ਤੁਹਾਡੇ ਕੋਲ ਹੈ ਪੁਰਾਣਾ ‘ਸਮਾਰਟਫੋਨ’, ਤਾਂ ਇਸ ਤਰ੍ਹਾਂ ਕਰੋ ਉਸ ਦਾ ਸਹੀ ਇਸਤੇਮਾਲ
Tuesday, Nov 17, 2020 - 06:39 PM (IST)
![ਤੁਹਾਡੇ ਕੋਲ ਹੈ ਪੁਰਾਣਾ ‘ਸਮਾਰਟਫੋਨ’, ਤਾਂ ਇਸ ਤਰ੍ਹਾਂ ਕਰੋ ਉਸ ਦਾ ਸਹੀ ਇਸਤੇਮਾਲ](https://static.jagbani.com/multimedia/2020_11image_10_40_197699422oldersmartphones.jpg)
ਘਰ 'ਚ ਕਈ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਹਨ, ਜਿਹੜੀਆਂ ਖ਼ਰਾਬ ਨਹੀਂ ਹੁੰਦੀਆਂ ਪਰ ਅਸੀਂ ਉਨ੍ਹਾਂ ਦੀ ਥਾਂ ਨਵੀਂਆਂ ਚੀਜ਼ਾਂ ਦੀ ਵਰਤੋਂ ਸ਼ੁਰੂ ਕਰ ਦਿੰਦੇ ਹੈ। ਇਸ ਤਰ੍ਹਾਂ ਪੁਰਾਣੀਆਂ ਚੀਜ਼ਾਂ ਨੂੰ ਕੂੜੇਦਾਨ 'ਚ ਸੁੱਟ ਦਿੱਤਾ ਜਾਂਦਾ ਹੈ ਜਾਂ ਉਹ ਘਰ 'ਚ ਕਿਸੇ ਇੱਕ ਥਾਂ ਪਈ ਰਹਿੰਦੀ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਵਿੱਚੋਂ ਇੱਕ ਹੈ ਸਾਡਾ ਸਮਾਰਟਫੋਨ। ਜਦੋਂ ਵੀ ਅਸੀਂ ਨਵਾਂ ਸਮਾਰਟਫੋਨ ਖ਼ਰੀਦਦੇ ਹਾਂ ਤਾਂ ਪੁਰਾਣਾ ਫੋਨ ਵੱਟੇ ਵਿੱਚ ਦੇ ਦਿੰਦੇ ਹਾਂ ਜਾਂ ਉਹ ਘਰ ਵਿੱਚ ਕਿਤੇ ਇੱਧਰ-ਉੱਧਰ ਪਿਆ ਰਹਿੰਦਾ ਹੈ। ਘਰ ਪਏ ਇਸ ਪੁਰਾਣੇ ਸਮਾਰਟਫੋਨ ਨੂੰ ਤੁਸੀਂ ਈ-ਬੂੱਕ ਪੜ੍ਹਨ, ਮਿਊਜਿਕ ਪਲੇਅਰ, ਕੈਮਰਾ, ਅਲਾਰਮ ਆਦਿ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਪਾਕਿਸਤਾਨ 'ਚ ਗ਼ੈਰ ਮਰਦ ਨਾਲ ਸਬੰਧ ਰੱਖਣ ਵਾਲੀ 9 ਬੱਚਿਆਂ ਦੀ ਮਾਂ ਨੂੰ ਮਿਲੀ ਦਰਦਨਾਕ ਮੌਤ
ਸੁਰੱਖਿਆ ਕੈਮਰਾ
ਪੁਰਾਣੇ ਫੋਨ ਨੂੰ ਤੁਸੀਂ ਘਰ ਜਾਂ ਆਪਣੇ ਦਫ਼ਤਰ ਦੀ ਸੁਰੱਖਿਆ ਦੀ ਤੌਰ ’ਤੇ ਇਸਤੇਮਾਲ ਕਰ ਸਕਦੇ ਹੋ। ਤੁਸੀਂ ਉਸ ਦੀ ਮਾਨਿਟਰਿੰਗ ਆਪਣੇ ਦੂਸਰੇ ਫੋਨ ਦੇ ਨਾਲ ਕਿਤੇ ਵੀ ਬੈਠ ਕੇ ਕਰ ਸਕਦੇ ਹੋ। ਇਸ ਲਈ ਤੁਸੀਂ ਆਪਣੇ ਫੋਨ ਵਿੱਚ ਸੁਰੱਖਿਆ ਕੈਮਰਾ ਐਪ ਇੰਸਟਾਲ ਕਰ ਸਕਦੇ ਹੋ। ਇਨ੍ਹਾਂ ਵਿੱਚ ਤੁਹਾਨੂੰ ਕਈ ਤਰ੍ਹਾਂ ਦੇ ਲਾਭਕਾਰੀ ਫੀਚਰ ਮਿਲਣਗੇ।
ਪੜ੍ਹੋ ਇਹ ਵੀ ਖ਼ਬਰ - ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਖਾਓ 2 ‘ਲੌਂਗ’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਹਮੇਸ਼ਾ ਲਈ ਮੁਕਤੀ
ਰਿਮੋਟ
ਅੱਜ ਦੇ ਸਮਾਰਟਫੋਨ ਨੂੰ ਤੁਸੀਂ ਆਪਣੇ ਟੀ.ਵੀ., ਏ.ਸੀ. ਨਾਲ ਆਸਾਨੀ ਨਾਲ ਜੋੜ ਕੇ ਉਸ ਨੂੰ ਰਿਮੋਟ ਦੀ ਤਰ੍ਹਾਂ ਵੀ ਇਸਤੇਮਾਲ ਕਰ ਸਕਦੇ ਹੋ। ਇਸ ਲਈ ਤੁਹਾਨੂੰ ਆਪਣੇ ਫੋਨ ਵਿੱਚ ਸੈਟਿੰਗ ਕਰਨੀ ਪਵੇਗੀ। ਇਸ ਦੇ ਨਾਲ ਹੀ ਐਪਲ ਟੀ.ਵੀ., ਫਾਇਰ ਟੀ.ਵੀ., ਸਟੀਕ, ਰੋਕੂ ਆਦਿ ਐਪ ਵੀ ਹੁੰਦੇ ਹਨ, ਜਿਨ੍ਹਾਂ ਨੂੰ ਤੁਸੀਂ ਆਪਣੇ ਫੋਨ ਵਿੱਚ ਇੰਸਟਾਲ ਕਰਕੇ ਰਿਮੋਟ ਦੀ ਤਰ੍ਹਾਂ ਵਰਤ ਸਕਦੇ ਹੋ।
ਪੜ੍ਹੋ ਇਹ ਵੀ ਖ਼ਬਰ - ਖ਼ੁਸ਼ਖ਼ਬਰੀ : ਕੈਨੇਡਾ 'ਚ ‘ਐਂਟਰੀ’ ਕਰਨ ਲਈ ਵਿਦਿਆਰਥੀਆਂ ਨੂੰ ਮਿਲੀ ਹਰੀ ਝੰਡੀ
ਕੈਮਰੇ ਜਾਂ ਮੈਪ ਲਈ ਇਸਤੇਮਾਲ
ਪੁਰਾਣੇ ਹੋ ਚੁੱਕੇ ਫੋਨ ਨੂੰ ਫੋਟੋ ਖਿੱਚਣ ਲਈ ਵਰਤਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਸਨੂੰ ਆਪਣੀ ਕਾਰ ਵਿੱਚ ਮੈਪ ਦੇਖਣ ਲਈ ਵੀ ਵਰਤਿਆ ਜਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ‘ਡਾਕਟਰ’ ਬਣਨ ਦੀ ਚਾਹਵਾਨ ਨੌਜਵਾਨ ਪੀੜ੍ਹੀ ਇਨ੍ਹਾਂ ਖੇਤਰਾਂ ’ਚ ਬਣਾ ਸਕਦੀ ਹੈ ਆਪਣਾ ‘ਭਵਿੱਖ’