ਜਾਣੋ ਮੋਦੀ ਸਰਕਾਰ ਦੇ ਸਮੇਂ ਖੇਤੀ ਜਿਣਸਾਂ ਦੇ ਵਧੇ ਭਾਅ ਤੇ ਕਿਸਾਨੀ ਖਰਚਿਆਂ ਦੇ ਬਾਰੇ (ਵੀਡੀਓ)
Friday, Sep 25, 2020 - 06:36 PM (IST)
ਜਲੰਧਰ (ਬਿਊਰੋ) - ਖੇਤੀਬਾੜੀ ਬਿੱਲਾਂ ਦੇ ਵਿਰੋਧ ’ਚ ਦੇਸ਼ ਦੇ ਕਿਸਾਨ ਸੜਕਾਂ 'ਤੇ ਹਨ। ਸਰਕਾਰ 'ਤੇ ਆਪਣਾ ਪ੍ਰਭਾਵ ਪਾਉਣ ਅਤੇ ਇਨ੍ਹਾਂ ਬਿੱਲਾਂ ਨੂੰ ਵਾਪਸ ਲੈਣ ਲੈਣ ਲਈ ਚੱਕਾ ਜਾਮ ਕੀਤਾ ਜਾ ਰਿਹਾ ਹੈ। ਕਿਸਾਨਾਂ ਦਾ ਰੋਹ ਵੇਖਦਿਆਂ ਕੇਂਦਰ ਹੁਣ ਘੱਟੋ-ਘੱਟ ਸਮਰਥਨ ਮੁੱਲ ਦੇ ਹਮੇਸ਼ਾ ਰਹਿਣ ਉੱਤੇ ਮੋਹਰ ਲਾ ਰਿਹਾ ਹੈ। ਕਿਸਾਨਾਂ ਨੂੰ ਲੁਭਾਉਣ ਲਈ ਕੇਂਦਰ MSP ਵਧਾਉਣ ਜਿਹੇ ਨਵੇਂ ਪੈਂਤੜੇ ਵੀ ਖੇਡ ਰਿਹਾ ਹੈ। ਪੰਜਾਬ ’ਚ ਬੰਪਰ ਪੈਦਾਵਾਰ ਹੋਣ ਵਾਲੀ ਕਣਕ ਦੀ ਫ਼ਸਲ ਦਾ ਘੱਟੋ-ਘੱਟ ਸਮਰਥਨ ਮੁੱਲ ਪੰਜਾਹ ਰੁਪਏ ਵਧਾ ਦਿੱਤਾ ਗਿਆ ਹੈ।
ਪੜ੍ਹੋ ਇਹ ਵੀ ਖਬਰ - 100 ਪ੍ਰਭਾਵਸ਼ਾਲੀ ਸਖਸ਼ੀਅਤਾਂ ''ਚ ਸ਼ੁਮਾਰ ਹੋਈ ਸ਼ਾਹੀਨ ਬਾਗ਼ ਦੀ ਦਾਦੀ ‘ਬਿਲਕੀਸ ਬਾਨੋ’ (ਵੀਡੀਓ)
ਜਾਣਕਾਰੀ ਅਨੁਸਾਰ ਦੇਸ਼ ਦੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਕਣਕ ਸਮੇਤ ਹਾੜ੍ਹੀ ਦੀਆਂ ਛੇ ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਵਧਾਇਆ ਗਿਆ ਹੈ। ਖੇਤੀਬਾੜੀ ਮੰਤਰੀ ਕਹਿੰਦੇ ਹਨ ਕਿ ਘੱਟੋ ਘੱਟ ਸਮਰਥਨ ਮੁੱਲ 'ਤੇ ਖਰੀਦ ਜਾਰੀ ਰਹੇਗੀ ਅਤੇ ਜਿਣਸਾਂ ਦੀਆਂ ਵਧੀਆਂ ਦਰਾਂ ਨਾਲ ਕਿਸਾਨਾਂ ਨੂੰ 106 ਫ਼ੀਸਦੀ ਤੱਕ ਫਾਇਦਾ ਹੋਵੇਗਾ। ਨਵੀਆਂ ਦਰਾਂ ਲਾਗੂ ਹੁੰਦਿਆਂ ਕਣਕ ਹੁਣ 50 ਰੁਪਏ ਦੇ ਵਾਧੇ ਨਾਲ 1975 ਰੁਪਏ ਪ੍ਰਤੀ ਕੁਇੰਟਲ ਵਿਕੇਗੀ।
ਛੋਲਿਆਂ ਦੇ ਸਮਰਥਨ ਮੁੱਲ ਵਿੱਚ 225 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਨਾਲ ਇਹ 5100 ਰੁਪਏ ਪ੍ਰਤੀ ਕੁਇੰਟਲ ਵਿਕਣਗੇ। ਜੌਂ ਦੇ ਮੁੱਲ ’ਚ 75 ਰੁਪਏ ਦੇ ਵਾਧੇ ਨਾਲ ਇਸ ਦੀ ਕੀਮਤ 1600 ਰੁਪਏ ਪ੍ਰਤੀ ਕੁਇੰਟਲ ਐਲਾਨੀ ਗਈ ਹੈ। ਦਾਲ ਦਾ ਸਮਰਥਨ ਮੁੱਲ 5100 ਰੁਪਏ ਪ੍ਰਤੀ ਕੁਇੰਟਲ, ਸਰ੍ਹੋਂ ਅਤੇ ਰੈਪਸੀਡ ਦਾ ਸਮਰਥਨ ਮੁੱਲ 4650 ਰੁਪਏ ਪ੍ਰਤੀ ਕੁਆਇੰਟਲ ਤੈਅ ਹੋਇਆ ਹੈ।
ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਧਨ ਦੀ ਕਮੀ ਨੂੰ ਲੈ ਕੇ ਹੋ ਪਰੇਸ਼ਾਨ ਤਾਂ ਸ਼ੁੱਕਰਵਾਰ ਨੂੰ ਕਰੋ ਇਹ ਉਪਾਅ
ਦੱਸ ਦੇਈਏ ਕਿ ਜੇਕਰ ਨਰਿੰਦਰ ਮੋਦੀ ਦੀ ਸਰਕਾਰ ਦੀ ਕਾਰਜਕਾਲੀ ਸ਼ੁਰੂਆਤ ਤੋਂ ਫਸਲਾਂ ਦੇ ਭਾਅ ਵੇਖੇ ਜਾਣ ਤਾਂ ਸਾਲ 2013-14 ਦੌਰਾਨ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 1400 ਰੁਪਏ ਸੀ ਜੋ ਹੁਣ 1975 ਰੁਪਏ ਹੈ। ਮਤਲਬ ਕਿ ਇਸ ਵਿਚ 41 ਫੀਸਦੀ ਦਾ ਵਾਧਾ ਹੋਇਆ ਹੈ। ਇਨ੍ਹਾਂ ਸਾਲਾਂ ਦੌਰਾਨ ਝੋਨੇ ਦਾ ਸਮਰਥਨ ਮੁੱਲ 1310 ਰੁਪਏ ਤੋਂ 1868 ਰੁਪਏ ਤੱਕ ਵਧਿਆ ਹੈ। ਮਸਰ ਦਾਲ ਦਾ ਮੁੱਲ ਵੀ 2950 ਰੁਪਏ ਤੋਂ ਵਧ ਕੇ 5100 ਰੁਪਏ ਤੱਕ ਪਹੁੰਚ ਚੁੱਕਾ ਹੈ ਅਤੇ ਮਾਂਹ ਦੀ ਦਾਲ ਨੇ ਵੀ 4300 ਰੁਪਏ ਤੋਂ 600 ਰੁਪਏ ਤੱਕ ਛਾਲ ਮਾਰੀ ਹੈ।
ਪੜ੍ਹੋ ਇਹ ਵੀ ਖਬਰ - Health Tips: ਕੀ ਤੁਸੀਂ ਵੀ ਪੀਂਦੇ ਹੋ ਖ਼ਾਲੀ ਢਿੱਡ ''ਚਾਹ'', ਤਾਂ ਹੋ ਸਕਦੇ ਹੋ ਇਨ੍ਹਾਂ ਬੀਮਾਰੀਆਂ ਦਾ ਸ਼ਿਕਾਰ
ਪਰ ਇਸ ਸਭ ਦੇ ਬਾਵਜੂਦ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ, ਕਿਉਂਕਿ ਜਿਣਸਾਂ ਦੇ ਭਾਅ ਵਧਾਉਣਾ ਇੱਕ ਵੱਖਰੀ ਗੱਲ ਹੈ। ਪਰ ਦੂਜੇ ਪਾਸੇ ਇਨ੍ਹਾਂ ਜਿਣਸਾਂ 'ਤੇ ਆਉਣ ਵਾਲੀ ਲਾਗਤ ਵਿੱਚ ਵੀ ਬਹੁਤ ਜ਼ਿਆਦਾ ਵਾਧਾ ਹੋਇਆ ਹੈ, ਜਿਸ ਕਾਰਨ ਕਿਸਾਨ ਹਮੇਸ਼ਾਂ ਘਾਟੇ ਵਿੱਚ ਰਹੇ ਹਨ ਅਤੇ ਸਰਕਾਰ ਦੇ ਖਿਲਾਫ ਬੋਲਦੇ ਆਏ ਹਨ। ਇਸ ਸਰਕਾਰ ਵੇਲੇ ਮਹਿੰਗਾਈ ਹਫ਼ਤਾ ਦਰ ਹਫ਼ਤਾ ਵਧੀ ਹੈ। ਮਸ਼ੀਨਰੀ, ਰੇਹਾਂ, ਸਪਰੇਹਾਂ, ਡੀਜ਼ਲ, ਮਜ਼ਦੂਰੀ ਆਦਿ ਨੇ ਕਿਸਾਨੀ ਨੂੰ ਮੂਧੇ ਮੂੰਹ ਸੁੱਟਿਆ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਦਸ ਸਾਲਾਂ ਵਿੱਚ ਕਣਕ ਦਾ ਸਮਰਥਨ ਮੁੱਲ ਇਸ ਸਾਲ ਨਾਲੋਂ ਜ਼ਿਆਦਾ ਵਧਦਾ ਰਿਹਾ ਹੈ। ਇਸ ਵਾਰ ਸਿਰਫ਼ 50 ਰੁਪਏ ਦਾ ਵਾਧਾ ਕਰਨਾ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ।
ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ‘ਕੰਜੂਸ’ ਹੋਣ ਦੇ ਨਾਲ-ਨਾਲ ‘ਗੁੱਸੇ’ ਵਾਲੇ ਹੁੰਦੇ ਹਨ ਇਸ ਅੱਖਰ ਦੇ ਲੋਕ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਪ੍ਰੋਫੈਸਰ ਡਾ. ਮਾਨ ਸਿੰਘ ਤੂਰ ਕਹਿੰਦੇ ਹਨ ਕਿ ਆਮ ਤੌਰ 'ਤੇ ਸਰਕਾਰ ਸਮਰਥਨ ਮੁੱਲ ਨੂੰ ਦੇਰੀ ਨਾਲ ਐਲਾਨਦੀ ਹੈ। ਇਸ ਵਾਰ ਸਰਕਾਰ ਨੇ ਘੱਟੋ ਘੱਟ ਸਮਰਥਨ ਮੁੱਲ ਐਲਾਨਣ ਦੀ ਕਾਹਲੀ ਇਸ ਲਈ ਕੀਤੀ, ਕਿਉਂਕਿ ਸਰਕਾਰ ਆਪਣਾ ਬਚਾਅ ਕਰਕੇ ਕਿਸਾਨਾਂ ਨੂੰ ਇਹ ਦੱਸਣਾ ਚਾਹੁੰਦੀ ਹੈ ਕਿ ਸਮਰਥਨ ਮੁੱਲ ਬੰਦ ਨਹੀਂ ਹੋਵੇਗਾ। ਡਾਕਟਰ ਤੂਰ ਮੁਤਾਬਕ ਸ਼ੁਰੂਆਤ ਵਿੱਚ ਨਿੱਜੀ ਵਪਾਰੀ ਘੱਟੋ-ਘੱਟ ਸਮਰਥਨ ਮੁੱਲ ਤੋਂ ਜਿਣਸ ਦੀ ਕੀਮਤ ਵੱਧ ਵੀ ਦੇ ਸਕਦੇ ਹਨ।
ਮਾਹਿਰ ਇਹ ਵੀ ਕਹਿੰਦੇ ਹਨ ਕਿ ਜੇਕਰ ਸਰਕਾਰ ਨੇ ਇਸ ਲਈ ਐੱਮ.ਐੱਸ.ਪੀ. ਵਧਾਇਆ ਹੈ ਕਿ ਕਿਸਾਨ ਸ਼ਾਂਤ ਹੋ ਜਾਣ ਤਾਂ ਇਹ ਗਲਤ ਹੈ ਕਿਉਂਕਿ ਸਰਕਾਰ ਦੇ ਘੱਟੋ-ਘੱਟ ਸਮਰਥਨ ਮੁੱਲ ’ਚ ਵਾਧੇ ਨਾਲ ਕਿਸਾਨਾਂ ਦੇ ਵਿਦਰੋਹ 'ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਸਮਰਥਨ ਮੁੱਲ ਹਰ ਸਾਲ ਵਧਦੇ ਰਹਿੰਦੇ ਹਨ।
ਪੜ੍ਹੋ ਇਹ ਵੀ ਖਬਰ - ਇਨ੍ਹਾਂ ਰਾਸ਼ੀਆਂ ਦੇ ਲੋਕ ਹੁੰਦੇ ਨੇ ਖ਼ੂਬਸੂਰਤ, ਈਮਾਨਦਾਰ ਅਤੇ ਰੋਮਾਂਟਿਕ, ਜਾਣੋ ਆਪਣੀ ਰਾਸ਼ੀ ਦੀ ਖ਼ਾਸੀਅਤ