ਗੁਜਰਾਤ ਨੇ ਸੀਲ ਕੀਤੇ ਬਾਰਡਰ, ਰਤਨਪੁਰ ਅਤੇ ਮਾਂਡਲੀ ਉਡਵਾ ਬਾਰਡਰ 'ਤੇ ਵਧਾਈ ਸਖ਼ਤੀ

Thursday, Apr 01, 2021 - 10:32 PM (IST)

ਗੁਜਰਾਤ ਨੇ ਸੀਲ ਕੀਤੇ ਬਾਰਡਰ, ਰਤਨਪੁਰ ਅਤੇ ਮਾਂਡਲੀ ਉਡਵਾ ਬਾਰਡਰ 'ਤੇ ਵਧਾਈ ਸਖ਼ਤੀ

ਅਹਿਮਦਾਬਾਦ - ਗੁਜਰਾਤ ਨੇ ਸੀਲ ਕੀਤੇ ਬਾਰਡਰ, ਰਤਨਪੁਰ ਅਤੇ ਮਾਂਡਲੀ ਉਡਵਾ ਬਾਰਡਰ 'ਤੇ ਵਧਾਈ ਸਖ਼ਤੀਜੈਪੁਰ - ਦੇਸ਼ ਵਿੱਚ ਤੇਜ਼ੀ ਨਾਲ ਫੈਲਦੀ ਕੋਵਿਡ-19 ਦੀ ਦੂਜੀ ਲਹਿਰ ਦੇ ਚੱਲਦੇ ਗੁਜਰਾਤ ਰਾਜ ਨੇ ਸਰਹੱਦ ਵਿੱਚ ਪ੍ਰਵੇਸ਼ ਨੂੰ ਲੈ ਕੇ ਸਖ਼ਤੀ ਵਧਾ ਦਿੱਤੀ ਹੈ। ਡੂੰਗਰਪੁਰ ਜ਼ਿਲ੍ਹੇ ਵਿੱਚ ਰਤਨਪੁਰ ਅਤੇ ਮਾਂਡਲੀ ਉਡਵਾ ਬਾਰਡਰ ਨੂੰ ਗੁਜਰਾਤ ਪੁਲਸ ਨੇ ਸੀਲ ਕਰ ਦਿੱਤਾ।

ਪੁਲਸ ਨੇ ਨਾਕਾਬੰਦੀ ਕਰ ਹਰ ਇੱਕ ਵਾਹਨ ਅਤੇ ਉਸ ਵਿੱਚ ਸਵਾਰ ਲੋਕਾਂ ਦੀ ਆਰ.ਟੀ.ਪੀ.ਸੀ.ਆਰ. ਰਿਪੋਰਟ ਅਤੇ ਵੈਕਸੀਨੇਸ਼ਨ ਸਰਟੀਫਿਕੇਟ ਜਾਂਚ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਗੁਜਰਾਤ ਸਰਹੱਦ ਵਿੱਚ ਪ੍ਰਵੇਸ਼ ਕਰਨ ਦਿੱਤਾ। 

ਇਹ ਵੀ ਪੜ੍ਹੋ- AIMIM ਨੇਤਾ ਦੀ ਦਿਨ-ਦਹਾੜੇ ਅਣਪਛਾਤੇ ਹਮਲਾਵਰਾਂ ਨੇ ਕੀਤੀ ਹੱਤਿਆ

ਸ਼ਾਮਾਲਾਜੀ ਥਾਣਾ ਅਧਿਕਾਰੀ ਏ.ਆਰ. ਪਟੇਲ ਨੇ ਦੱਸਿਆ ਕਿ ਪੁਲਸ ਪ੍ਰਧਾਨ ਦੇ ਨਿਰਦੇਸ਼ ਵਿੱਚ ਰਤਨਪੁਰ ਸ਼ਾਮਾਲਾਜੀ ਚੈਕਪੋਸਟ 'ਤੇ ਨਾਕਾਬੰਦੀ ਕੀਤੀ ਗਈ। ਰਾਜਸਥਾਨ ਸਰਹੱਦ ਤੋਂ ਆਉਣ ਵਾਲੇ ਯਾਤਰੀ ਤੋਂ 72 ਘੰਟੇ ਦੀ ਆਰ.ਟੀ.ਪੀ.ਸੀ.ਆਰ. ਰਿਪੋਰਟ ਵੇਖੀ ਜਾ ਰਹੀ ਹੈ।

ਜਿਨ੍ਹਾਂ ਮੁਸਾਫਰਾਂ ਕੋਲ ਰਿਪੋਰਟ ਨਹੀਂ ਪਾਈ ਗਈ, ਉਨ੍ਹਾਂ ਨੂੰ ਗੁਜਰਾਤ ਸਰਹੱਦ ਵਿੱਚ ਪਰਵੇਸ਼ ਨਹੀਂ ਦਿੱਤਾ ਗਿਆ। ਥਾਣਾ ਅਧਿਕਾਰੀ ਨੇ ਦੱਸਿਆ ਕਿ ਰਾਜਸਥਾਨ ਤੋਂ ਆਉਣ ਵਾਲੇ ਟਰਾਂਸਪੋਰਟ ਸਬੰਧੀ ਅਤੇ ਮਾਲਵਾਹਕ ਵਾਹਨਾਂ ਨੂੰ ਬਿਨਾਂ ਰਿਪੋਰਟ ਦੇ ਗੁਜਰਾਤ ਵਿੱਚ ਪ੍ਰਵੇਸ਼ ਦਿੱਤਾ ਜਾ ਰਿਹਾ ਹੈ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ


author

Inder Prajapati

Content Editor

Related News