ਮੁਕੇਸ਼ ਅੰਬਾਨੀ ਨੂੰ ਪਸੰਦ ਆਇਆ Subway, 1860 ਕਰੋੜ ''ਚ ਹੋ ਸਕਦਾ ਹੈ ਸੌਦਾ
Monday, Aug 02, 2021 - 01:39 PM (IST)
ਮੁੰਬਈ - ਰਿਲਾਇੰਸ ਇੰਡਸਟਰੀਜ਼ ਲਿਮਟਿਡ ਜਲਦੀ ਹੀ ਦੁਨੀਆ ਦੀ ਸਭ ਤੋਂ ਵੱਡੀ ਸਿੰਗਲ ਬ੍ਰਾਂਡ ਰੈਸਟੋਰੈਂਟ ਚੇਨ 'ਸਬਵੇ ਇੰਕ' ਦੀ ਭਾਰਤੀ ਫਰੈਂਚਾਈਜ਼ੀ ਖਰੀਦ ਸਕਦੀ ਹੈ। ਰਿਲਾਇੰਸ ਦੇ ਮਾਲਕ ਮੁਕੇਸ਼ ਅੰਬਾਨੀ ਦੀ ਨਜ਼ਰ ਕਵਿਕ ਸਰਵਿਸ ਰੈਸਟੋਰੈਂਟ (ਕਿਊ.ਐਸ.ਆਰ.) ਦੇ ਕਾਰੋਬਾਰ 'ਤੇ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਸੌਦਾ 20 ਤੋਂ 25 ਕਰੋੜ ਡਾਲਰ (1488-1860 ਕਰੋੜ ਰੁਪਏ) ਦਾ ਹੋ ਸਕਦਾ ਹੈ।
ਸੈਂਡਵਿਚ ਨਿਰਮਾਤਾ ਸਬਵੇ ਇੰਕ. ਦਾ ਮੁੱਖ ਦਫਤਰ ਅਮਰੀਕਾ ਦੇ ਕਨੈਕਟੀਕਟ ਵਿੱਚ ਹੈ। ਕੰਪਨੀ ਭਾਰਤ ਵਿੱਚ ਕਈ ਖੇਤਰੀ ਮਾਸਟਰ ਫਰੈਂਚਾਇਜ਼ੀ ਦੁਆਰਾ ਕਾਰੋਬਾਰ ਕਰਦੀ ਹੈ। ਕੰਪਨੀ ਦੁਨੀਆ ਭਰ ਵਿੱਚ ਪੁਨਰਗਠਨ ਕਰ ਰਹੀ ਹੈ। ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਕੰਪਨੀ ਨੇ ਕਿਹਾ ਕਿ ਉਹ ਮੌਜੂਦਾ ਜਾਂ ਸੰਭਾਵੀ ਫ੍ਰੈਂਚਾਇਜ਼ੀ ਬਾਰੇ ਕੋਈ ਟਿੱਪਣੀ ਨਹੀਂ ਕਰਦੀ ਹੈ।
ਇਹ ਵੀ ਪੜ੍ਹੋ : 5 ਕਰੋੜ ਤੋਂ ਵਧ ਦਾ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਰਾਹਤ, ਸਵੈ-ਪ੍ਰਮਾਣਿਤ ਹੋ ਸਕੇਗੀ GST ਰਿਟਰਨ
600 ਸਟੋਰ ਹੋ ਸਕਦੇ ਹਨ ਹਾਸਲ
ਜੇਕਰ ਇਹ ਸੌਦਾ ਮੁਕਾਮ ਤੱਕ ਪਹੁੰਚਦਾ ਹੈ ਤਾਂ ਇਸ ਨਾਲ ਰਿਲਾਇੰਸ ਇੰਡਸਟਰੀ ਦੀ ਰਿਟੇਲ ਯੂਨਿਟ ਨੂੰ ਪੂਰੇ ਭਾਰਤ ਵਿਚ ਸਬਵੇਅ ਦੇ ਕਰੀਬ 600 ਸਟੋਰ ਮਿਲਣਗੇ ਅਤੇ ਉਸ ਨੂੰ ਆਪਣਾ ਕਾਰੋਬਾਰ ਫੈਲਾਉਣ ਵਿਚ ਸਹਾਇਤਾ ਮਿਲੇਗੀ। ਕਿਯੂ.ਐੱਸ.ਆਰ. ਮਾਰਕਿਟ ਵਿਚ ਰਿਲਾਇੰਸ ਰਿਟੇਲ ਦੀ ਐਂਟਰੀ ਹੋਣ ਤੋਂ ਬਾਅਦ ਕੰਪਨੀ ਦਾ ਮੁਕਾਬਲਾ Domino’s Pizza, Burger King, Pizza Hut, Starbucks ਅਤੇ ਇਨ੍ਹਾਂ ਦੇ ਲੋਕਲ ਭਾਈਵਾਲ Tata Group ਅਤੇ JubilantGroup ਨਾਲ ਹੋਵੇਗਾ। ਜਾਣਕਾਰੀ ਮੁਤਾਬਕ ਪ੍ਰਾਇਵੇਟ ਇਕੁਇਟੀ ਕੰਪਨੀਆਂ ਵੀ ਸਬਵੇਅ ਦੀ ਲੋਕਲ ਫ੍ਰੈਚਾਇਜ਼ੀ ਖ਼ਰੀਦਣ ਦੀ ਕੋਸ਼ਿਸ਼ ਕਰ ਰਹੀਆਂ ਹਨ।
2017 ਵਿਚ ਸਬਵੇਅ ਦੀ ਕਈ ਭਾਰਤੀ ਫ੍ਰੇਚਾਇਜ਼ੀ ਨੇ ਆਪਸ ਵਿਚ ਹੱਥ ਮਿਲਾਉਣ ਅਤੇ ਇਕ ਪਲੇਟਫਾਰਮ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੀ TA Associates ਅਤੇ ChrysCapital ਵਰਗੇ ਫਾਇਨਾਂਸ਼ਿਅਲ ਇਨਵੈਸਟਰਸ ਨਾਲ ਗੱਲ ਵੀ ਹੋਈ ਸੀ ਪਰ ਇਹ ਗੱਲਬਾਤ ਕਿਸੇ ਨਤੀਜੇ ਤੱਕ ਨਹੀਂ ਪਹੁੰਚ ਸਕੀ। ਸਬਵੇਅ ਕਿਸੇ ਇਕ ਸਿੰਗਲ ਪਾਰਟਨਰ ਨਾਲ ਭਾਰਤ ਵਿਚ ਆਪਣੇ ਕਾਰੋਬਾਰ ਨੂੰ ਫੈਲਾਉਣਾ ਚਾਹੁੰਦੀ ਹੈ। ਅਜੇ ਕੰਪਨੀ ਮਾਸਟਰ ਫ੍ਰੈਚਾਇਜ਼ੀ ਨਿਯੁਕਤ ਕਰਦੀ ਹੈ ਜੋ ਸਿੱਧੇ ਜਾਂ ਸਬ ਫ੍ਰੈਚਾਇਜ਼ੀ ਦੇ ਜ਼ਰੀਏ ਸਟੋਰ ਚਲਾਉਂਦੀ ਹੈ।
ਇਹ ਵੀ ਪੜ੍ਹੋ : ਅੱਜ ਤੋਂ ਬਦਲ ਗਏ ਹਨ ਇਹ ਅਹਿਮ ਨਿਯਮ, ਦੇਸ਼ ਦੇ ਹਰ ਵਿਅਕਤੀ ਲਈ ਜਾਣਨਾ ਹੈ ਜ਼ਰੂਰੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।