ਗ੍ਰੰਥੀ ਸਿੰਘ ''ਤੇ ਚਿੱਟੇ ਦਾ ਕੇਸ ਦਰਜ ਕਰਨ ਦਾ ਮਾਮਲਾ: ਹੁਣ ਉਸੇ ਥਾਣੇ ''ਚ ASI ''ਤੇ ਕਾਰਵਾਈ ਦੇ ਹੁਕਮ

Tuesday, May 20, 2025 - 12:13 PM (IST)

ਗ੍ਰੰਥੀ ਸਿੰਘ ''ਤੇ ਚਿੱਟੇ ਦਾ ਕੇਸ ਦਰਜ ਕਰਨ ਦਾ ਮਾਮਲਾ: ਹੁਣ ਉਸੇ ਥਾਣੇ ''ਚ ASI ''ਤੇ ਕਾਰਵਾਈ ਦੇ ਹੁਕਮ

ਤਰਨਤਾਰਨ/ਝਬਾਲ(ਨਰਿੰਦਰ)- ਬੀਤੇ ਦਿਨੀਂ ਥਾਣਾ ਝਬਾਲ ਦੀ ਪੁਲਸ ਵੱਲੋਂ ਇੱਕ ਗ੍ਰੰਥੀ ਸਿੰਘ ਨੂੰ ਚਿੱਟੇ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੰਦੇ ਹੋਏ ਜਿੱਥੇ 25 ਹਜ਼ਾਰ ਰੁਪਏ ਦੀ ਰਿਸ਼ਵਤ ਵਸੂਲ ਕਰ ਲਈ ਗਈ, ਉੱਥੇ ਹੀ ਉਸਦੇ ਖਿਲਾਫ ਸ਼ਰਾਬ ਵੇਚਣ ਦਾ ਮੁਕਦਮਾ ਦਰਜ ਕਰ ਲਿਆ ਗਿਆ। ਇਸ ਮਾਮਲੇ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕਰਨ ਆਏ ਸਤਿਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਜਦੋਂ ਮਾਮਲੇ ਦੀ ਜਾਂਚ ਕਰਨ ਸਬੰਧੀ ਮੰਗ ਕੀਤੀ ਗਈ ਤਾਂ ਜ਼ਿਲ੍ਹੇ ਦੇ ਐੱਸਐੱਸਪੀ ਵੱਲੋਂ ਮਾਮਲੇ ਵਿੱਚ ਦਖਲ ਦਿੰਦੇ ਹੋਏ ਬੀਤੇ ਕੱਲ੍ਹ ਥਾਣਾ ਝਬਾਲ ਵਿੱਚ ਤੈਨਾਤ ਸੰਬੰਧਿਤ ਏਐੱਸਆਈ ਅਤੇ ਇੱਕ ਹੋਰ ਵਿਅਕਤੀ ਨੂੰ ਨਾਮਜ਼ਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਜ਼ਿਕਰਯੋਗ ਹੈ ਕਿ ਥਾਣਾ ਝਬਾਲ ਦੀ ਪੁਲਸ ਵੱਲੋਂ ਕੀਤੀ ਗਈ ਇਸ ਸ਼ਰਮਨਾਕ ਕਾਰਵਾਈ ਲੋਕਾਂ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। 

ਇਹ ਵੀ ਪੜ੍ਹੋ- ਸ਼ਰਾਬ ਦੇ ਠੇਕੇ 'ਤੇ ਗ੍ਰਨੇਡ ਹਮਲਾ ਕਰਨ ਦੇ ਮਾਮਲੇ 'ਚ ਵੱਡਾ ਖੁਲਾਸਾ, ਬੱਬਰ ਖਾਲਸਾ ਦੇ...

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜਸਬੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਭੁੱਚਰ ਕਲਾਂ ਜੋ ਗੁਰਦੁਆਰਾ ਸਾਹਿਬ ਵਿਖੇ ਬਤੌਰ ਗ੍ਰੰਥੀ ਲੰਮੇ ਸਮੇਂ ਤੋਂ ਤੈਨਾਤ ਹੈ, ਨੂੰ ਬੀਤੀ 14 ਮਈ ਦੀ ਸ਼ਾਮ ਥਾਣਾ ਝਬਾਲ ਦੇ ਏਐਸਆਈ ਰਾਮ ਸਿੰਘ ਵੱਲੋਂ ਥਾਣੇ ਵਿੱਚ ਜਬਰੀ ਬੁਲਾ ਲਿਆ ਗਿਆ। ਇਸ ਦੌਰਾਨ ਗ੍ਰੰਥੀ ਸਿੰਘ ਉੱਪਰ ਚਿੱਟਾ ਵੇਚਣ ਦੇ ਦੋਸ਼ ਲਗਾਉਂਦੇ ਹੋਏ ਉਸ 'ਤੇ ਪਰਚਾ ਕਰਨ ਦੀ ਧਮਕੀ ਦਿੱਤੀ ਗਈ। ਜਿਸ ਤੋਂ ਬਾਅਦ ਪਿੰਡ ਦੇ ਮੋਹਤਵਾਰ ਕੈਪਟਨ ਸੁਰਜੀਤ ਸਿੰਘ ਅਤੇ ਗੁਰਸੇਵਕ ਸਿੰਘ ਸ਼ਾਹ ਥਾਣੇ ਪੁੱਜੇ ਜਿਨ੍ਹਾਂ ਵੱਲੋਂ ਏਐਸਆਈ ਰਾਮ ਸਿੰਘ ਨਾਲ 25 ਹਜ਼ਾਰ ਰੁਪਏ ਵਿੱਚ ਮਾਮਲਾ ਰਫਾ ਦਫਾ ਕਰਨ ਦੀ ਗੱਲ ਪੱਕੀ ਹੋ ਗਈ ਅਤੇ ਇਸ ਸਬੰਧੀ ਮੌਕੇ ਤੇ 6000 ਰੁਪਏ ਏਐੱਸਆਈ ਰਾਮ ਸਿੰਘ ਵੱਲੋਂ ਲੈ ਲਏ ਗਏ ਜਦਕਿ ਬਾਕੀ 19000 ਰੁਪਏ ਉਸੇ ਦਿਨ ਹੀ ਪਿੰਡ ਦੇ ਨਿਵਾਸੀ ਗੁਰਵਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਭੁੱਚਰ ਕਲਾਂ ਨੂੰ ਦੇ ਦਿੱਤੇ ਸਨ। 

ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਬਾਅਦ ਹੁਣ ਪੰਜਾਬ ਦੇ ਇਸ ਇਲਾਕੇ 'ਚ ਵੀ 3 ਦਿਨ ਬਾਜ਼ਾਰ ਬੰਦ ਰੱਖਣ ਦਾ ਫੈਸਲਾ

ਪਰੰਤੂ ਇਸ ਦੇ ਬਾਵਜੂਦ ਏਐੱਸਆਈ ਰਾਮ ਸਿੰਘ ਵੱਲੋਂ ਜਸਬੀਰ ਸਿੰਘ ਖਿਲਾਫ ਸ਼ਰਾਬ ਵੇਚਣ ਦਾ ਪਰਚਾ ਦਰਜ ਕਰ ਲਿਆ ਗਿਆ। ਜਦੋਂ ਇਸ ਮਾਮਲੇ ਦਾ ਵਿਰੋਧ ਸਤਿਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਕੀਤਾ ਗਿਆ ਤਾਂ ਪੁਲਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਵਧੀਆ ਕੰਮ ਕਰਨ ਵਾਲੀ ਪੁਲਸ ਨੂੰ ਸਤਿਕਾਰ ਕਮੇਟੀ ਵੱਲੋਂ ਕਈ ਤਰ੍ਹਾਂ ਦੀਆਂ ਖਰੀਆਂ ਖਰੀਆਂ ਵੀ ਸੁਣਾਈਆਂ ਗਈਆਂ। ਇਸ ਸਬੰਧੀ ਜਦੋਂ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋਈ ਤਾਂ ਐੱਸਐੱਸਪੀ ਅਭੀਮਨਿਊ ਰਾਣਾ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਲਈ ਹੁਕਮ ਜਾਰੀ ਕਰ ਦਿੱਤੇ ਗਏ।ਥਾਣਾ ਝਬਾਲ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਦੀ ਨਿਗਰਾਨੀ ਹੇਠ ਕੀਤੀ ਗਈ ਜਾਂਚ ਤੋਂ ਬਾਅਦ ਥਾਣਾ ਝਬਾਲ ਵਿਖੇ ਗ੍ਰੰਥੀ ਜਸਬੀਰ ਸਿੰਘ ਦੇ ਬਿਆਨਾ ਹੇਠ 25000 ਦੀ ਰਕਮ ਵਸੂਲਣ ਵਾਲੇ ਏਐੱਸਆਈ ਰਾਮ ਸਿੰਘ ਅਤੇ ਗੁਰਵਿੰਦਰ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਭੁੱਚਰ ਕਲਾਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਜਿਸ ਦੀ ਅਗਲੇਰੀ ਜਾਂਚ ਪੁਲਸ ਵਲੋਂ ਸ਼ੁਰੂ ਕਰ ਦਿੱਤੀ ਗਈ ਹੈ।

 ਇਹ ਵੀ ਪੜ੍ਹੋ-  ਪੰਜਾਬ 'ਚ ਤੇਜ਼ ਲੂ ਦਾ ਕਹਿਰ, ਮਾਪਿਆਂ ਵੱਲੋਂ ਸਕੂਲਾਂ ਦੇ ਸਮੇਂ 'ਚ ਤਬਦੀਲੀ ਦੀ ਮੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News