ਡਿਪਲੋਮਾ ਕੋਰਸ: ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਹੱਥੀਂ ਕੰਮ ਕਰਨ ਤੇ ਭਵਿੱਖ 'ਚ ਰੁਜ਼ਗਾਰ ਦਾ ਮੁੱਖ ਸਾਧਨ

08/28/2020 1:33:39 PM

ਪ੍ਰੋ. ਜਸਵੀਰ ਸਿੰਘ
7743029901

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿਗਿਆਨ ਦੀ ਇਹ ਪੰਕਤੀ ਓਦੋਂ ਸਾਰਥਕ ਹੋਈ ਹੈ, ਜਦੋਂ ਮਨੁੱਖ ਇਕੱਠ ਵਿਚ ਰਹਿਣ ਤੇ ਜੀਵਨ ਦੇ ਵਸੀਲਿਆਂ ਪ੍ਰਤੀ ਆਪਣੀ ਮੌਲਿਕ ਸੋਚ ਬਣਾਉਣ ਲੱਗਿਆ। ਪਹਿਲਾਂ ਮਨੁੱਖ ਜੰਗਲਾਂ ਵਿਚ ਆਪਣੀ ਰੋਜ਼ੀ ਲਈ ਸ਼ਿਕਾਰ ਤੱਕ ਸੀਮਤ ਸੀ। ਫਿਰ ਦਸਤਕਾਰੀ ਆਦਿ ਕਿੱਤਿਆਂ ਨੇ ਉਸਤਾਦਾਂ ਦੀ ਸੰਗਤ ਵਿਚੋਂ ਸਿੱਖਣ ਤੇ ਫਿਰ ਪਿਤਾਪੁਰਖੀ ਕੰਮਾਂ ਨੂੰ ਸੰਭਾਲਣ ਵੱਲ ਰੁਚਿਤ ਹੋਇਆ। ਪਰ ਅੱਜ ਕੱਲ੍ਹ ਸਿੱਖਣ ਸਿਖਾਉਣ ਲਈ ਸੰਸਥਾਵਾਂ ਦਾ ਉਥਾਨ ਹੋਣ ਕਰਕੇ ਹਰ ਖੇਤਰ ਵਪਾਰੀਕਰਨ ਦੇ ਘੇਰੇ ਵਿਚ ਆ ਗਿਆ ਹੈ। ਇਉਂ ! ਸਿੱਖਿਆ ਸੰਸਥਾਗਤ ਅਤੇ ਸੰਸਥਾਵਾਂ ਕਾਰ ਵਿਹਾਰ ਨੂੰ ਮੁੱਖ ਰੱਖਕੇ ਕੋਰਸ ਕਰਵਾਉਣ ਲੱਗੀਆਂ ਹਨ। ਅੱਜ ਅਸੀਂ ਡਿਪਲੋਮਾ ਕੋਰਸਾਂ ਬਾਰੇ ਵਿਚਾਰ ਕਰਾਂਗੇ, ਜਿਨ੍ਹਾਂ ਨੂੰ ਕਰਨ ਮਗਰੋਂ ਉਕਤ ਨੌਜਵਾਨ ਆਪਣਾ ਜਾਂ ਕਿਸੇ ਸੰਸਥਾ ਅਧੀਨ ਕੰਮ ਕਰ ਸਕਦਾ ਹੈ।

ਸ਼ੁੱਕਰਵਾਰ ਵਾਲੇ ਦਿਨ ਜ਼ਰੂਰ ਕਰੋ ਇਹ ਉਪਾਅ, ਪੂਰੀ ਹੋਵੇਗੀ ਤੁਹਾਡੀ ਹਰੇਕ ਮਨੋਕਾਮਨਾ

ਪੰਜਾਬ ਭਰ ਵਿਚ ਸਰਕਾਰੀ, ਏਡਿਡ ਤੇ ਗ਼ੈਰ ਸਰਕਾਰੀ ਲਗਭਗ 160 ਦੇ ਕਰੀਬ ਪੌਲੀਟੈਕਨਿਕ ਸੰਸਥਾਵਾਂ ਹਨ। ਜੋ ਵੱਖ-ਵੱਖ ਡਿਪਲੋਮਾ ਕੋਰਸ ਕਰਵਾਉਂਦੀਆਂ ਹਨ। ਕੋਈ ਵੀ ਉਮੀਦਵਾਰ, ਜੋ ਡਿਪਲੋਮਾ ਕਰਨ ਦੀ ਇੱਛਾ ਰੱਖਦਾ ਹੋਵੇ ਉਸ ਕੋਲ ਮੈਟ੍ਰਿਕ ਤੱਕ ਜਾਂ 12ਵੀਂ ਤੱਕ ਦੀ ਪੜ੍ਹਾਈ ਕੀਤੀ ਹੋਣੀ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਜਿਸ ਵਿਦਿਆਰਥੀ ਵਲੋਂ ਘੱਟੋ ਘੱਟ 35% ਦੇ ਕਰੀਬ ਅੰਕ ਪ੍ਰਾਪਤ ਕੀਤੇ ਹੋਣਗੇ ਅਤੇ ਸਾਰੇ ਵਿਸ਼ਿਆਂ ਵਿਚੋਂ ਪਾਸ ਹੋਵੇਗਾ, ਉਹੀ ਉਕਤ ਕੋਰਸ ਵਿਚ ਦਾਖ਼ਲਾ ਲੈ ਸਕਦਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜੇਕਰ ਤੁਸੀਂ ਆਰਟਸ ਜਾਂ ਕਮਰਸ ਸਟ੍ਰੀਮ ਵਿਚ 12ਵੀਂ ਕੀਤੀ ਹੈ ਤਾਂ ਤੁਹਾਨੂੰ ਡਿਪਲੋਮਾ ਕੋਰਸ ਦੇ ਪਹਿਲੇ ਸਾਲ ਵਿਚ ਦਾਖ਼ਲਾ ਮਿਲੇਗਾ ਪਰ ਜੇਕਰ ਤੁਸੀਂ ਸਾਇੰਸ, ਵੋਕੇਸ਼ਨਲ ਜਾਂ ਦੋ ਸਾਲਾ ਆਈ.ਟੀ.ਆਈ. ਨਾਲ ਪੋਸਟ ਮੈਟ੍ਰਿਕ ਕੀਤੀ ਹੋਵੇ ਤਾਂ ਡਿਪਲੋਮਾ ਕੋਰਸ ਦੇ ਦੂਜੇ ਸਾਲ ਵਿਚ ਸਿੱਧਿਆਂ ਦਾਖ਼ਲਾ ਮਿਲ ਜਾਂਦਾ ਹੈ। 

ਵਾਸਤੂ ਸ਼ਾਸ਼ਤਰ ਮੁਤਾਬਕ ਇਕ ਚੁਟਕੀ ਲੂਣ ਤੁਹਾਨੂੰ ਕਰ ਸਕਦਾ ਹੈ ‘ਮਾਲਾਮਾਲ’, ਜਾਣੋ ਕਿਵੇਂ

ਤਿੰਨ ਸਾਲਾ ਡਿਪਲੋਮਾ ਕੋਰਸ : 

● ਐਰੋਨਾਉਟੀਕਲ ਇੰਜੀਨੀਅਰਿੰਗ
● ਆਰਚੀਟੈਕਚੁਅਲ ਅਸਿਸਟੈਂਟਸ਼ਿੱਪ
● ਆਟੋ-ਮੋਬਾਇਲ ਇੰਜੀਨੀਅਰਿੰਗ
● ਕੈਮੀਕਲ ਇੰਜੀਨੀਅਰਿੰਗ
● ਸਿਵਿਲ ਇੰਜੀਨੀਅਰਿੰਗ
● ਕੰਪਿਊਟਰ ਸਾਇੰਸ ਇੰਜੀਨੀਅਰਿੰਗ
● ਇਲੈਕਟਰੀਕਲ ਇੰਜੀਨੀਅਰਿੰਗ
● ਇਲੈਕਟ੍ਰੀਕਲ ਅਤੇ ਇਲੈਟ੍ਰੋਨਿਕਸ ਇੰਜੀਨੀਅਰਿੰਗ
● ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ
● ਫ਼ੈਸ਼ਨ ਡਿਜ਼ਾਈਨਿੰਗ
● ਫੂਡ ਟੈਕਨਾਲੋਜੀ
● ਗਾਰਮੈਂਟ ਮੈਨੂਫੈਕਚਰਿੰਗ ਟੈਕਨਾਲੋਜੀ
● ਇੰਫੋਮੇਸ਼ਨ ਟੈਕਨਾਲੋਜੀ
● ਇਟੀਰੀਅਰ ਡੈਕੋਰੇਸ਼ਨ
● ਲੈਦਰ ਟੈਕਨੋਲੋਜੀ
● ਲੈਦਰ ਟੈਕਨਾਲੋਜੀ (ਫੁੱਟ-ਵੀਅਰ)
● ਲਾਇਬਰੇਰੀ ਐਂਡ ਇੰਫੋਮੇਸ਼ਨ ਸਾਇੰਸ
● ਮਕੈਨੀਕਲ ਇੰਜੀਨੀਅਰਿੰਗ
● ਮੈਡੀਕਲ ਲੈੱਬ ਟੈਕਨਾਲੋਜੀ
● ਪਲਾਸਟਿਕ ਟੈਕਨੋਲੋਜੀ
● ਪ੍ਰੋਡਕਸ਼ਨ ਐਂਡ ਇੰਡਸਟਰੀਅਲ ਇੰਜੀਨੀਅਰਿੰਗ
● ਟੈਕਸਟਾਈਲ ਡਿਜ਼ਾਈਨ
● ਟੂਲ ਐਂਡ ਡਾਈ ਮੇਕਿੰਗ ਆਦਿ

ਇਸੇ ਤਰ੍ਹਾਂ ਮਕੈਨੀਕਲ ਇੰਜੀਨੀਅਰਿੰਗ ਵਿਚ ਟੂਲ ਐਂਡ ਡਾਈ ਆਦਿਕ ਚਾਰ ਸਾਲਾ ਡਿਪਲੋਮਾ ਕੋਰਸ ਵੀ ਹਨ। ਇਸੇ ਲੜ੍ਹੀ ਅਧੀਨ ਚਾਰ ਸਾਲਾ ਪਾਰਟ ਟਾਈਮ ਡਿਪਲੋਮਾ (ਪੀ.ਟੀ.ਡੀ.) ਕੋਰਸ ਜਿਵੇਂ ਸਿਵਲ ਇੰਜੀਨੀਅਰਿੰਗ, ਇਲੈਕਟ੍ਰੀਕਲ ਇੰਜੀਨੀਅਰਿੰਗ ਆਦਿ ਵੀ ਲਏ ਜਾ ਸਕਦੇ ਹਨ।

 ਇਸ ਵਜ੍ਹਾ ਕਰਕੇ ਬਣਦੀ ਹੈ ਢਿੱਡ 'ਚ ਗੈਸ, ਦੂਰ ਕਰਨ ਲਈ ਜਾਣੋ ਘਰੇਲੂ ਨੁਸਖ਼ੇ

● ਡਿਪਲੋਮਾ ਕੋਰਸਾਂ ਲਈ ਸੰਸਥਾਵਾਂ :

1) ਸੈਂਟਰਲ ਇੰਸਟੀਚਿਊਟ ਆੱਫ਼ ਹੈਂਡ ਟੂਲਸ, ਜਲੰਧਰ
2) ਸੈਂਟਰਲ ਟੂਲ ਰੂਮ ਲੁਧਿਆਣਾ
3) ਗੌਰਮਿੰਟ ਪੌਲੀਟੈਕਨਿਕ ਕਾਲਜ, ਬਠਿੰਡਾ
4) ਗੌਰਮਿੰਟ ਇੰਸਟੀਚਿਊਟ ਆੱਫ਼ ਲੈਦਰ ਐਂਡ ਫੁੱਟ-ਵੀਅਰ ਟੈਕਨਾਲੋਜੀ, ਜਲੰਧਰ
5) ਗੌਰਮਿੰਟ ਇੰਸਟੀਚਿਊਟ ਆੱਫ਼ ਟੈਕਸਟਾਈਲ ਕਮਿਸਟਰੀ ਐਂਡ ਨਿਟਿੰਗ ਟੈਕਨਾਲੋਜੀ, ਲੁਧਿਆਣਾ
6) ਗੌਰਮਿੰਟ ਇੰਸਟੀਚਿਊਟ ਆੱਫ਼ ਗਾਰਮੈਂਟ ਟੈਕਨਾਲੋਜੀ, ਅੰਮ੍ਰਿਤਸਰ
7) ਗੌਰਮਿੰਟ ਪੌਲੀਟੈਕਨਿਕ ਕਾਲਜ ਫਾੱਰ ਗਰਲਜ਼, ਜਲੰਧਰ
8) ਮਾਈ ਭਾਗੋ ਗੌਰਮਿੰਟ ਪੌਲੀਟੈਕਨਿਕ ਕਾਲਜ ਫਾੱਰ ਗਰਲਜ਼, ਅੰਮ੍ਰਿਤਸਰ
9) ਗੌਰਮਿੰਟ ਪੌਲੀਟੈਕਨਿਕ ਕਾਲਜ ਜੀ.ਟੀ.ਬੀ. ਗੜ੍ਹ, ਮੋਗਾ
10) ਸੰਤ ਬਾਬਾ ਅਤਰ ਸਿੰਘ ਗੌਰਮਿੰਟ ਪੌਲੀਟੈਕਨਿਕ ਕਾਲਜ, ਬਰਨਾਲਾ ਆਦਿ

ਕੁੱਝ ਗੌਰਮਿੰਟ ਏਡਿਡ ਸੰਸਥਾਵਾਂ : 
ਗੁਰੂ ਨਾਨਕ ਦੇਵ ਪੌਲੀਟੈਕਨਿਕ ਕਾਲਜ, ਲੁਧਿਆਣਾ, ਮਿਹਰ ਚੰਦ ਪੌਲੀਟੈਕਨਿਕ ਕਾਲਜ, ਜਲੰਧਰ ਆਦਿ । ਇਸੇ ਤਰ੍ਹਾਂ ਬਹੁਤ ਸਾਰੀ ਪ੍ਰਾਈਵੇਟ ਸੰਸਥਾਵਾਂ ਵਲੋਂ ਵੀ ਡਿਪਲੋਮਾ ਕੋਰਸ ਕਰਵਾਏ ਜਾਂਦੇ ਹਨ।

ਕੀ ਤੁਸੀਂ ਵੀ ਵਧਦੇ ਭਾਰ ਤੋਂ ਹੋ ਪਰੇਸ਼ਾਨ ਤਾਂ ਦਹੀਂ ਨਾਲ ਖਾਓ ਇਹ ਫ਼ਲ, 15 ਦਿਨਾਂ 'ਚ ਦਿਖੇਗਾ ਅਸਰ

● ਡਿਪਲੋਮਾ ਕੋਰਸ ਲਈ ਜ਼ਰੂਰੀ ਨੁਕਤੇ

1)  ਡਿਪਲੋਮਾ ਕੋਰਸ ਕਰਨ ਲਈ ਕੋਈ ਉਮਰ ਹੱਦ ਨਿਸ਼ਚਿਤ ਨਹੀਂ ਹੈ।
2) ਤੁਹਾਡੀ ਦਸਵੀਂ ਦੀ ਮੈਰਿਟ ਲਿਸਟ ਵਿਚ ਗਣਿਤ, ਵਿਗਿਆਨ ਤੇ ਅੰਗਰੇਜ਼ੀ ਦੇ ਨਾਲ ਨਾਲ ਬਾਕੀ ਵਿਸ਼ਿਆਂ ਵਿਚ ਪਾਸ ਹੋਣਾਂ ਜ਼ਰੂਰੀ ਹੈ।
3) ਰਾਖਵਾਂਕਰਨ ਅਧੀਨ ਵੀ ਡਿਪਲੋਮਾ ਕੋਰਸਾਂ ਵਿਚ ਸਰਕਾਰੀ ਨਿਯਮਾਂ ਅਨੁਸਾਰ ਦਾਖ਼ਲਾ ਲਿਆ ਜਾ ਸਕਦਾ ਹੈ।
4) ਡਿਪਲੋਮਾ ਕੋਰਸ ਵਿਚ ਦਾਖ਼ਲਾ ਲੈਣ ਲਈ ਪਹਿਲਾਂ ਆਨ-ਲਾਈਨ ਫਾਰਮ ਭਰਨਾ ਪੈਂਦਾ ਹੈ। ਜੋ ਦਾਖ਼ਲੇ ਵਿਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਕੀਤਾ ਗਿਆ ਹੈ।
5) ਹਰ ਸਾਲ ਦਾਖ਼ਲੇ ਲਈ ਅਪਲਾਈ ਕਰਨ ਦੇ ਨਵੇਂ ਨਿਯਮਾਂ ਨੂੰ www.punjabteched.com 'ਤੇ ਅਪਲੋਡ ਕਰ ਦਿੱਤਾ ਜਾਂਦਾ ਹੈ।
6) ਉਮੀਦਵਾਰ ਉਕਤ ਵੈਬਸਾਈਟ ਦੀ ਮਦਦ ਨਾਲ ਆਪਣਾ ਆਨ-ਲਾਈਨ ਫਾਰਮ ਭਰਦਾ ਹੈ ਅਤੇ ਕੋਰਸ ਲਈ ਕਾਲਜ ਜਾਂ ਸੰਸਥਾ ਦੀ ਚੋਣ ਕਰਦਾ ਹੈ।
7) ਉਮੀਦਵਾਰ ਆਨ-ਲਾਈਨ ਹੀ ਆਪਣੇ ਕੋਰਸ ਦੀ ਚੋਣ ਕਰ ਸਕਦਾ ਹੈ। ਪਹਿਲੀ ਆਨ-ਲਾਈਨ ਕੌਂਸਲਿੰਗ ਮਗਰੋਂ ਉਮੀਦਵਾਰ ਅਲੋਟ ਹੋਈ ਸੰਸਥਾ ਵਿਚ ਜਾਵੇਗਾ।
8) ਇੱਥੇ ਦੱਸਣਯੋਗ ਹੈ ਕਿ ਇਕ ਉਮੀਦਵਾਰ ਇਕ ਸੰਸਥਾ ਵਿਚ ਹੀ ਦਾਖ਼ਲਾ ਲੈ ਸਕਦਾ ਹੈ। ਅਲੋਟ ਹੋਈ ਸੰਸਥਾ ਵਿਚ ਉਮੀਦਵਾਰ ਦੀ ਆਨ-ਲਾਈਨ ਕੌਸਲਿੰਗ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ। ਜਿਸ ਲਈ www.psbte.gov.in 'ਤੇ ਲਾਗਿਨ ਕਰਕੇ ਸੰਸਥਾ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ।
9) ਜਦੋਂ ਉਮੀਦਵਾਰ ਅਲੋਟ ਹੋਈ ਸੰਸਥਾ ਵਿਚ ਵੈਰੀਫਿਕੇਸ਼ਨ ਲਈ ਜਾਵੇਗਾ ਤਾਂ ਉਸ ਕੋਲ ਆਪਣੇ ਅਸਲ ਦਸਤਾਵੇਜ਼, ਆਨ-ਲਾਈਨ ਫਾਰਮ ਦਾ ਪ੍ਰਿੰਟ ਅਤੇ ਆਨ-ਲਾਈਨ ਫੀਸ ਦੀ ਸਲਿੱਪ ਹੋਣੀ ਜ਼ਰੂਰੀ ਹੈ।

● ਦਾਖ਼ਲੇ ਸਮੇਂ ਅਲੋਟ ਹੋਈ ਸੰਸਥਾ ਵਿਚ ਜਾਣ ਵੇਲੇ ਉਮੀਦਵਾਰ ਲਈ ਜ਼ਰੂਰੀ ਨੁਕਤੇ :

1)  ਉਮੀਦਵਾਰ ਆਪਣੇ ਸਾਰੇ ਅਸਲ ਦਸਤਾਵੇਜ਼ ਅਤੇ ਇਕ ਇਕ ਕਾਪੀ (ਜੋ ਅਟੈਸਟਡ ਹੋਵੇ) ਨਾਲ ਲੈ ਕੇ ਜਾਵੇ।
2)  ਉਮੀਦਵਾਰ ਕੋਲ ਡੀ.ਐੱਮ.ਸੀ. ਭਾਵ 10ਵੀਂ / 12ਵੀਂ ਆਦਿ ਜਮਾਤਾਂ ਦੇ ਸਰਟੀਫਿਕੇਟ ਹੋਣੇ ਚਾਹੀਦੇ ਹਨ।
3) ਇਸੇ ਨਾਲ ਚਰਿੱਤਰ ਸਰਟੀਫਿਕੇਟ ਵੀ ਨਾਲ ਨੱਥੀ ਕੀਤਾ ਜਾਵੇ।
4) ਰੈਜ਼ੀਡੈਂਸ ਭਾਵ ਰਹਿਣ ਬਸੇਰੇ ਦਾ ਸਰਟੀਫਿਕੇਟ ਵੀ ਕੋਲ ਹੋਣਾਂ ਚਾਹੀਦਾ ਹੈ।
5) ਜੇਕਰ ਉਮੀਦਵਾਰ ਰਾਖਵਾਂਕਰਨ /ਅਨੁਸੂਚਿਤ ਜਨਜਾਤੀਆਂ ਨਾਲ ਸੰਬੰਧ ਰੱਖਦਾ ਹੋਵੇ ਤਾਂ ਉਸ ਕੋਲ ਉਕਤ ਸਰਟੀਫਿਕੇਟ ਨੱਥੀ ਹੋਵੇ। ਇਸੇ ਨਾਲ ਉਸ ਕੋਲ ਆਮਦਨ ਸਰਟੀਫਿਕੇਟ ਵੀ ਹੋਵੇ।
6) ਆਖ਼ਰ ਵਿਚ ਉਸ ਕੋਲ ਆਪਣੀ ਪਾਸਪੋਰਟ/ਸਟੈਂਪ ਸਾਈਜ਼ ਫੋਟੋਗ੍ਰਾਫ਼ ਹੋਣੀ ਚਾਹੀਦੀ ਹੈ।

ਮੁੱਖ ਮੰਤਰੀ ਸਕੌਲਰਸ਼ਿੱਪ ਯੋਜਨਾ : 
ਡਿਪਲੋਮਾ ਕੋਰਸ ਕਰ ਰਹੇ ਉਮੀਦਵਾਰ ਮੁੱਖ ਮੰਤਰੀ ਸਕੌਲਰਸ਼ਿੱਪ ਯੋਜਨਾ ਦਾ ਲਾਭ ਲੈ ਸਕਦੇ ਹਨ। ਉਸ ਦੀ ਕੋਈ ਵੀ ਕੈਟਾਗਿਰੀ ਹੋ ਸਕਦੀ ਹੈ। ਗ਼ੌਰਤਲਬ ਹੈ ਕਿ ਇਸ ਯੋਜਨਾ ਅਧੀਨ ਉਮੀਦਵਾਰ ਦੇ ਜਿੰਨੇ ਫ਼ੀਸਦੀ ਅੰਕ ਹੋਣਗੇ ਜਿਵੇਂ 60 ਤੋਂ 70 ਫੀਸਦੀ ਵਿਚਕਾਰ ਤਾਂ 70% ਟਿਊਸ਼ਨ ਫੀਸ ਮੁਆਫ਼ ਹੋਵੇਗੀ। ਇਸੇ ਤਰ੍ਹਾਂ 70 ਤੋਂ 80 ਤੱਕ ਦੀ 80% ਆਦਿ।

● ਐੱਸ.ਸੀ. ਵਿਦਿਆਰਥੀਆਂ, ਜਿੰਨਾਂ ਦੀ ਆਮਦਨ ਢਾਈ ਲੱਖ ਤੋਂ ਘੱਟ ਹੋਵੇ। ਉਨ੍ਹਾਂ ਦੀ ਸਾਰੀ ਫੀਸ (ਜੇਕਰ ਉਮੀਦਵਾਰ ਸਰਕਾਰੀ ਸੰਸਥਾਵਾਂ ਵਿਚ ਦਾਖ਼ਲਾ ਲਵੇ ਤਾਂ) ਮੁਆਫ਼ ਹੈ।

● ਸਰਕਾਰੀ ਸੰਸਥਾਵਾਂ ਵਿਚ ਪੜ੍ਹਾਈ ਕਰਨ ਵਾਲੇ ਤੇ ਚੰਗੀ ਮੈਰਿਟ ਵਾਲੇ ਵਿਦਿਆਰਥੀਆਂ (ਜਿੰਨ੍ਹਾਂ ਦੀ ਆਮਦਨ 8 ਲੱਖ ਤੋਂ ਘੱਟ ਹੋਵੇ) ਲਈ 5% ਟਿਊਸ਼ਨ ਫੀਸ ਮੁਆਫ਼ ਦੀ ਯੋਜਨਾ ਵੀ ਚਲਾਈ ਜਾ ਰਹੀ ਹੈ।

ਅੰਤ, ਡਿਪਲੋਮਾ ਕੋਰਸ ਕਰਨ ਵਾਲੇ ਉਮੀਦਵਾਰਾਂ ਕੋਲ ਆਪਣੇ ਡਿਪਲੋਮਾ ਨੂੰ ਮੁੱਖ ਰੱਖਦਿਆਂ ਅਗਲੇਰੀ ਪੜ੍ਹਾਈ (ਬੀ.ਟੈੱਕ. ਦੇ ਦੂਜੇ ਸਾਲ ਵਿਚ ਸਿੱਧਿਆਂ ਦਾਖ਼ਲਾ ਲੈ) ਵੀ ਕਰ ਸਕਦੇ ਹਨ। ਜਾਂ ਫਿਰ ਕਿਸੇ ਕੰਪਨੀ ਦੇ ਵਧੀਆ ਪੈਕੇਜ ਲੈ ਕੇ ਰੁਜ਼ਗਾਰ ਵੀ ਕਰ ਸਕਦੇ ਹਨ। ਜਾਂ ਫਿਰ ਉਹ ਆਪਣਾ ਸਵੈ-ਰੁਜ਼ਗਾਰ ਵੀ ਚਲਾ ਸਕਦੇ ਹਨ। ਇੱਥੇ ਵਿਚਾਰਨ ਯੋਗ ਹੈ ਕਿ ਅਪਰੈਟਸ਼ਸ਼ਿੱਪ ਵੀ ਲੱਗ ਸਕਦੀ ਹੈ ਜਿਸ ਨਾਲ ਤੁਸੀਂ ਵਿਦੇਸ਼ਾਂ ਵਿਚ ਮਾਨਤਾ ਪ੍ਰਾਪਤ ਕੋਰਸਾਂ ਲਈ ਜਾ ਸਕਦੇ ਹੋ। ਇਉਂ ਵਧੀਆ ਕਮਾਈ ਦਾ ਸਾਧਨ ਜੁਟਾਇਆ ਜਾ ਸਕਦਾ ਹੈ। ਇਸੇ ਨਾਲ ਆਰਮੀ ਜਾਂ ਰੇਲਵੇ ਆਦਿ ਦੇ ਟੈਕਨੀਕਲ ਫੀਲਡ ਵਿਚ ਵੀ ਆਪਣਾ ਭਵਿੱਖ ਬਣਾ ਸਕਦੇ ਹਨ। ਆਖ਼ਰ ਲੋੜ ਹੈ ਸਹੀ ਸਮੇਂ, ਸਹੀ ਕੋਰਸ ਅਤੇ ਸੰਸਥਾ ਦੀ ਚੋਣ ਕਰਨ ਦੀ। ਉਸ ਮਗਰੋਂ ਆਪਣੀ ਸਮਰੱਥਾ ਅਤੇ ਸੰਜੀਦਗੀ ਨਾਲ ਕੋਰਸ ਨੂੰ ਰੀਝ ਤੇ ਨੀਝ ਨਾਲ ਕਰਨ ਦੀ।


rajwinder kaur

Content Editor

Related News