ਕੋਰੋਨਾ ਕਾਰਨ ਚੱਲ ਰਹੀ ‘ਆਨਲਾਇਨ ਪੜ੍ਹਾਈ’ ਬੱਚਿਆਂ ਲਈ ਕਿਵੇਂ ਹੈ ਲਾਹੇਵੰਦ?
Tuesday, Oct 06, 2020 - 06:35 PM (IST)
ਹਰਪ੍ਰੀਤ ਕੌਰ
ਹਿੰਦੀ ਮਿਸਟ੍ਰੈੱਸ
9041073310
ਕੋਰੋਨਾ ਦੇ ਚੱਲ ਰਹੇ ਇਸ ਯੁੱਗ ਵਿੱਚ ਸਿੱਖਿਆ ਦੇ ਖੇਤਰ ਵਿੱਚ ਬਹੁਤ ਸਾਰੇ ਬਦਲਾਅ ਦੇਖਣ ਨੂੰ ਮਿਲੇ ਹਨ। ਆਨਲਾਈਨ ਕ੍ਰਾਂਤੀ ਨੇ ਸਿੱਖਿਆ ਦਾ ਰੂਪ ਹੀ ਬਦਲ ਕੇ ਰੱਖ ਦਿੱਤਾ ਹੈ। ਜੂਮ ਤੇ ਗੂਗਲ ਕਲਾਸ ਰੂਮ ਨੇ ਘਰੇ ਬੈਠੇ ਹੀ ਸਿੱਖਿਆ ਦੇ ਮੌਕੇ ਪੈਦਾ ਕੀਤੇ ਹਨ। ਹੁਣ ਅਧਿਆਪਕ ਇੰਟਰਨੈਟ ਦੇ ਮਾਧਿਅਮ ਨਾਲ ਆਪਣੇ ਵਿਦਿਆਰਥੀਆਂ ਨਾਲ ਜੁੜੇ ਹੋਏ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਐਜੂਕੇਅਰ ਐਪ ਵਿੱਚ ਕ੍ਰਾਂਤੀਕਾਰੀ ਕਦਮ ਹੈ। ਵਿਦਿਆਰਥੀਆਂ ਦੀ ਪਾਠਕ੍ਰਮ ਨਾਲ ਸੰਬੰਧਿਤ ਹਰ ਸਮੱਸਿਆ ਦਾ ਹੱਲ ਇਸ ਐਪ ਵਿੱਚ ਹੈ।
ਪੜ੍ਹੋ ਇਹ ਵੀ ਖਬਰ - ਕਿਸੇ ਵੀ ਉਮਰ ’ਚ ਹੋ ਸਕਦੀ ਹੈ ‘ਫਿਣਸੀਆਂ’ ਦੀ ਸਮੱਸਿਆ, ਇੰਝ ਕਰ ਸਕਦੇ ਹੋ ਹਮੇਸ਼ਾ ਲਈ ਦੂਰ
ਸਿੱਖਿਆ ਦੇ ਬਦਲਦੇ ਸਰੂਪ ਵਿੱਚ ਇਮਤਿਹਾਨਾਂ ਦਾ ਸਰੂਪ ਵੀ ਬਦਲ ਗਿਆ ਹੈ। ਕੋਰੋਨਾ ਦੇ ਚਲਦੇ ਦੇਸ਼ ਦੇ ਸਾਰੇ ਸਕੂਲ ਮਾਰਚ ਤੋਂ ਬੰਦ ਪਏ ਹੋਏ ਹਨ। ਸਿੱਖਿਆ ਦੇ ਨਾਲ-ਨਾਲ ਇਸਦੇ ਮੁਲਾਂਕਣ ਦਾ ਆਪਣਾ ਮਹੱਤਵ ਹੈ। ਇਸੇ ਅਧੀਨ ਆਨਲਾਈਨ ਇਮਤਿਹਾਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਪਿਛਲੇ ਮਹੀਨੇ ਹੋਏ ਬਾਈ ਮੰਥਲੀ ਪੇਪਰ ਵਿੱਚ ਇਹ ਕਦਮ ਕਾਮਯਾਬ ਰਿਹਾ ਹੈ।
ਵਿਦਿਆਰਥੀ ਨੂੰ ਸਵੇਰੇ 8 ਵਜੇ ਵਟਸਐਪ ਗਰੁੱਪ ਵਿੱਚ ਪੇਪਰ ਪੁੱਜਦਾ ਕਰ ਦਿੱਤਾ ਜਾਂਦਾ ਹੈ। ਪੇਪਰ ਦੇਣ ਲਈ ਵਿਦਿਆਰਥੀ ਨੂੰ 22 ਘੰਟੇ ਦਾ ਸਮਾਂ ਦਿੱਤਾ ਜਾਂਦਾ ਹੈ। ਇਸਦਾ ਇੱਕ ਕਾਰਣ ਇਹ ਵੀ ਹੈ ਕਿ ਵਿਦਿਆਰਥੀ ਕੋਲ ਅਕਸਰ ਦਿਨ ਵਿੱਚ ਫੋਨ ਉਪਲੱਬਧ ਨਹੀਂ ਹੁੰਦਾ। ਇਹ ਪੇਪਰ ਗੂਗਲ ਫਾਰਮ ਦੇ ਰੂਪ ਵਿੱਚ ਹੁੰਦਾ ਹੈ, ਜਿਸ ਵਿੱਚ ਵਿਦਿਆਰਥੀ ਨੇ ਦਿੱਤੇ ਗਏ ਚਾਰ ਵਿਕਲਪਾ ਵਿਚੋਂ ਇੱਕ ਸਹੀ ਉੱਤਰ ਚੁਣਨਾ ਹੈ। ਇਹ ਦੇਖਣ ਵਿੱਚ ਬੇਸ਼ੱਕ ਸੌਖਾ ਲਗਦਾ ਹੈ ਪਰ ਮਨੋਵਿਗਿਆਨਿਕ ਤੌਰ 'ਤੇ ਵਿਦਿਆਰਥੀ ਦਾ ਚਾਰ ਵਿੱਚੋਂ ਇੱਕ ਉੱਤਰ ਚੁਣਨਾ ਕਈ ਪੜਾਅ ਵਿੱਚੋਂ ਗੁਜਰਦਾ ਹੈ।
ਪੜ੍ਹੋ ਇਹ ਵੀ ਖਬਰ - ਸੋਮਵਾਰ ਨੂੰ ਜ਼ਰੂਰ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ, ਖੁੱਲ੍ਹਣਗੇ ਧਨ ਦੀ ਪ੍ਰਾਪਤੀ ਦੇ ਰਾਹ
ਪਹਿਲਾ ਤੱਥ ਇਹ ਹੈ ਕਿ ਵਿਦਿਆਰਥੀ ਨੂੰ ਵਿਸ਼ੇ ਦੀ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਹੈ। ਦੂਸਰਾ ਵਿਦਿਆਰਥੀ ਵਿੱਚ ਆਤਮ ਵਿਸ਼ਵਾਸ਼ ਹੋਣਾ ਜਰੂਰੀ ਹੈ। ਤੀਸਰਾ ਵਿਦਿਆਰਥੀ ਵਿੱਚ ਨਿਰਣਾ ਲੈਣ ਦੀ ਯੋਗਤਾ ਹੋਣਾ ਜ਼ਰੂਰੀ ਹੈ। ਇਨ੍ਹਾਂ ਸਾਰੀਆਂ ਯੋਗਤਾਵਾਂ ਦਾ ਸੁਮੇਲ ਹੋਣ 'ਤੇ ਹੀ ਵਿਦਿਆਰਥੀ ਸਹੀ ਉੱਤਰ ਚੁਣ ਸਕਦਾ ਹੈ। ਵੱਡੇ ਅਤੇ ਵਿਸਤਾਰਪੂਰਵਕ ਜਾਣਕਾਰੀ ਦੇਣ ਵਾਲੇ ਪ੍ਰਸ਼ਨਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਪਰ ਉਨ੍ਹਾਂ ਵਿੱਚ ਕਈ ਵਾਰ ਰੱਟਾ ਵੀ ਚਲਦਾ ਹੈ। ਬਹੁ ਵਿਕਲਪੀ ਪ੍ਰਸ਼ਨਾਂ ਵਿੱਚ ਵਿਦਿਆਰਥੀ ਦੀ ਮਾਨਸਿਕ ਯੋਗਤਾ ਦੀ ਉੱਤਮ ਪਰਖ ਹੁੰਦੀ ਹੈ।
ਪੜ੍ਹੋ ਇਹ ਵੀ ਖਬਰ - ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ
ਕੋਰੋਨਾ ਨੇ ਸਾਨੂੰ ਮੌਕਾ ਦਿੱਤਾ ਹੈ ਕਿ ਅਸੀਂ ਆਪਣੇ ਵਿਦਿਆਰਥੀ ਦੀ ਮਾਨਸਿਕ ਯੋਗਤਾ ਨੂੰ ਪਰਖ ਕੇ ਹੋਰ ਮਜਬੂਤ ਕਰ ਸਕੀਏ। ਇਸ ਨਾਲ ਸਾਡੀ ਸਿੱਖਿਆ ਵਿੱਚ ਕ੍ਰਾਂਤੀਕਾਰੀ ਬਦਲਾਅ ਆਇਆ ਹੈ ਅਤੇ ਉਮੀਦ ਹੈ ਕਿ ਇਸ ਦੇ ਸਕਾਰਾਤਮਕ ਨਤੀਜੇ ਨਿਕਲਣਗੇ।
ਪੜ੍ਹੋ ਇਹ ਵੀ ਖਬਰ - Beauty Tips : ਚਮਕਦਾਰ ਚਿਹਰਾ ਪਾਉਣ ਲਈ ਹਲਦੀ ’ਚ ਮਿਲਾ ਕੇ ਲਗਾਓ ਇਹ ਚੀਜ਼ਾਂ, ਹੋਣਗੇ ਫਾਇਦੇ