ਲੇਖ:ਆਲਮੀ ਧੀ ਦਿਹਾੜੇ ਮੌਕੇ ਵਿਸ਼ੇਸ਼, ਜਜ਼ਬਾਤਾਂ ਦੀ ਹਕੀਕਤ ਬਨਾਮ ਸੁਫ਼ਨਿਆਂ ਦੀ ਉਡਾਰੀ

09/27/2020 1:42:03 PM

ਪ੍ਰੋ.ਰਾਜਦੀਪ ਕੌਰ ਜੋਸਨ

ਧੀਆਂ ਮਾਤਾ ਪਿਤਾ ਨੂੰ ਰੱਬ ਦਾ ਦਿੱਤਾ ਇੱਕ ਅਨਮੋਲ ਤੇ ਖ਼ਬ਼ਸੂਰਤ ਤੋਹਫਾ ਹਨ। ਹਰ ਸਾਲ ਸਤੰਬਰ ਦੇ ਚੌਥੇ ਐਤਵਾਰ ਭਾਰਤ ਵਿੱਚ World Daughter day ਮਨਾਇਆ ਜਾਂਦਾ ਹੈ। ਇਸ ਵਾਰ 27 ਸਤੰਬਰ ਨੂੰ ਇਹ ਦਿਨ ਮਨਾਇਆ ਜਾ ਰਿਹਾ ਹੈ। ਕੁਝ ਦੇਸ਼ਾਂ ਵਿੱਚ ਧੀਆਂ ਦੇ ਮੁਕਾਬਲੇ ਪੁੱਤਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ। ਇਹ ਦਿਨ ਧੀਆਂ ਨੂੰ ਪੁੱਤਾਂ ਦੇ ਬਰਾਬਰ ਦਾ ਮਹੱਤਵ ਦੇਣ ਲਈ ਮਨਾਇਆ ਜਾਂਦਾ ਹੈ। ਇਹ ਇਕ ਕੌੜਾ ਸੱਚ ਹੈ ਕਿ ਭਾਰਤ ਵਿੱਚ ਧੀਆਂ ਨੂੰ ਕਦੇ ਵੀ ਪੁੱਤਾਂ ਦੇ ਬਰਾਬਰ ਸਨਮਾਨ ਤੇ ਸਤਿਕਾਰ ਨਹੀਂ ਮਿਲਿਆ।

ਪੜ੍ਹੋ ਇਹ ਵੀ ਖਬਰ - ਸਕੂਲਾਂ ’ਚ ਬਣਨ ਵਾਲੇ 40 ਫ਼ੀਸਦੀ ਪਖਾਨਾਘਰ ਸਿਰਫ਼ ਕਾਗਜ਼ਾਂ ਚ ਹੀ ਬਣੇ: ਕੈਗ ਰਿਪੋਰਟ (ਵੀਡੀਓ)

ਅੱਜ ਵੀ ਕਈ ਦੇਸ਼ਾਂ ਵਿੱਚ ਅਤੇ ਖਾਸ ਕਰਕੇ ਭਾਰਤ ਵਿੱਚ ਬਰਾਬਰ ਦੀ ਸਿੱਖਿਆ, ਕਰੀਅਰ ਚੁਣਨ ਅਤੇ ਬਣਾਉਣ ਦੀ ਗੱਲ, ਵਿਆਹ ਕਰਾਉਣ ਚ ਘਰਦਿਆਂ ਦੀ ਦਖ਼ਲ ਅੰਦਾਜੀ, ਮਨਮਰਜੀ ਦੇ ਕੱਪੜੇ ਪਾਉਣ ਸਬੰਧੀ ਨੁਕਤਾਚੀਨੀ ਆਦਿ ਬਹੁਤ ਸਾਰੀਆਂ ਬੰਦਸ਼ਾਂ ਹਨ। ਬੇਸ਼ੱਕ ਅੱਜ ਧੀਆਂ ਦਾ ਪਾਲਣ ਪੋਸ਼ਣ ਤੇ ਹੋਰ ਇੱਛਾਵਾਂ ਦੀ ਪੂਰਤੀ ਪੁੱਤਾਂ ਵਾਂਗ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕਿਤੇ ਨਾ ਕਿਤੇ ਇਹ ਸਭ ਧੀਆਂ ਨੂੰ ਪਰਾਇਆ ਧਨ ਸਮਝ ਕੇ ਅਹਿਸਾਨ ਦਾ ਬੋਝ ਸਿਰੋਂ ਲਾਹੁਣ ਵਾਲੀ ਗੱਲ ਹੁੰਦੀ ਹੈ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ

ਪੁੱਤਾਂ ਦੇ ਮੁਕਾਬਲੇ ਧੀਆਂ ਵਿੱਚ ਆਪਣੇ ਮਾਪਿਆਂ ਪ੍ਰਤੀ ਪਿਆਰ, ਸਤਿਕਾਰ, ਫਿਕਰ ਤੇ ਸ਼ਰਧਾ ਜ਼ਿਆਦਾ ਹੁੰਦੀ ਹੈ । ਇਹ ਧੀ ਹੀ ਹੁੰਦੀ ਹੈ, ਜੋ ਆਪਣੇ ਮਾਪਿਆਂ ਦੇ ਹਰ ਦੁੱਖ ਸੁੱਖ ਵਿੱਚ ਹਮੇਸ਼ਾ ਉਨ੍ਹਾਂ ਦਾ ਸਾਥ ਦਿੰਦੀ ਹੈ। ਵਿਆਹ ਤੋਂ ਬਾਅਦ ਚਾਹੇ ਦੂਜੇ ਘਰ ਚਲੇ ਜਾਂਦੀ ਹੈ ਪਰ ਕਦੇ ਵੀ ਉਨ੍ਹਾਂ ਦਾ ਫਿਕਰ ਕਰਨਾ ਨਹੀਂ ਥੱਡਦੀ। ਉਨ੍ਹਾਂ ਦੀ ਸੁੱਖ ਤੇ ਸਲਾਮਤੀ ਮੰਗਦੀ ਹੈ।

ਬਦਲਦੇ ਹਾਲਾਤਾਂ ਅਨੁਸਾਰ ਧੀਆਂ ਨੂੰ ਮਿਲੀਆਂ ਖੁੱਲ੍ਹਾਂ ਕਈ ਵਾਰ ਜੀ ਦਾ ਜੰਜਾਲ ਬਣ ਜਾਂਦੀਆਂ ਹਨ। ਧੀਆਂ ਨੂੰ ਚਾਹੀਦਾ ਹੈ ਕਿ ਉਹ ਕਿਸੇ ਵੀ ਅਜ਼ਾਦੀ ਨੂੰ ਮਾਣਨ ਲਈ ਆਪਣੇ ਮਾਂ-ਪਿਉ ਦੀ ਇੱਜ਼ਤ ਦਾ ਖਿਆਲ ਰੱਖਣ। ਆਪਣੇ ਫਾਇਦੇ ਤੇ ਸਵਾਰਥ ਲਈ ਕੋਈ ਅਜਿਹਾ ਕਦਮ ਨਾ ਚੁੱਕਣ, ਜਿਸ ਨਾਲ ਦੂਜੀਆਂ ਧੀਆਂ ਲਈ ਖੁੱਲੇ ਰਸਤੇ ਵੀ ਬੰਦ ਹੋ ਜਾਣ। ਸਾਡੇ ਸੱਭਿਆਚਾਰ ਵਿੱਚ ਕੁੜੀਆਂ ਨੂੰ ਘਰ ਦੀ ਇੱਜ਼ਤ ਮੰਨਿਆ ਜਾਂਦਾ ਹੈ ਤੇ ਸਾਨੂੰ ਚਾਹੀਦਾ ਹੈ ਕਿ ਇਸ ਵਿਚਾਰ ਦਾ ਸਨਮਾਨ ਹੋਵੇ। ਸਾਨੂੰ ਚਾਹੀਦਾ ਹੈ ਕਿ ਅਜਿਹੇ ਫੈਸਲੇ ਕਰੀਏ, ਜਿਸ ਨਾਲ ਘਰ ਪਰਿਵਾਰ ਅਤੇ ਕੁੱਲ ਦੀ ਇੱਜ਼ਤ ਵਧੇ।

ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਮੁੱਕਦੀ ਗੱਲ, ਸਾਲ ਵਿੱਚ ਇੱਕ ਦਿਨ ਹੀ ਸਹੀ ਧੀਆਂ ਨੂੰ ਇਹ ਸੋਚਣ ਦਾ ਮੌਕਾ ਤਾਂ ਮਿਲਿਆ ਕਿ ਉਹ ਵੀ ਪੁੱਤਾਂ ਵਾਂਗ ਹਰ ਕੰਮ ਵਿੱਚ ਮੋਹਰੀ ਹਨ। ਚਾਹੇ ਪੜ੍ਹਾਈ ਦਾ ਖੇਤਰ ਹੋਵੇ, ਨੌਕਰੀਆਂ ਦੀ ਗੱਲ ਹੋਵੇ, ਸਰਹੱਦਾਂ ਦੀ ਰਾਖੀ ਕਰਨ ਦੀ ਗੱਲ ਹੋਵੇ, ਵਪਾਰ ਹੋਵੇ ਜਾਂ ਖੇਡਾਂ ਦਾ ਖੇਤਰ ਕਿਸੇ ਕੰਮ ’ਚ ਧੀਆਂ, ਪੁੱਤਾਂ ਨਾਲੋਂ ਘੱਟ ਨਹੀਂ ਹਨ।

ਸਾਲ ਦਾ ਹਰ ਦਿਨ ਕੁੜੀਆਂ ਲਈ ਬਿਹਤਰ ਬਣਾਉਣ ਦੇ ਸੁਫਨੇ ਨੂੰ ਸਕਾਰ ਕਰਦਿਆਂ ਅਤੇ ਧੀਆਂ ਦੇ ਹੱਕਾਂ ਲਈ ਜੂਝਦਿਆਂ ਆਓ ਪ੍ਰਣ ਕਰੀਏ ਕਿ ਆਜ਼ਾਦ ਫਿਜਾ ’ਚ ਸਾਹ ਲੈਣ ਦਾ ਹਰ ਯਤਨ ਮਾਂ-ਪਿਉ ਦੇ ਜਜ਼ਬਾਤਾਂ ਨੂੰ ਨਜ਼ਰ-ਅੰਦਾਜ ਨਹੀਂ ਕਰੇਗਾ।

ਪੜ੍ਹੋ ਇਹ ਵੀ ਖਬਰ - ਪੈਸੇ ਦੇ ਮਾਮਲੇ ’ਚ ‘ਕੰਜੂਸ’ ਹੋਣ ਦੇ ਨਾਲ-ਨਾਲ ‘ਗੁੱਸੇ’ ਵਾਲੇ ਹੁੰਦੇ ਹਨ ਇਸ ਅੱਖਰ ਦੇ ਲੋਕ


rajwinder kaur

Content Editor

Related News