੇ ਪੰਜਾਬ ਵਿੱਚ ਹਰ ਰੋਜ਼ ਯੂ.ਪੀ, ਬਿਹਾਰ, ਮਹਾਰਾਸ਼ਟਰ ਤੋਂ ਦਸ ਹਜ਼ਾਰ ਬਿਹਾਰੀ ਪੰਜਾਬ ਵਿੱਚ ਆਉਂਦਾ ਹੈ।
ਪੜ੍ਹੋ ਇਹ ਵੀ ਖਬਰ - Health tips : ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਨ੍ਹਾਂ ਗ਼ਲਤੀਆਂ ਕਾਰਨ ਘੱਟ ਨਹੀਂ ਹੁੰਦਾ ਸਾਡਾ ‘ਭਾਰ’
ਅਸੀਂ ਤੁਸੀਂ ਖੇਤੀ ਦੇ ਬਣਾਏ ਕਾਲੇ ਬਿੱਲਾਂ ਪਿੱਛੇ ਲੜ ਰਹੇ ਹਾਂ ਅਤੇ ਦੂਸਰੇ ਪਾਸੇ ਪੰਜਾਬ ਵਿੱਚ ਹੋਰਨਾਂ ਸੂਬਿਆਂ ਤੋਂ ਹਰ ਰੋਜ਼ ਯਾਤਰੀ ਦੇ ਰੂਪ ਵਿੱਚ ਦਸ ਹਜ਼ਾਰ ਬੰਦਾ ਪੰਜਾਬ ਵਿੱਚ ਆ ਰਿਹਾ ਹੈ। ਦੂਸਰੀ ਗੱਲ ਆਪ ਸਭ ਵੀ ਜਾਣਦੇ ਹੀ ਹੋਵੋਂਗੇ, ਕਿ ਸਾਰੇ ਹੀ ਨਹੀਂ ਤਾਂ ਫੇਰ ਵੀ ਬਹੁਤ ਜ਼ਿਆਦਾ ਉੱਚੇ ਸਰਕਾਰੀ ਅਹੁਦਿਆਂ ਤੇ ਹੋਰਨਾਂ ਸੂਬਿਆਂ ਦੇ ਅਫ਼ਸਰ ਡਿਊਟੀਆਂ ਨਿਭਾ ਰਹੇ ਹਨ। ਕੀ ਪੰਜਾਬ ਦੇ ਸਿਆਸਤਦਾਨ ਜਾਂ ਪੰਜਾਬ ਸਰਕਾਰ ਆਖ਼ਿਰ ਪੰਜਾਬ ਨੂੰ ਬਣਾਉਣਾ ਕੀ ਚਾਹੁੰਦੀ ਹੈ। ਗੱਲ ਇਹ ਵੀ ਸੋਚ ਵਿਚਾਰਨ ਵਾਲੀ ਹੈ ਕੀ ਸਾਡੇ ਪੰਜਾਬ ਦੇ ਲੋਕ ਉੱਚੇ ਅਹੁਦਿਆਂ ਦੇ ਕਾਬਿਲ ਨਹੀਂ ਰਹੇ ਜਾਂ ਸਾਨੂੰ ਸਾਰੇ ਹੀ ਪੰਜਾਬੀਆਂ ਨੂੰ ਕਿਸੇ ਸਿਆਸਤ ਰਾਹੀਂ ਨਿਕੰਮੇ ਬਣਾਇਆ ਜਾ ਰਿਹਾ ਹੈ?
ਪੜ੍ਹੋ ਇਹ ਵੀ ਖਬਰ - ਪਤੀ-ਪਤਨੀ ’ਚ ਹੈ ‘ਕਲੇਸ਼’ ਜਾਂ ਪਰਿਵਾਰਿਕ ਮੈਂਬਰਾਂ ’ਚ ਹੋ ਰਹੀ ਹੈ ‘ਅਣਬਣ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਇੱਕ ਪਾਸੇ ਭਾਵੇਂ ਬੱਸ ਡਰਾਈਵਰ ਵੀਰ ਦੀ ਗੱਲ ਨੂੰ ਨਜ਼ਰ ਅੰਦਾਜ਼ ਵੀ ਕਰ ਦਿੰਦੇ ਹਾਂ ਪਰ ਕੀ ਪੰਜਾਬ ਵਿੱਚ ਹਰ ਰੋਜ਼ ਦਸ ਹਜ਼ਾਰ ਬਿਹਾਰੀ ਹੋਰਨਾਂ ਸੂਬਿਆਂ ਤੋਂ ਨਹੀਂ ਆਉਂਦੇ? ਜੇ ਆ ਵੀ ਰਹੇ ਨੇ ਤਾਂ ਕਿਸ ਪਾਸੇ ਤੋਂ ਭਾਵ ਕਿਹੜੇ ਚੋਰ ਰਸਤੇ ਤੋਂ। ਗੱਲ ਹੈ ਪੰਜਾਬ ਦੇ ਭਵਿੱਖ ਦੀ, ਭਾਵੇਂ ਉਹ ਸਰਕਾਰੀ ਅਦਾਰੇ ਹੋਣ ਜਾਂ ਹੋਰ ਅਦਾਰੇ ਪਰ ਪੰਜਾਬ ਦੇ ਲੋਕ ਅਣਦੇਖਿਆ ਕਿਉਂ ਕੀਤੇ ਜਾ ਰਹੇ ਹਨ। ਇਹ ਸਵਾਲ ਸਾਡੇ ਸਾਰਿਆਂ ਲਈ ਹੈ, ਮੈਂ ਅਤੇ ਮੇਰੇ ਪੰਜਾਬ ਵਾਸੀਆਂ ਨੂੰ ਇਹੋ ਕਹਿਣਾ ਚਾਹਾਂਗਾ ਕੀ ਗੱਲ ਇਕੱਲੇ ਖੇਤੀਂ ਬਿੱਲ ਦੀ ਨਹੀਂ, ਗੱਲ ਤਾਂ ਪੰਜਾਬ ਦੇ ਹਰੇਕ ਮਸਲੇ ’ਤੇ ਕਰਨੀ ਬਣਦੀ ਹੈ।
ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਤਣਾਅ ‘ਚ ਆਉਂਦਾ ਹੈ ਬਹੁਤ ਜ਼ਿਆਦਾ ‘ਗੁੱਸਾ’, ਇਨ੍ਹਾਂ ਤਰੀਕਿਆਂ ਨਾਲ ਕਰੋ ਕਾਬੂ
ਸਾਡਾ ਨਹਿਰੀ ਪਾਣੀ ਹੋਰਨਾਂ ਸੂਬਿਆਂ ਨੂੰ ਜਾ ਰਿਹਾ ਤੇ ਅਸੀਂ ਧਰਤੀ ਦੇ ਹੇਠਲਾ ਪਾਣੀ ਮੁਕਾਉਣ ’ਤੇ ਲੱਗੇ ਹੋਏ ਹਾਂ। ਪੰਜਾਬ ਦੇ ਪਾਣੀ ਉੱਤੇ ਵੀ ਪੰਜਾਬ ਦੇ ਲੋਕਾਂ ਦਾ ਕੋਈ ਹੱਕ ਨਹੀਂ ਰਿਹਾ, ਨਹਿਰੀ ਪਾਣੀ ਪੰਜਾਬ ਦੇ ਕਿਸਾਨ ਲਈ ਕਿਉਂ ਨਹੀਂ। ਜੇਕਰ ਪੰਜਾਬ ਬਚਾਉਣਾ ਹੈ, ਤਾਂ ਸੋਚਣਾ ਸਾਰੇ ਹੀ ਅਧਿਕਾਰਾਂ ਬਾਰੇ ਪੈਣਾ ਹੈ, ਦੂਸਰਾ ਹੋਰ ਸੂਬਿਆਂ ਤੋਂ ਆਉਣਾ ਤੇ ਪੰਜਾਬ ਵਿੱਚ ਵਸ ਜਾਣਾ ਇਹ ਵੀ ਗੰਭੀਰ ਮਸਲਾ ਹੈ। ਨਹੀਂ ਤਾਂ ਉਹ ਦਿਨ ਦੂਰ ਨਹੀਂ, ਜਦੋਂ ਯੂਪੀ ਵਰਗੀਆਂ ਘਟਨਾਵਾਂ ਸਾਡੇ ਪੰਜਾਬ ਵਿੱਚ ਆਮ ਹੋਣ ਲੱਗ ਜਾਣਗੀਆਂ ਤੇ ਪੰਜਾਬ ਵੀ ਇੱਕ ਮਿੰਨੀ ਯੂਪੀ ਬਣਕੇ ਰਹਿ ਜਾਵੇਂਗਾ।
ਪੜ੍ਹੋ ਇਹ ਵੀ ਖਬਰ - ਅਹਿਮ ਖ਼ਬਰ : ਹੁਣ ਵਿਦੇਸ਼ ‘ਚ ਫੀਸ ਭਰਨ ਵਾਲੇ ਵਿਦਿਆਰਥੀਆਂ ਨੂੰ ਦੇਣਾ ਪਵੇਗਾ 5 ਫੀਸਦੀ ਟੈਕਸ
ਇਸ ਦੀ ਮਿਸਾਲ ਅੱਜਕਲ੍ਹ ਸੋਸ਼ਲ ਮੀਡੀਆ ’ਤੇ ਵਾਇਰਲ ਇੱਕ ਵੀਡੀਓ ਹੈ, ਜਿਸ ਵਿੱਚ ਇੱਕ ਯੂ. ਕੇ.ਤੋਂ ਆਈ ਹੋਈ ਟੂਰਿਸਟ ਹੈ। ਜਿਸ ਨਾਲ ਕੁੱਝ ਨੌਜਵਾਨਾਂ ਵਲਂ ਛੇੜਛਾੜ ਕੀਤੀ ਗਈ। ਹੁਣ ਪੰਜਾਬ ਦੇ ਲੋਕਾਂ ਨੂੰ ਜਾਗਣ ਦੀ ਲੋੜ ਹੈ, ਨਾ ਕੀ ਮੈਨੂੰ ਵਾਲੀਆਂ ਗੱਲਾਂ ਕਰਨ ਦੀ। ਸਾਨੂੰ ਅਤੇ ਤੁਹਾਨੂੰ ਹਰੇਕ ਫ਼ੈਸਲੇ ਸਰਕਾਰਾਂ ਉੱਤੇ ਛੱਡਣੇ ਬੰਦ ਕਰ ਦੇਣੇ ਚਾਹੀਦੇ ਹਨ। ਸਾਨੂੰ ਆਪਣੇ ਫ਼ੈਸਲੇ ਪਿੰਡ ਪਿੰਡ ਸਾਂਝੀਆਂ ਥਾਵਾਂ ਉੱਤੇ ਹੁਣ ਦੁਬਾਰੇ ਕਰਨੇ ਪੈਣਗੇ। ਹੁਣ ਜੇ ਨਵਾਂ ਪੰਜਾਬ ਬਣਾਉਣਾ ਹੈ ਤਾਂ ਪਹਿਲਾਂ ਵਾਲਾ ਪੁਰਾਣਾ ਪੰਜਾਬ ਅਪਨਾਉਣਾ ਪੈਣਾ ਹੈ, ਕਿਉਂਕਿ ਸਾਡੀ ਲੁੱਟ ਹੋਣ ਦਾ ਅਤੇ ਲੁੱਟੇ ਜਾਣ ਦਾ ਕਾਰਨ ਇੱਕੋ ਹੀ ਹੈ, ਕੀ ਅਸੀਂ ਪਿੰਡਾਂ ਵਿੱਚੋਂ ਆਪਣਾ ਭਾਈਚਾਰਾ ਗਵਾ ਬੈਠੇ ਹਾਂ।
ਪੜ੍ਹੋ ਇਹ ਵੀ ਖਬਰ - Beauty Tips : ਇਸ ਤਰੀਕੇ ਨਾਲ ਹਮੇਸ਼ਾ ਬੁੱਲ੍ਹਾਂ ’ਤੇ ਲਗਾਓ ‘ਲਿਪਸਟਿਕ’, ਕਦੇ ਨਹੀਂ ਹੋਵੇਗੀ ਫਿੱਕੀ
ਅਸੀਂ ਪਿੰਡਾਂ ਵਾਲੀਆਂ ਸੱਥਾਂ ਨੂੰ ਸਿਆਸੀ ਅਖਾੜੇ ਬਣਾ ਲਿਆ ਹੈ, ਹੁਣ ਵੀ ਸਮਾਂ ਹੈ, ਸਿਆਸਤਦਾਨਾਂ ਤੋਂ ਬਚੋ ਆਪਣੇ ਪਿੰਡ ਬਚਾ ਲਓ। ਪੰਜਾਬ ਆਪਣੇ ਆਪ ਬਚ ਜਾਵੇਗਾ। ਬੇਨਤੀ ਮੇਰੀ ਮੰਨ ਲੈਣਾ ਆਪਣੀ ਪਿੰਡਾਂ ਵਾਲੀ ਸਾਂਝ ਪੱਕੀ ਕਰ ਲਵੋਂ। ਸਾਡੇ ਪੰਜਾਬ ਵਿੱਚ ਫੇਰ ਵੇਖਣਾ ਕੇਹੜਾ ਗੰਦੀ ਸਿਆਸਤ ਖੇਡਦਾ ਹੈ, ਜਦੋਂ ਦੇ ਸਾਡੇ ਘਰ ਤੇ ਪਿੰਡ ਦੀ ਸਾਂਝ ਟੁੱਟਣੀ ਸ਼ੁਰੂ ਹੋਈ ਹੈ, ਉਦੋਂ ਤੋਂ ਪੰਜਾਬ ਵੀ ਟੁੱਟਣਾ ਸ਼ੁਰੂ ਹੋ ਗਿਆ ਸੀ। ਉਦੋਂ ਬੇਸ਼ੱਕ ਅਸੀਂ ਜਾਣਿਆ ਨਹੀਂ ਪਰ ਅੱਜ ਸਾਨੂੰ ਮੰਨਣਾ ਪਵੇਗਾ ਕੀ ਅੱਜ ਪੰਜਾਬ ਦੇ ਲੋਕ, ਜੋ ਦਰਦ ਤੇ ਸੰਤਾਪ ਹੰਢਾ ਰਹੇ ਨੇ, ਇਹ ਸਭ ਸਾਡੇ ਆਪਸੀ ਭਾਈਚਾਰਕ ਸਾਂਝ ਸਥਾਪਤ ਹੋਣ ਕਰਕੇ ਹੀ ਹੋਇਆ ਹੈ। ਆਓ ਹੁਣ ਦੁਬਾਰੇ ਆਪਣਾ ਪੁਰਾਣਾ ਪੰਜਾਬ ਸਿਰਜੀਏ, ਪਿੰਡ ਪਿੰਡ ਏਕਾ ਬਣਾਈਏ, ਜਾਤਾਂ ਦੇ ਰੌਲੇ ਮੁਕਾ ਕੇ, ਆਪਸੀ ਸਾਂਝ ਪਿੰਡ ਪਿੰਡ ਕਾਇਮ ਕਰੀਏ ਤਾਂ ਹੀ ਅਸੀਂ ਨਵਾਂ ਪੰਜਾਬ ਸਿਰਜ ਪਾਵਾਂਗੇ।
ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਜਖਵਾਲੀ
ਜ਼ਿਲ੍ਹਾ ਫਤਹਿਗੜ੍ਹ ਸਾਹਿਬ
ਮੋਬਾਇਲ- 98550 36444