ਪੰਜਾਬ 'ਚ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ! ਵਿਧਾਨ ਸਭਾ 'ਚ ਹੋ ਗਿਆ ਵੱਡਾ ਐਲਾਨ
Monday, Aug 03, 2026 - 12:55 PM (IST)
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਫਿਰ ਸ਼ੁਰੂ ਹੋ ਗਈ ਹੈ। ਸਦਨ ਅੰਦਰ ਵਿਧਾਇਕਾਂ ਵਲੋਂ ਪੁੱਛੇ ਸਵਾਲਾਂ ਦੇ ਸਬੰਧਿਤ ਮੰਤਰੀਆਂ ਵਲੋਂ ਜਵਾਬ ਦਿੱਤੇ ਜਾ ਰਹੇ ਹਨ। ਇਸ ਦੌਰਾਨ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ 4 ਬੱਸ ਰੂਟਾਂ ਦਾ ਮੁੱਦਾ ਵਿਧਾਨ ਸਭਾ 'ਚ ਚੁੱਕਿਆ। ਇਨ੍ਹਾਂ 'ਚ ਸਮਾਣਾ ਤੋਂ ਨਾਭਾ ਵਾਇਆ ਚੰਨੋ ਭੜੋਅ, ਸਮਾਣਾ ਤੋਂ ਧੂਰੀ ਵਾਇਆ ਕਾਕੜਾ ਭਲਵਾਨ, ਸੰਗਰੂਰ ਤੋਂ ਨਾਭਾ ਵਾਇਆ ਭਵਾਨੀਗੜ੍ਹ, ਸੰਗਰੂਰ ਤੋਂ ਚੰਡੀਗੜ੍ਹ ਸਵੇਰੇ 4 ਵਜੇ ਲਈ ਰੂਟ ਸ਼ਾਮਲ ਹਨ। ਇਸ ਬਾਰੇ ਜਵਾਬ ਦਿੰਦਿਆਂ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਉਕਤ ਪਹਿਲੇ 2 ਰੂਟਾਂ ਲਈ ਕੋਈ ਵੀ ਪਰਮਿੱਟ ਨਹੀਂ ਹੈ ਅਤੇ ਮੰਗ ਦੇ ਆਧਾਰ 'ਤੇ ਫ਼ੈਸਲਾ ਲਿਆ ਜਾਵੇਗਾ।
ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸਵੇਰੇ 4.50 ਵਜੇ ਸੰਗਰੂਰ ਤੋਂ ਚੰਡੀਗੜ੍ਹ ਲਈ ਬੱਸ ਚੱਲਦੀ ਹੈ। ਉਨ੍ਹਾਂ ਨੇ ਸਵੇਰੇ 4 ਵਜੇ ਲਈ ਇਕ ਨਵੀਂ ਬੱਸ ਚਲਾਉਣ ਜਾਂ ਉਕਤ ਬੱਸ ਦਾ ਸਮਾਂ ਬਦਲਣ ਦੀ ਮੰਗ ਕੀਤੀ ਤਾਂ ਜੋ ਲੋਕ ਸਮੇਂ ਸਿਰ ਚੰਡੀਗੜ੍ਹ ਆ ਕੇ ਆਪਣੇ ਕੰਮ ਕਰਵਾ ਕੇ ਵਾਪਸ ਪਰਤ ਸਕਣ। ਇਸ ਦਾ ਜਵਾਬ ਦਿੰਦਿਆ ਟਰਾਂਸਪੋਰਟ ਮੰਤਰੀ ਚੀਮਾ ਨੇ ਕਿਹਾ 100 ਤੋਂ ਜ਼ਿਆਦਾ ਮਿੰਨੀ ਬੱਸਾਂ ਬੇਹੱਦ ਜਲਦੀ ਪੀ. ਆਰ. ਟੀ. ਸੀ. ਅਤੇ ਪਨਬੱਸ 'ਚ ਸ਼ਾਮਲ ਹੋ ਜਾਣਗੀਆਂ।
ਇਹ ਵੀ ਪੜ੍ਹੋ : ਕਾਲਕਾ-ਸ਼ਿਮਲਾ ਜਾਣ ਵਾਲਿਆਂ ਲਈ ਖੁਸ਼ਖ਼ਬਰੀ, ਲੈਂਡ ਸਲਾਈਡ ਦੇ ਖ਼ਤਰੇ ਮਗਰੋਂ 6 ਅਗਸਤ ਤੋਂ...
ਇਸ ਤੋਂ ਇਲਾਵਾ 800 ਬੱਸਾਂ ਦਾ ਨਵਾਂ ਟੈਂਡਰ ਹੋ ਚੁੱਕਾ ਹੈ। ਸਾਰੀਆਂ ਲਗਭਗ 900 ਬੱਸਾਂ 2-3 ਮਹੀਨਿਆਂ 'ਚ ਪੰਜਾਬ ਦੇ ਵੱਖ-ਵੱਖ ਰੂਟਾਂ 'ਤੇ ਦੌੜਨਗੀਆਂ। ਉਨ੍ਹਾਂ ਨੇ ਕਿਹਾ ਕਿ ਪੀ. ਆਰ. ਟੀ. ਸੀ. ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ ਕਿ ਉਕਤ 4 ਰੂਟਾਂ 'ਤੇ ਬੱਸਾਂ ਚਲਾਈਆਂ ਜਾਣ, ਜਿਨ੍ਹਾਂ ਨਾਲ ਸੂਬਾ ਵਾਸੀਆਂ ਨੂੰ ਵੱਡਾ ਲਾਭ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
