CSK vs KKR : ਇਯੋਨ ਮੋਰਗਨ ਨੇ ਦੱਸਿਆ- ਟੀਮ ਨਾਲ ਮੈਚ ਦੌਰਾਨ ਇਸ ਥਾਂ ਹੋਈ ਗਲਤੀ
Friday, Oct 30, 2020 - 12:14 AM (IST)
ਸਪੋਰਟਸ ਡੈਸਕ : ਚੇਨਈ ਸੁਪਰ ਕਿੰਗਜ਼ ਨੇ ਰੋਮਾਂਚਕ ਮੈਚ 'ਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 6 ਵਿਕਟ ਨਾਲ ਹਰਾ ਦਿੱਤਾ। ਮੈਚ ਹਾਰਨ ਤੋਂ ਬਾਅਦ ਕੇਕੇਆਰ ਦੇ ਕਪਤਾਨ ਇਯੋਨ ਮੋਰਗਨ ਨੇ ਕਿਹਾ ਕਿ ਮੇਰੇ ਖ਼ਿਆਲ ਨਾਲ ਅਸੀਂ ਵਧੀਆ ਖੇਡ ਖੇਡਿਆ। ਅਸੀਂ ਇਸ ਮੈਚ 'ਚ ਆਪਣੀ ਬੱਲੇਬਾਜ਼ੀ ਨੂੰ ਮਜਬੂਤ ਕੀਤਾ। ਸਾਡੇ ਗੇਂਦਾਬਾਜ਼ਾਂ ਨੇ ਆਪਣਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਦਿੱਤਾ।
ਸਾਡਾ ਇੱਕ ਮੈਚ ਬਚਿਆ ਹੋਇਆ ਹੈ ਅਤੇ ਅਜੇ ਵੀ ਥੋੜ੍ਹੀ ਉਮੀਦ ਹੈ। ਸਾਨੂੰ ਲੱਗ ਰਿਹਾ ਸੀ ਕਿ ਖੇਡ ਵਿਚਾਲੇ ਅਸੀਂ ਠੀਕ ਜਾ ਰਹੇ ਹਾਂ। ਨਿਤੀਸ਼ ਰਾਣਾ ਨੇ ਅਜੋਕੇ ਮੈਚ 'ਚ ਇੱਕ ਵਾਰ ਫਿਰ ਆਪਣੀ ਕਲਾਸ ਦਿਖਾਈ। ਅਸਲ 'ਚ ਅੱਦ ਦਾ ਦਿਨ ਸਾਡੇ ਲਈ ਵਧੀਆ ਰਿਹਾ ਬੱਲੇਬਾਜ਼ ਲਈ ਲਿਹਾਜ਼ ਨਾਲ। ਸਾਡੇ ਸਪਿਨ ਗੇਂਦਬਾਜ਼ਾਂ ਨੇ ਵੀ ਵਧੀਆ ਗੇਂਦਬਾਜ਼ੀ ਕੀਤੀ।