ਜਾਣੋ ਕਿਉਂ ਦੇਣੀ ਜ਼ਰੂਰੀ ਹੁੰਦੀ ਹੈ ‘ਪ੍ਰੀ-ਬੋਰਡ ਦੀ ਪ੍ਰੀਖਿਆ’, ਕੀ ਹੈ ਇਸ ਦੀ ਮਹੱਤਤਾ?

2/21/2021 4:08:11 PM

ਬਲਜਿੰਦਰ ਮਾਨ 

ਪ੍ਰੀਖਿਆਵਾਂ ਮਨੁੱਖ ਦਾ ਖਹਿੜਾ ਨਹੀਂ ਛੱਡਦੀਆਂ। ਜੀਵਨ ਵਿਚ ਕੁਝ ਪ੍ਰੀਖਿਆਵਾਂ ਅਸੀਂ ਖੁਦ ਦਿੰਦੇ ਹਾਂ ਅਤੇ ਕੁਝ ਸਾਨੂੰ ਬਗੈਰ ਕਿਸੇ ਤਿਆਰੀ ਦੇ ਦੇਣੀਆਂ ਪੈਂਦੀਆਂ ਹਨ ਪਰ ਵਿਦਿਆਰਥੀ ਜੀਵਨ ਤਾਂ ਮਾਸਿਕ, ਤਿਮਾਹੀ, ਛਿਮਾਹੀ, ਨੁਮਾਹੀ, ਸਿਮੈਸਟਰ ਅਤੇ ਸਲਾਨਾ ਆਦਿ ਪ੍ਰੀਖਿਆਵਾਂ ਨਾਲ ਭਰਿਆ ਪਿਆ ਹੈ। ਅੱਜਕਲ ਇਕ ਨਵੀਂ ਪ੍ਰੀਖਿਆ ਪ੍ਰੀ-ਬੋਰਡ ਦੇ ਨਾਮ ’ਤੇ ਪਿਛਲੇ ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸ਼ੁਰੂ ਹੋ ਚੁੱਕੀ ਹੈ। ਬਹੁਤ ਵਾਰੀ ਵਿਦਿਆਰਥੀ ਅਤੇ ਮਾਪੇ ਇਸਦੀ ਮਹੱਤਤਾ ਜਾਣੇ ਬਗੈਰ ਇਸਦੀ ਤਿਆਰੀ ਵੱਲ ਬਹੁਤਾ ਧਿਆਨ ਨਹੀਂ ਦਿੰਦੇ, ਜਦਕਿ ਇਹ ਪ੍ਰੀਖਿਆ ਬੋਰਡ ਦੀਆਂ ਜਮਾਤਾਂ ਵਾਸਤੇ ਬਹੁਤ ਮਹੱਤਵ ਰੱਖਦੀ ਹੈ। ਅਸਲ ਵਿਚ ਇਹ ਪ੍ਰੀਖਿਆ ਸਾਨੂੰ ਬੋਰਡ ਦੀ ਕਲਾਸ ਵਿਚੋਂ ਸਫ਼ਲ ਹੋਣ ਦੇ ਤੌਰ ਤਰੀਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸ ਲਈ ਇਸ ਪ੍ਰੀਖਿਆ ਨੂੰ ਪੂਰੀ ਤਰ੍ਹਾਂ ਜਾਨਣਾ ਅਜੋਕੇ ਵਿਦਿਆਥੀਆਂ ਲਈ ਲਾਜ਼ਮੀ ਬਣ ਗਿਆ ਹੈ। ਪਿਛਲੇ ਸਾਲਾਂ ਦਾ ਤਜਰਬਾ ਇਹ ਦਰਸਾਉਂਦਾ ਹੈ ਕਿ ਜਿਹੜੇ ਇਸ ਪਰੀਖਿਆਂ ਨੂੰ ਸੋਚ ਵਿਚਾਰ ਕੇ ਦਿੰਦੇ ਹਨ, ਉਹ ਸਲਾਨਾ ਪ੍ਰੀਖਿਆ ਵਿਚ ਚੰਗੇ ਹੀ ਨਹੀਂ ਸਗੋਂ ਚੰਗੀ ਪੁਜੀਸ਼ਨ ਹਾਸਲ ਕਰਦੇ ਹੋਏ ਬੋਰਡ ਦੀ ਜਮਾਤ ਪਾਸ ਕਰਦੇ ਹਨ। 

ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੇ ਨੌਜਵਾਨ ਦੀ ਇਟਲੀ ’ਚ ਭੇਤਭਰੇ ਹਾਲਾਤਾਂ ’ਚ ਮੌਤ, ਭੁੱਬਾਂ ਮਾਰ ਰੋਇਆ ਪਰਿਵਾਰ

ਬੋਰਡ ਦੇ ਪੇਪਰ ਦਾ ਸਟਾਈਲ 
ਫਰਵਰੀ ਵਿਚ ਪ੍ਰੀ-ਬੋਰਡ ਦੀ ਪ੍ਰੀਖਿਆ ਆਰੰਭ ਹੋ ਰਹੀ ਹੈ, ਜਿਸ ਵਾਸਤੇ ਹਰ ਵਿਦਿਆਰਥੀ ਨੂੰ ਤਿਆਰੀ ਪੂਰੀ ਗੰਭੀਰਤਾ ਨਾਲ ਕਰਨ ਦੀ ਜ਼ਰੂਰ ਹੈ। ਇਸ ਪ੍ਰੀਖਿਆ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਇਸ ਰਾਹੀਂ ਵਿਦਿਆਰਥੀ ਨੂੰ ਬੋਰਡ ਦੇ ਪੇਪਰ ਦੇ ਸਟਾਈਲ ਦਾ ਗਿਆਨ ਹੋ ਜਾਂਦਾ ਹੈ। ਕਿੰਨੇ ਸਵਾਲ ਕਿਹੜੇ ਭਾਗ ਵਿਚੋਂ ਅਤੇ ਕਿੰਨੇ-ਕਿੰਨੇ ਅੰਕਾਂ ਦੇ ਆਉਣਗੇ। ਇਸਦਾ ਗਿਆਨ ਪ੍ਰੀਖਿਆਰਥੀ ਨੂੰ ਪ੍ਰੀ-ਬੋਰਡ ਪ੍ਰੀਖਿਆ ਰਾਹੀਂ ਭਲੀ ਭਾਂਤ ਹੋ ਜਾਂਦਾ ਹੈ। ਅਸਲ ਵਿਚ ਇਹ ਸਲਾਨਾ ਪ੍ਰੀਖਿਆ ਦੀ ਰਿਹਰਸਲ ਸਮਝੀ ਜਾਣੀ ਚਾਹੀਦੀ ਹੈ।

ਪੜ੍ਹੋ ਇਹ ਵੀ ਖ਼ਬਰ - ਰੇਲਵੇ ਲਾਈਨ ’ਤੇ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ’ਚ ਆਇਆ ਨਵਾਂ ਮੋੜ, ਲਾਏ ਕਤਲ ਦੇ ਦੋਸ਼

ਅੰਕਾਂ ਦੀ ਵੰਡ ਦਾ ਗਿਆਨ
ਪ੍ਰੀ-ਬੋਰਡ ਰਾਹੀਂ ਵਿਦਿਆਰਥੀ ਨੂੰ ਇਸ ਗੱਲ ਦਾ ਵੀ ਗਿਆਨ ਹੋ ਜਾਂਦਾ ਹੈ ਕਿ ਕਿੰਨੇ ਸਵਾਲ ਆਉਣਗੇ ਅਤੇ ਉਨ੍ਹਾਂ ਵਿਚੋਂ ਕਿੰਨੇ ਹੱਲ ਕਰਨੇ ਹਨ। ਕਿਸ ਭਾਗ ਦੇ ਕਿੰਨੇ ਅੰਕ ਹਨ। ਇਨ੍ਹਾਂ ਸਵਾਲਾਂ ਦੇ ਕਿੰਨੇ-ਕਿੰਨੇ ਅੰਕ ਹਨ, ਜੋ ਵਿਦਿਆਰਥੀ ਲਈ ਲੋੜੀਂਦੇ ਹਨ। ਇਕ ਦੋ ਸ਼ਬਦਾਂ ਵਾਲੇ, ਇਕ ਦੋ ਵਾਕਾਂ ਵਾਲੇ, ਛੋਟੇ ਅਤੇ ਵੱਡੇ ਉਤਰਾਂ ਵਾਲੇ ਸਭ ਸਵਾਲਾਂ ਦਾ ਗਿਆਨ ਇਹ ਪ੍ਰੀਖਿਆ ਵਿਦਿਆਰਥੀ ਨੂੰ ਕਰਵਾ ਦਿੰਦੀ ਹੈ ਤਾਂ ਕਿ ਉਹ ਸਲਾਨਾ ਪ੍ਰੀਖਿਆ ਵਿਚ ਸ਼ਾਨਦਾਰ ਅੰਕਾਂ ਨਾਲ ਸਫ਼ਲ ਹੋ ਸਕੇ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਦਿਲ ਕੰਬਾਊ ਵਾਰਦਾਤ : 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ  

ਪੇਪਰ ਵਿਚ ਮਹੱਤਵਪੂਰਨ ਸਵਾਲ ਹੁੰਦੇ
ਇਸ ਪ੍ਰੀਖਿਆ ਰਾਹੀਂ ਵਿਦਿਆਰਥੀ ਨੂੰ ਇਹ ਵੀ ਪਤਾ ਲਗਦਾ ਹੈ ਕਿ ਕਿਹੜੇ ਸਵਾਲ ਮਹੱਤਵਪੂਰਨ ਹਨ ਤੇ ਕਿਹੜਿਆਂ ਦੀ ਤਿਆਰੀ ’ਤੇ ਜ਼ਿਆਦਾ ਜ਼ੋਰ ਦੇਣ ਦੀ ਲੋੜ ਹੁੰਦੀ ਹੈ। ਮਾਹਿਰ ਪ੍ਰੀਖਿਅਕਾਂ ਨੇ ਇਸ ਪ੍ਰੀਖਿਆ ਵਾਸਤੇ ਮਹੱਤਵਪੂਰਨ ਸਵਾਲ ਚੁਣੇ ਹੁੰਦੇ ਹਨ। ਬਾਅਦ ਵਿਚ ਸਲਾਨਾ ਪ੍ਰੀਖਿਆ ਵਿਚ ਵੀ ਅਜਿਹੇ ਸਵਾਲ ਸ਼ਾਮਲ ਕੀਤੇ ਜਾਂਦੇ ਹਨ। ਇਨ੍ਹਾਂ ਮਹੱਤਵਪੂਰਨ ਸਵਾਲਾਂ ਨਾਲ ਸਧਾਰਨ ਵਿਦਿਆਰਥੀ ਵੀ ਚੰਗੇ ਅੰਕ ਪ੍ਰਾਪਤ ਕਰਨ ਦੇ ਸਮਰੱਥ ਹੋ ਜਾਂਦੇ ਹਨ। ਹੁਸ਼ਿਆਰ ਵਿਦਿਆਰਥੀਆਂ ਲਈ ਸ਼ਾਨਦਾਰ ਅੰਕਾਂ ਨਾਲ ਮੈਰਿਟ ਵਿਚ ਆਉਣ ਦਾ ਰਾਹ ਦਿਖਾਈ ਦਣ ਲੱਗ ਪੈਂਦਾ ਹੈ।

ਸਲਾਨਾ ਪ੍ਰੀਖਿਆ ਸੁਖਾਲੀ ਹੋ ਜਾਂਦੀ 
ਜਿਹੜੇ ਵਿਦਿਆਰਥੀ ਪ੍ਰੀ-ਬੋਰਡ ਦੀ ਪ੍ਰੀਖਿਆ ਪੂਰੀ ਮਿਹਨਤ ਨਾਲ ਦਿੰਦੇ ਹਨ, ਉਨ੍ਹਾਂ ਨੂੰ ਸਲਾਨਾ ਪ੍ਰੀਖਿਆ ਬਹੁਤ ਸੁਖਾਲੀ ਲਗਦੀ ਹੈ। ਕਾਰਨ ਇਹ ਹੁੰਦਾ ਹੈ ਕਿ ਉਨ੍ਹਾਂ ਨੂੰ ਜਿਥੇ ਪੇਪਰ ਦੇ ਸਟਾਈਲ ਦਾ ਪਤਾ ਲਗ ਜਾਂਦਾ ਹੈ, ਉਥੇ ਮਹੱਤਵਪੂਰਨ ਸਵਾਲਾਂ ਦੀ ਵੀ ਜਾਣਕਾਰੀ ਮਿਲ ਜਾਂਦੀ ਹੈ। ਇਸ ਤਰ੍ਹਾਂ ਉਹ ਸਲਾਨਾ ਪ੍ਰੀਖਿਆ ਵਿਚ ਚੰਗੇ ਅੰਕਾਂ ਨਾਲ ਪਾਸ ਹੋ ਜਾਂਦੇ ਹਨ। ਹੁਸ਼ਿਆਰ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨੂੰ ਉਜਾਗਰ ਕਰਨ ਦਾ ਭਰਪੂਰ ਮੌਕਾ ਮਿਲ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਜੇਕਰ ਤੁਸੀਂ ਹੋ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਤਾਂ ਕਦੇ ਨਾ ਖਾਓ ‘ਬਾਦਾਮ’, ਹੋ ਸਕਦੈ ਨੁਕਸਾਨ

ਸਫ਼ਲਤਾ ਦਾ ਰਾਹ ਦਿਖਾਉਂਦੀ ਹੈ
ਇਹ ਪ੍ਰੀਖਿਆ ਅਸਲ ਵਿਚ ਬੋਰਡ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਸਫ਼ਲਤਾ ਦਾ ਮਾਰਗ ਦਿਖਾਉਂਦੀ ਹੈ। ਇਸ ਵਾਰ ਤਾਂ ਸਿੱਖਿਆ ਵਿਭਾਗ ਨੇ ਕੋਰੋਨਾ ਕਾਰਨ ਹੋਏ ਨੁਕਸਾਨ ਦੀ ਭਰਪਾਈ ਲਈ ਸਾਰੀਆਂ ਜਮਾਤਾਂ ਦੀ ਪ੍ਰੀ-ਬੋਰਡ ਪ੍ਰੀਖਿਆ ਲੈਣ ਦਾ ਫ਼ੈਸਲਾ ਕੀਤਾ ਹੈ, ਜਿਸਦੇ ਵਧੀਆ ਨਤੀਜੇ ਨਿਕਲਣ ਦੀ ਉਮੀਦ ਹੈ। ਇਸ ਲਈ ਹਰ ਵਿਦਿਆਰਥੀ ਨੂੰ ਇਸ ਪ੍ਰੀਖਿਆ ਦੀ ਖ਼ਾਸ ਤਿਆਰੀ ਕਰਨੀ ਚਾਹੀਦੀ ਹੈ। ਇਹ ਅਧਿਆਪਕ ਨੂੰ ਵਿਦਿਆਰਥੀਆਂ ਦੀਆਂ ਕੰਮਜ਼ੋਰੀਆਂ ਦੂਰ ਕਰਨ ਦਾ ਮੌਕਾ ਅਤੇ ਵਿਦਿਆਰਥੀਆਂ ਨੂੰ ਆਪਣੇ ਅੰਦਰ ਝਾਤੀ ਮਾਰਨ ਦਾ ਸਹੀ ਅਤੇ ਸਪਸ਼ਟ ਅਕਸ ਦੇਖਣ ਦਾ ਮੌਕਾ ਪ੍ਰਦਾਨ ਕਰਦੀ ਹੈ। ਇਸ ਲਈ ਕਿਸੇ ਵਲੋਂ ਵੀ ਇਸ ਪ੍ਰਤੀ ਅਣਗਹਿਲੀ ਨਹੀਂ ਵਰਤੀ ਜਾਣੀ ਚਾਹੀਦੀ । ਇਸਦੀ ਮਹਤੱਤਾ ਤੇ ਗੌਰ ਕਰਦੇ ਹੋਏ ਮਿਹਨਤ ਕਰਨੀ ਲੋੜੀਂਦੀ ਹੈ।

ਪੜ੍ਹੋ ਇਹ ਵੀ ਖ਼ਬਰ - ਜੋੜਾਂ ਦੇ ਦਰਦ ਨੂੰ ਦੂਰ ਕਰੇਗੀ ‘ਇਮਲੀ’, ਸ਼ੂਗਰ ਦੇ ਮਰੀਜ਼ਾਂ ਦੇ ਨਾਲ-ਨਾਲ ਇਨ੍ਹਾਂ ਲਈ ਵੀ ਹੈ ਫ਼ਾਇਦੇਮੰਦ


rajwinder kaur

Content Editor rajwinder kaur