ਮੋਟਰਸਾਈਕਲ ਸਵਾਰ ਬੱਚਿਆਂ ਨੇ ਖੜੀ ਕਾਰ ''ਚ ਮਾਰੀ ਟੱਕਰ, ਹਾਲਤ ਨਾਜ਼ੁਕ
Saturday, Aug 02, 2025 - 06:19 PM (IST)

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਅੱਜ ਦੁਪਹਿਰ ਨੂੰ ਫਰੀਦਕੋਟ ਰੋਡ 'ਤੇ ਸਥਿਤ ਸਰਕਾਰੀ ਕੰਨਿਆ ਸਕੂਲ ਦੇ ਬਿਲਕੁਲ ਸਾਹਮਣੇ ਬਣੇ ਰੇਲਵੇ ਪਾਰਕ ਦੇ ਕੋਲ ਖੜੀ ਕਾਰ 'ਚ ਮੋਟਰਸਾਈਕਲ ਸਵਾਰ ਬੱਚਿਆਂ ਨੇ ਮੋਟਰ ਸਾਇਕਲ ਵਿਚ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਦੋ ਬੱਚੇ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਨੂੰ ਸਰਕਾਰੀ ਕੰਨਿਆ ਸਕੂਲ ਦੇ ਬਿਲਕੁਲ ਸਾਹਮਣੇ ਬਣੇ ਰੇਲਵੇ ਪਾਰਕ ਦੇ ਬਾਹਰ ਖੜੀ ਕਾਰ 'ਚ ਦੋ ਮੋਟਰਸਾਈਕਲ ਸਵਾਰ ਬੱਚਿਆਂ ਕੋਲੋਂ ਕਿਸੇ ਕਾਰਨ ਮੋਟਰਸਾਈਕਲ ਕਾਰ ਵਿਚ ਵੱਜ ਗਿਆ ਜਿਸ ਕਾਰਨ ਦੋਵੇਂ ਬੱਚੇ ਜ਼ਖਮੀ ਹੋ ਗਏ।
ਇਸ ਦੌਰਾਨ ਜ਼ਖਮੀ ਬੱਚਿਆਂ ਨੂੰ ਲੋਕਾਂ ਵੱਲੋਂ ਚੱਕ ਕੇ ਸ਼ਹਿਰ ਦੇ ਸੀਐੱਚਸੀ ਹਸਪਤਾਲ 'ਚ ਦਾਖਲ ਕਰਾਇਆ ਗਿਆ। ਬੱਚਿਆਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਦੇ ਮੈਡੀਕਲ ਕਾਲਜ 'ਚ ਰੈਫਰ ਕਰ ਦਿੱਤਾ ਗਿਆ। ਲੋਕਾਂ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਇਹ ਦੋਵੇਂ ਬੱਚੇ ਬਸਤੀ ਗੁਰੂ ਕਰਮ ਸਿੰਘ ਦੇ ਰਹਿਣ ਵਾਲੇ ਹਨ।