ਆਖ਼ਰ ਕਿਉਂ ਲੁੱਟਣ ਵਾਲਿਆਂ ਨੇ ਕਿਸੇ ਦੀ ਮਜ਼ਬੂਰੀ ਵੀ ਨਾ ਵੇਖੀ....?

Monday, Jun 08, 2020 - 12:14 PM (IST)

ਆਖ਼ਰ ਕਿਉਂ ਲੁੱਟਣ ਵਾਲਿਆਂ ਨੇ ਕਿਸੇ ਦੀ ਮਜ਼ਬੂਰੀ ਵੀ ਨਾ ਵੇਖੀ....?

ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ 
ਮੋਬਾਇਲ 98550 36444 

ਅੱਜ ਦੇ ਇਨਸਾਨਾਂ ਨੇ ਇਸ ਕੋਰੋਨਾ ਵਾਇਰਸ ਲਾਗ (ਮਹਾਮਾਰੀ) ਤੋਂ ਕੋਈ ਸਬਕ ਤਾਂ ਕੀ ਲੈਣਾ ਸੀ, ਸਗੋਂ ਆਪਣੇ ਆਪ ਨੂੰ ਵੱਡੇ ਵਪਾਰੀ ਜਾਂ ਦੁਕਾਨ ਅਖਵਾਉਣ ਵਾਲਿਆਂ ਨੇ ਲੋਕਾਂ ਦੀ ਮਜ਼ਬੂਰੀ ਦਾ ਫ਼ਾਇਦਾ ਉਠਾਉਣ ਵਿੱਚ ਕੋਈ ਵੀ ਕਸਰ ਨਹੀਂ ਛੱਡੀ। ਵੈਸੇ ਇਸ ਕੋਰੋਨਾ ਦੀ ਮਹਾਮਾਰੀ ਤੋਂ ਇਨਸਾਨਾਂ ਨੂੰ ਬਹੁਤ ਕੁੱਝ ਸਿੱਖਣ ਅਤੇ ਸੇਧ ਲੈਣ ਦੀ ਲੋੜ ਸੀ, ਜੋ ਉਨ੍ਹਾਂ ਲਈ ਫਾਇਦੇਮੰਦ ਹੋ ਸਕਦਾ ਹੈ। ਜੇਕਰ ਅਸੀਂ ਅਸਲੀਅਤ ਵਿੱਚ ਜ਼ਿੰਦਗੀ ਦੇ ਮੁਆਇਨਿਆਂ ਦੀ ਸਮਝ ਰੱਖਦੇ ਤਾਂ ਇਹ ਜ਼ਿੰਦਗੀ ਕਿਸੇ ਵੀ ਸੁਰਗ ਤੋਂ ਘੱਟ ਨਹੀਂ ਸੀ ਲੱਗਣੀ। ਪਰ ਅਸੀਂ ਰੱਬ ਨੂੰ ਤਾਂ ਕੀ ਬਹੁਤ ਸਾਰੇ ਮੌਤ ਨੂੰ ਵੀ ਭੁਲਾਈ ਬੈਠੇ ਸੀ, ਹਾਂ ਲੁੱਟਣ ਦੀ ਕਲਾਕਾਰੀ ਜਾਰੀ ਸੀ।

ਸਾਡੇ ਸਾਰਿਆਂ ਵਾਸਤੇ ਬਹੁਤ ਹੀ ਸ਼ਰਮ ਦੀ ਗੱਲ ਹੈ ਕੀ ਕੋਰੋਨਾ ਦੀ ਇਸ ਮਹਾਮਾਰੀ ਵਿੱਚ ਲੁੱਟਣ ਦੇ ਨਾਲ-ਨਾਲ ਇਨਸਾਨੀਅਤ ਵੀ ਬਹੁਤ ਹੀ ਸ਼ਰਮਸ਼ਾਰ ਹੋਈ ਹੈ। ਕਈ ਨੇ ਆਪਣੇ ਹੀ ਵਾਰਸਾਂ ਦੇ ਪਾਕ ਸਰੀਰ ਲੈਣ ਤੋਂ ਇਨਕਾਰ ਕਰ ਦਿੱਤਾ, ਖ਼ੂਨ ਦੇ ਰਿਸ਼ਤੇ ਕਹੇ ਜਾਣ ਵਾਲੇ ਅੱਜ ਪਾਣੀ ਤੋਂ ਵੀ ਪਤਲੇ ਹੋਏ ਨਜ਼ਰ ਆਏ। ਇਨਸਾਨੀਅਤ ਮਰੀ ਹੋਈ ਨਜ਼ਰ ਆਈ ਪਰ ਸਮਝ ਤੋਂ ਬਾਹਰ ਸੀ, ਕੀ ਕੋਰੋਨਾ ਐਨਾ ਖ਼ਤਰਨਾਕ ਰੂਪ ਧਾਰਨ ਕਰ ਚੁੱਕਾ ਸੀ ਜਾਂ ਇਨਸਾਨ ਕਹਾਉਣ ਵਾਲੇ ਮਹਾਨ ਇਨਸਾਨਾਂ ਦੀ ਕਿਸੇ ਗਿਰੀ ਹੋਈ ਸੋਚ ਦਾ ਪ੍ਰਤੀਕ ਸੀ।

ਪੜ੍ਹੋ ਇਹ ਵੀ ਖਬਰ - ਰੋਜ਼ਾਨਾ 20 ਮਿੰਟ ਰੱਸੀ ਟੱਪਣ ਨਾਲ ਸਰੀਰ ਨੂੰ ਹੁੰਦੇ ਹਨ ਹੈਰਾਨੀਜਨਕ ਫ਼ਾਇਦੇ 

ਬਹੁਤ ਸਾਰੇ ਪ੍ਰਚੂਨ ਦੇ ਦੁਕਾਨਦਾਰਾਂ ਤੋਂ ਲੈ ਕੇ ਹੋਰ ਵੀ ਰੋਜ਼ ਮਰਾ ਦੀ ਜ਼ਿੰਦਗੀ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਦੀ ਖ਼ੂਬ ਲੁੱਟਮਾਰ ਕੀਤੀ ਗਈ ਤੇ ਬਹੁਤ ਸਾਰੇ ਦੁਕਾਨਦਾਰਾਂ ਨੇ ਪਿੱਛੋਂ ਹਰੇਕ ਚੀਜ਼ ਮਹਿੰਗੀ ਕਹਿਕੇ ਵੇਚੀ ਗਈ। ਇਸ ਔਖੀ ਘੜੀ ਵਿੱਚ ਬਹੁਤ ਨੇ ਲੋਕਾਈ ਦਾ ਖ਼ੂਬ ਫ਼ਾਇਦਾ ਉਠਾਇਆ ਗਿਆ ਪਰ ਪ੍ਰਸ਼ਾਸਨ ਅਤੇ ਸਰਕਾਰਾਂ ਚੁੱਪ ਸੀ।

ਲੁੱਟਣ ਵਾਲੀ ਸੋਚ ਤੋਂ ਤਕਰੀਬਨ ਕੋਈ ਵੀ ਨਹੀਂ ਬਚਿਆ ਹੋਣਾ, ਸਾਡੇ ਦੇਸ਼ ਦੀ ਮਜ਼ਬੂਤੀ ਦਾ ਢਾਂਚਾ ਕਹੇ ਜਾਣ ਵਾਲੇ ਸਾਡੇ ਟਰੱਕ ਡਰਾਈਵਰਾਂ ਦੀ ਵੀ ਖ਼ੂਬ ਲੁੱਟ ਹੋਈ। ਕਈ ਸੋਸ਼ਲ ਮੀਡੀਆ ’ਤੇ ਵੀਡੀਓ ਵੇਖੀਆਂ, ਜਿੱਥੇ ਬਹੁਤ ਸਾਰੇ ਲੋਕਾਂ ਨੇ ਪਾਣੀ ਤੱਕ ਬੰਦ ਕਰ ਦਿਤਾ ਸੀ, ਹੋਰ ਰੋਟੀ ਦੀ ਕੀ ਉਮੀਦ ਰੱਖ ਸਕਦੇ ਸੀ। ਜਿੱਥੇ ਬਹੁਤ ਸਾਰੇ ਦਾਨੀ ਸੱਜਣਾਂ ਨੇ ਆਪਣਾ ਬਣਦਾ ਯੋਗਦਾਨ ਵੀ ਪਾਇਆ ਗਿਆ ਤੇ ਉਹ ਵਧਾਈ ਦੇ ਹੱਕਦਾਰ ਹਨ।

ਪੜ੍ਹੋ ਇਹ ਵੀ ਖਬਰ - ਸੂਬਾ ਸਰਕਾਰ ਵੱਲੋਂ ਤਾਲਾਬੰਦੀ 'ਚ ਦਿੱਤੀ ਜਾ ਰਹੀ ਢਿੱਲ ਦਾ ਸਾਰਥਕ ਉਪਯੋਗ ਸਭ ਦੀ ਜ਼ਿੰਮੇਵਾਰੀ 

ਚਲੋ ਅੱਜ ਨਹੀਂ ਤਾਂ ਕੱਲ੍ਹ ਨੂੰ ਇਹ ਕੋਰੋਨਾ ਦੀ ਨਾ ਮੁਰਾਦ ਵਾਇਰਸ ਖ਼ਤਮ ਵੀ ਹੋ ਜਾਵੇਂਗਾ ਜਾਂ ਸਾਨੂੰ ਇਸ ਵਾਇਰਸ ਨਾਲ ਹੀ ਜ਼ਿੰਦਗੀ ਜਿਉਣੀ ਆ ਜਾਵੇ ਪਰ ਸੋਚਣਾ ਜੋ ਅਸੀਂ ਨਫ਼ਰਤ ਵਾਲਾ ਵਾਇਰਸ ਆਪਣੇ ਆਪ ਜਾਂ ਆਪਣੇ ਅੰਦਰ ਪਾਲ ਲਿਆ ਹੈ। ਕੀ ਅਸੀਂ ਕਦੇ ਇਸ ਨਫ਼ਰਤ ਵਾਲੇ ਵਾਇਰਸ ਤੋਂ ਕਦੇ ਮੁਕਤ ਹੋ ਪਾਵਾਂਗੇ ਜਾਂ ਅਸੀਂ ਛੋਟੀ ਜਿਹੀ ਜ਼ਿੰਦਗੀ ਵਿੱਚ ਇਸ ਨਫ਼ਰਤ ਦਾ ਭਾਰ ਵੀ ਨਾਲ-ਨਾਲ ਚੁੱਕੀ ਫਿਰਾਂਗੇ।

ਪੜ੍ਹੋ ਇਹ ਵੀ ਖਬਰ - ਹੁਣ ਲੋਕਾਂ ਦੀ ਨੀਂਦ ਉਡਾਉਣ ਲੱਗੇ ਕੋਰੋਨਾ ਵਾਇਰਸ ਤੋਂ ਪ੍ਰੇਰਿਤ ਸੁਪਨੇ

ਗੱਲ ਸੋਚਣ ਅਤੇ ਵਿਚਾਰਨ ਵਾਲੀ ਹੈ ਕਿ ਇਸ ਸੰਕਟ ਵਾਲੀ ਘੜੀ ਵਿੱਚ ਅਸੀਂ ਸਭ ਨੇ ਆਪਣੀ ਸੋਚ, ਸਮਝ ਅਤੇ ਇਨਸਾਨੀਅਤ ਦਾ ਪ੍ਰਤੀਕ ਦੇਣਾ ਸੀ ਜਾਂ ਆਪਣੇ ਲਾਲਚਪੁਣੇ ਦੀ ਉਦਾਰਹਣ ਦੇ ਕੇ ਪੂਰੀ ਮਾਨਵਤਾ ਸ਼ਰਮਸਾਰ ਕਰਨੀ ਸੀ। ਇਨ੍ਹਾਂ ਸਾਰੀਆਂ ਗੱਲਾਂ ਦੇ ਸਵਾਲ ਅਤੇ ਜਵਾਬ ਸਾਡੇ ਅੰਦਰ ਹੀ ਹਨ, ਬਸ ਫ਼ਰਕ ਐਨਾ ਹੀ ਹੈ ਕੀ ਅਸੀਂ ਕਦੇ ਸਹੀ ਨੂੰ ਸਹੀ ਨਹੀਂ ਆਖਦੇ ਅਤੇ ਗ਼ਲਤ ਨੂੰ ਗ਼ਲਤ ਨਹੀਂ ਆਖਦੇ । ਬਸ ਇੱਕ ਬੇਸਮਝ ਭੀੜ ਦੇ ਮੈਂਬਰ ਬਣ ਕੇ ਉਸ ਦੀ ਹਾਂ ਵਿੱਚ ਹਾਂ ਮਿਲਾਉਂਦੇ ਰਹਿੰਦੇ ਹਨ। ਜਿਸਦਾ ਨੁਕਸਾਨ ਸਾਡੇ ਆਉਣ ਵਾਲੇ ਕੱਲ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੁੱਕਣਾ ਪਵੇਗਾ।

ਪੜ੍ਹੋ ਇਹ ਵੀ ਖਬਰ - ਦਿਮਾਗ ਨੂੰ ਤੇਜ਼ ਕਰਨ ਦੇ ਨਾਲ-ਨਾਲ ਹੱਥਾਂ-ਪੈਰਾਂ ਲਈ ਲਾਭਦਾਇਕ ਹੈ ‘ਪਿਸਤਾ’, ਜਾਣੋ ਹੋਰ ਵੀ ਫਾਇਦੇ

 


author

rajwinder kaur

Content Editor

Related News