ਲਾਲੂ ਪ੍ਰਸਾਦ ਦੇ ਪੁੱਤ ਤੇਜਸਵੀ ਵਿਆਹ ਦੇ ਬੰਧਨ ’ਚ ਬੱਝੇ, ਜਾਣੋ ਕੌਣ ਹੈ ਲਾਲ ਜੋੜੇ ’ਚ ਸਜੀ ਲਾੜੀ

12/09/2021 5:26:56 PM

ਨਵੀਂ ਦਿੱਲੀ (ਬਿਊਰੋ)— ਰਾਸ਼ਟਰੀ ਜਨਤਾ ਦਲ ਦੇ ਮੁਖੀਆ ਲਾਲੂ ਪ੍ਰਸਾਦ ਯਾਦਵ ਦੇ ਛੋਟੇ ਪੁੱਤਰ ਤੇਜਸਵੀ ਯਾਦਵ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਉਨ੍ਹਾਂ ਨੇ ਏਅਰਹੋਸਟੈੱਸ ਰਹੀ ਅਲੈਕਸਿਸ ਨਾਲ ਵਿਆਹ ਕਰਵਾਇਆ ਹੈ। ਤੇਜਸਵੀ ਅਤੇ ਉਨ੍ਹਾਂ ਦੀ ਪਤਨੀ ਅਲੈਕਸਿਸ ਦੋਵੇਂ ਇਕ-ਦੂਜੇ ਨੂੰ ਪਿਛਲੇ 6 ਸਾਲਾਂ ਤੋਂ ਜਾਣਦੇ ਹਨ ਅਤੇ ਪੁਰਾਣੇ ਦੋਸਤ ਹਨ। ਦੱਸ ਦੇਈਏ ਕਿ ਤੇਜਸਵੀ ਬਿਹਾਰ ਦੇ ਸਾਬਕਾ ਉੱਪ ਮੁੱਖ ਮੰਤਰੀ ਰਹੇ ਹਨ।

PunjabKesari

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੁੜਮਾਈ ਤੋਂ ਬਾਅਦ ਤੇਜਸਵੀ ਦੋ ਮਹੀਨਿਆਂ ਦੀ ਬਰੇਕ ਚਾਹੁੰਦੇ ਸਨ ਪਰ ਉਨ੍ਹਾਂ ਨੇ ਕੁੜਮਾਈ ਦੇ ਅਗਲੇ ਦਿਨ ਹੀ ਵਿਆਹ ਕਰਵਾ ਲਿਆ। ਤੇਜਸਵੀ ਦੀ ਕੁੜਮਾਈ ਅਤੇ ਵਿਆਹ ਦਾ ਇਹ ਪ੍ਰੋਗਰਾਮ ਦਿੱਲੀ ਦੇ ਸੈਨਿਕ ਫਾਰਮ ਵਿਚ ਹੋਇਆ ਹੈ। ਇਹ ਸੈਨਿਕ ਫਾਰਮ ਉਨ੍ਹਾਂ ਦੀ ਭੈਣ ਮੀਸਾ ਭਾਰਤੀ ਦਾ ਹੈ। ਫਾਰਮ ਦੇ ਬਾਹਰ ਅਤੇ ਅੰਦਰ ਸਖ਼ਤ ਸੁਰੱਖਿਆ ਵਿਵਸਥਾ ਕੀਤੀ ਗਈ। 
ਕੌਣ ਹੈ ਤੇਜਸਵੀ ਦੇ ਲਾੜੀ?

PunjabKesari

ਤੇਜਸਵੀ ਦੀ ਲਾੜੀ ਅਲੈਕਸਿਸ ਪਹਿਲਾਂ ਏਅਰਹੋਸਟੈੱਸ ਰਹਿ ਚੁੱਕੀ ਹੈ। ਉਹ ਦਿੱਲੀ ਦੇ ਵਸੰਤ ਵਿਹਾਰ ਵਿਚ ਰਹਿੰਦੀ ਹੈ ਅਤੇ ਉਨ੍ਹਾਂ ਦੇ ਪਿਤਾ ਚੰਡੀਗੜ੍ਹ ਦੇ ਇਕ ਸਕੂਲ ਪਿ੍ਰੰਸੀਪਲ ਰਹਿ ਚੁੱਕੇ ਹਨ। ਸੂਤਰਾਂ ਮੁਤਾਬਕ ਲਾਲੂ ਪ੍ਰਸਾਦ ਆਪਣੇ ਪੁੱਤਰ ਤੇਜਸਵੀ ਦੇ ਇਸ ਫ਼ੈਸਲੇ ਤੋਂ ਖੁਸ਼ ਨਹੀਂ ਸਨ, ਸਗੋਂ ਕਾਫੀ ਨਾਰਾਜ਼ ਹੋ ਗਏ ਸਨ। ਅਲੈਕਸਿਸ ਦੇ ਈਸਾਈ ਪਰਿਵਾਰ ਨਾਲ ਹੋਣ ਦੇ ਚੱਲਦੇ ਇਸ ਰਿਸ਼ਤੇ ਤੋਂ ਇਤਰਾਜ਼ ਸੀ। ਆਖ਼ਰਕਾਰ ਲੰਬੀ ਗੱਲਬਾਤ ਤੋਂ ਬਾਅਦ ਲਾਲੂ ਅਤੇ ਪਰਿਵਾਰ ਨੂੰ ਤੇਜਸਵੀ ਦੀ ਜਿੱਦ ਅੱਗੇ ਝੁੱਕਣਾ ਹੀ ਪਿਆ ਅਤੇ ਅੱਜ ਉਹ ਵਿਆਹ ਦੇ ਬੰਧਨ ’ਚ ਬੱਝ ਗਏ ਹਨ।

PunjabKesari


 


Tanu

Content Editor

Related News