ਜਗਬਾਣੀ ਦੀ ਖਾਸ ਪੇਸ਼ਕਸ਼ 'ਇਤਿਹਾਸ ਦੀ ਡਾਇਰੀ', 'ਚ ਜਾਣੋ ਰੋਚਕ ਗੱਲਾਂ

1/20/2020 8:27:13 AM

ਜਦੋਂ ਵੀ ਕਿਸੇ ਵਿਗਿਆਨੀ ਦੀ ਅੰਤਰਿਕਸ਼ 'ਚ ਜਾਣ ਦੀ ਗੱਲ ਹੁੰਦੀ ਹੈ ਤਾਂ ਸਾਡੇ ਜ਼ਹਿਨ 'ਚ ਨੀਲ ਆਰਮਸਟਰਾਂਗ ਦੀ ਛਵੀ ਜ਼ਰੂਰ ਬਣਦੀ ਹੈ। ਅਪੋਲੋ-11 ਮਿਸ਼ਨ ਲਈ ਰਵਾਨਾ ਹੋਏ ਨੀਲ ਆਰਮਸਟਰਾਂਗ ਚੰਨ 'ਤੇ ਕਦਮ ਰੱਖਣ ਵਾਲੇ ਪਹਿਲੇ ਇਨਸਾਨ ਬਣ ਗਏ ਪਰ ਕੀ ਤੁਸੀਂ ਆਰਮਸਟਰਾਂਗ ਨਾਲ ਜਾਣ ਵਾਲੇ 2 ਹੋਰ ਸਾਥੀ ਵਿਗਿਆਨੀਆਂ ਬਾਰੇ ਜਾਣਦੇ ਹੋ ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਜਗਬਾਣੀ ਦੀ ਖਾਸ ਪੇਸ਼ਕਸ਼ 'ਇਤਿਹਾਸ ਦੀ ਡਾਇਰੀ' 'ਚ ਉਸ ਸ਼ਖਸ ਬਾਰੇ ਦੱਸਾਂਗੇ, ਜਿਸ ਨੇ ਚੰਨ 'ਤੇ ਬੇਸ਼ੱਕ ਪਹਿਲਾ ਕਦਮ ਨਹੀਂ ਰੱਖਿਆ ਪਰ ਚੰਨ 'ਤੇ ਬਾਥਰੂਮ ਕਰਨ ਵਾਲੇ ਪਹਿਲੇ ਇਨਸਾਨ ਬਣ ਗਏ, ਉਹ ਵੀ ਗ਼ਲਤੀ ਨਾਲ। ਉਨ੍ਹਾਂ ਦਾ ਨਾਮ ਸੀ ਬਜ਼ ਐਲਡ੍ਰਿਨ, ਜਿਨ੍ਹਾਂ ਦਾ ਜਨਮ ਅੱਜ ਦੇ ਦਿਨ ਯਾਨੀ ਕਿ 20 ਜਨਵਰੀ ਨੂੰ ਹੋਇਆ ਸੀ। ਆਓ ਜਾਣਦੇ ਹਾਂ ਉਨਾਂ ਬਾਰੇ...
 

20 ਜਨਵਰੀ 1930 ਨੂੰ ਨਿਊ ਜਰਸੀ ਦੇ ਗਲੇਨ ਰਿਜ 'ਚ ਫੌਜੀ ਐਡਵਿਨ ਯੂਜੀਨ ਐਲਡਰਿਨ ਦੇ ਘਰ ਬੱਜ਼ ਐਲਡ੍ਰਿਨ ਦਾ ਜਨਮ ਹੋਇਆ। 1946 ਨੂੰ ਮੋਂਟਰਲੇਅਰ ਹਾਈ ਸਕੂਲ ਤੋਂ ਗਰੈਜ਼ੁਏਟ ਕੀਤੀ। ਐਲਡਰਿਨ ਨੇ ਵੇਸਟ ਪੁਆਇੰਟ 'ਤੇ ਯੂ. ਐੱਸ. ਮਿਲਟਰੀ ਐਕਡਮੀ ਚਲੇ ਗਏ।ਐਲਡ੍ਰਿਨ ਨੇ ਅਮਰੀਕਾ ਅਮਰੀਕਾ ਏਅਰਫੋਰਸ 'ਚ ਸੈਕੇਂਡ ਲੈਫਟੀਨੈਂਟ ਨਿਯੁਕਤ ਹੋਏ ਤੇ ਉਨ੍ਹਾਂ ਕੋਰੀਆ ਦੀ ਜੰਗ ਦੌਰਾਨ ਇੱਕ ਜੈੱਟ ਫਾਇਟਰ ਪਾਇਲਟ ਵਜੋਂ ਕੰਮ ਕੀਤਾ।ਐਲਡਰਿਨ ਨੂੰ ਅਕਤੂਬਰ 1963 'ਚ ਨਾਸਾ ਅੰਤਰਿਕਸ਼ ਯਾਤਰੀਆਂ ਦੇ ਤੀਜ਼ੇ ਸਮੂਹ ਦੇ ਇੱਕ ਹਿੱਸੇ ਵੱਜੋਂ ਚੁਣਿਆ ਗਿਆ।

ਚੰਦ 'ਤੇ ਬਾਥਰੂਮ ਕਰਨ ਵਾਲੇ ਬਜ਼ ਐਲਡ੍ਰਿਨ ਪਹਿਲੇ ਇਨਸਾਨ ਸੀ। ਹਾਲਾਂਕਿ ਐਲਡ੍ਰਿਨ ਨੇ ਇਹ ਸਭ ਜਾਣ-ਬੁੱਝ ਕੇ ਨਹੀਂ ਕੀਤਾ।ਬਜ਼ ਐਲਡ੍ਰਿਨ ਅਪੋਲੋ 11 ਲੈਂਡਰ ਦੀ ਪੌੜੀਆਂ ਉਤਰਨ ਦੀ ਕੋਸ਼ਿਸ਼ ਕਰ ਰਹੇ ਸੀ, ਉਸ ਵੇਲੇ ਉਨ੍ਹਾਂ ਦੇ ਸਪੇਸ ਸੂਟ 'ਚ ਰੱਖੇ ਇਕ ਖਾਸ ਬੈਗ 'ਚੋਂ ਬਾਥਰੂਮ ਨਿਕਲ ਕੇ ਚੰਦ 'ਤੇ ਫੈਲ ਗਿਆ।
ਐਲਡ੍ਰਿਨ ਨੇ ਲੂਨਰ ਮੌਡੂਅਲ਼ ਦੀ ਹੌਲੀ ਨਾਲ ਲੈਂਡਿੰਗ ਕੀਤੀ ਜਿਸ ਨਾਲ ਮਾਡਿਊਲ ਜ਼ਰੂਰਤ ਦੇ ਹਿਸਾਬ ਨਾਲ ਸਿਕੁੜ ਨਹੀਂ ਸਕਿਆ, ਨਤੀਜਾ ਇਹ ਹੋਇਆ ਕਿ ਲੂਨਰ ਮਾਡਿਊਲ ਨਾਲ ਚੰਦ ਦੀ ਸਤਹ ਤੱਕ ਇਕ ਛੋਟਾ ਕਦਮ ਛਾਲ 'ਚ ਤਬਦੀਲ ਹੋ ਗਈ। ਲੈਂਡਿੰਗ ਤੋਂ ਬਾਅਦ ਇਸ ਝਟਕੇ ਕਾਰਨ ਐਲਡ੍ਰਿਨ ਨੇ ਜੋ ਯੂਰੀਨ ਇਕੱਠਾ ਕਰਕੇ ਡਿਵਾਇਸ 'ਚ ਰੱਖਿਆ ਸੀ ਉਹ ਟੁੱਟ ਗਿਆ ਤੇ ਯੂਰੀਨ ਐਲਡ੍ਰਿਨ ਦੇ ਬੂਟ 'ਤੇ ਡਿੱਗ ਗਿਆ। ਬਸ ਫਿਰ ਕੀ ਸੀ ਐਲਡ੍ਰਿਨ ਚੰਦ ਦੀ ਸਤ੍ਹਾ 'ਤੇ ਚੱਲੇ ਅਤੇ ਉਹ ਫੈਲਦਾ ਗਿਆ ਤੇ ਇਸ ਤਰ੍ਹਾਂ ਬਜ਼ ਐਲਡ੍ਰਿਲ ਬਣ ਗਏ ਚੰਦ 'ਤੇ ਸੂ-ਸੂ ਕਰਨ ਵਾਲੇ ਪਹਿਲੇ ਇਨਸਾਨ। ਐਲਡਰਿਨ ਨੇ ਤਿੰਨ ਵਾਰ ਵਿਆਹ ਕਰਵਾਇਆ। ਤੀਸਰਾ ਵਿਆਹ ਬਜ਼ ਐਲਡਰਿਨ ਨੇ 1988 ਨੂੰ ਵੈਲੇਂਟਾਇਨ ਵਾਲੇ ਦਿਨ ਕਰਵਾਇਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ