ਜਾਣੋ ਕਦੋਂ ਖੁੱਲ੍ਹ ਰਹੇ ਹਨ ਤਾਲਾਬੰਦੀ ਕਾਰਨ ਬੰਦ ਹੋਏ ‘ਸਿਨੇਮਾ ਘਰ’ (ਵੀਡੀਓ)

09/15/2020 1:51:01 PM

ਜਲੰਧਰ (ਵੀਡੀਓ) - ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਕਾਰਨ ਪੂਰੇ ਦੇਸ਼ ਦੇ ਸਿਨੇਮਾ ਘਰ 23 ਮਾਰਚ ਤੋਂ ਬੰਦ ਹਨ। ਚੌਥੇ ਅਨਲਾਕ ਦੀਆਂ ਹਦਾਇਤਾਂ 30 ਸਤੰਬਰ ਨੂੰ ਖ਼ਤਮ ਹੋ ਜਾਣਗੀਆਂ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ 1 ਅਕਤੂਬਰ ਤੋਂ ਨਵੀਆਂ ਹਦਾਇਤਾਂ ਵਿੱਚ ਸਿਨੇਮਾ ਘਰ ਵੀ ਖੋਲ੍ਹ ਦਿੱਤੇ ਜਾਣਗੇ। ਮਲਟੀਪਲੈਕਸ ਕੰਪਨੀਆਂ ਦੇ ਨਾਲ-ਨਾਲ ਸਿੰਗਲ ਸਕਰੀਨ ਥੀਏਟਰ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਜਾਂ ਪ੍ਰਬੰਧਾਂ ਦੇ ਇੰਤਜ਼ਾਮ ਕਰ ਰਹੇ ਹਨ। 

ਪੜ੍ਹੋ ਇਹ ਵੀ ਖਬਰ - ਕੀ ਤੁਸੀਂ ਵੀ ਇਹ ਚੀਜ਼ਾਂ ਆਪਣੇ ਸਿਰਹਾਣੇ ਕੋਲ ਰੱਖ ਕੇ ਤਾਂ ਨਹੀਂ ਸੌਂਦੇ? ਹੋ ਸਕਦੈ ਬੁਰਾ ਅਸਰ

ਦੂਜੇ ਪਾਸੇ ਮਲਟੀਪਲੈਕਸ ਕੰਪਨੀਆਂ ਮੁਤਾਬਕ ਹੁਣ ਪੇਪਰ ਤੋਂ ਬਿਨਾਂ ਟਿਕਟ, ਇੱਕ ਸੀਟ ਤੋਂ ਦੂਜੀ ਸੀਟ ਵਿੱਚ ਦੂਰੀ, ਲੰਮੇ ਵਕਫੇ ਅਤੇ ਸ਼ੋਅ ਦੇ ਦੌਰਾਨ ਹੀ ਸੈਨੇਟਾਈਜ਼ਰ ਕਰਨ ਦੀ ਵੀ ਤਿਆਰੀ ਹੈ। ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ ਨੇ ਗਲੋਬਲ ਸਟੈਂਡਰਡ ਦੇ ਆਧਾਰ 'ਤੇ ਐੱਸ.ਓ.ਪੀ. ਬਣਾ ਕੇ ਪਹਿਲਾਂ ਹੀ ਕੇਂਦਰ ਨੂੰ ਭੇਜ ਦਿੱਤੀ ਹੈ ਤਾਂ ਕਿ ਜਲਦ ਤੋਂ ਜਲਦ ਥੀਏਟਰ ਖੋਲ੍ਹਣ ਬਾਰੇ ਵਿਚਾਰਿਆ ਜਾਵੇ। ਐੱਸ.ਓ.ਪੀ. 'ਚ ਮਾਸਕ, ਥਰਮਲ ਸਕਰੀਨਿੰਗ, ਸੈਨੇਟਾਈਜ਼ਰ ਦੇ ਨਾਲ-ਨਾਲ ਸਿਨੇਮਾ ਹਾਲ ਦੀ ਲਾਬੀ ਅਤੇ ਦਰਵਾਜ਼ਿਆਂ ਦੀ ਸਫਾਈ ਵੀ ਸ਼ਾਮਲ ਹੈ। ਵੱਡੀ ਗੱਲ ਇਹ ਵੀ ਰੱਖੀ ਗਈ ਹੈ ਕਿ ਇੱਕੋ ਵੇਲੇ ਦੋ ਸਕਰੀਨਾਂ ਉਪਰ ਫਿਲਮ ਨਹੀਂ ਲੱਗੇਗੀ। ਇਸ ਨਾਲ ਮਲਟੀਪਲੈਕਸ ਵਿੱਚ ਭੀੜ ਇਕੱਠੀ ਨਹੀਂ ਹੋਵੇਗੀ ਅਤੇ ਸ਼ਰੀਰਕ ਦੂਰੀ ਦਾ ਵੀ ਪਾਲਣ ਹੋ ਸਕੇਗਾ।

ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਮਲਟੀਪਲੈਕਸ ਐਸੋਸੀਏਸ਼ਨ ਆਫ ਇੰਡੀਆ ਨੇ ਜੋ ਐੱਸ.ਓ.ਪੀ. ਬਣਾਇਆ ਹੈ, ਉਹਨੂੰ ਇਨੋਕਸ, ਸਿਨੇਪੋਲਿਸ, ਪੀਵੀਆਰ, ਕਾਰਨੀਵਲ ਸਿਨੇਮਾ ਸਣੇ ਸਾਰੀਆਂ ਕੰਪਨੀਆਂ ਵਰਤ ਰਹੀਆਂ ਹਨ। ਪੀ ਵੀ ਆਰ ਨੇ ਗਾਹਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ 6 ਕਰੋੜ ਰੁਪਏ ਦਾ ਵੱਖਰਾ ਬਜਟ ਤੈਅ ਕੀਤਾ ਹੈ ਜਿਸ ਵਿੱਚ ਸੈਨੇਟਾਈਜ਼ਰ ਦਾ ਖਰਚਾ ਵੀ ਸ਼ਾਮਲ ਹੈ। ਅੰਤਰਰਾਸ਼ਟਰੀ ਪੱਧਰ ’ਤੇ ਸਿਨੇਮੇ ਖੁੱਲ੍ਹਣ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ, ਚੀਨ, ਬ੍ਰਿਟੇਨ ਸਮੇਤ ਬਹੁਤ ਸਾਰੇ ਦੇਸ਼ਾਂ ਨੇ ਸਿਨੇਮਾ ਹਾਲ ਖੋਲ੍ਹ ਦਿੱਤੇ ਹਨ। ਸ਼ੁਰੂਆਤ ਵਿੱਚ ਗਾਹਕਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਹੁਣ ਇਸ ਨੂੰ 50ਫੀਸਦੀ ਕਰ ਦਿੱਤਾ ਗਿਆ ਹੈ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ 

ਚੀਨ ਵਿੱਚ 20 ਜੁਲਾਈ ਤੋਂ ਸਿਨੇਮੇ ਖੁੱਲ੍ਹ ਗਏ ਸਨ। ਇੱਥੇ 90 ਫੀਸਦੀ ਸਿਨੇਮਾ ਹਾਲ 50 ਫ਼ੀਸਦੀ ਗਾਹਕਾਂ ਨਾਲ ਖੋਲ੍ਹ ਦਿੱਤੇ ਗਏ ਸਨ। ਅਮਰੀਕਾ ਵਿੱਚ ਅਗਸਤ ਮਹੀਨੇ ਸਿਨੇਮਾ ਹਾਲ ਖੁੱਲ੍ਹ ਗਏ ਸਨ। ਇੱਥੇ ਖਾਣ ਪੀਣ ਦੀਆਂ ਚੀਜ਼ਾਂ ਹਾਲ ਵਿੱਚ ਲਿਜਾਈਆਂ ਜਾ ਸਕਦੀਆਂ ਹਨ। 20 ਅਗਸਤ ਤੱਕ ਇੱਥੇ 1100 ਥੀਏਟਰ ਖੁੱਲ੍ਹ ਗਏ ਸਨ। ਮਿਡਲ ਈਸਟ ਵਿੱਚ ਜੂਨ ਦੇ ਦੂਜੇ ਹਫ਼ਤੇ ਸਿਨੇਮੇ ਖੋਲ੍ਹ ਦਿੱਤੇ ਗਏ ਸਨ। ਸ਼ੁਰੂਆਤੀ ਸਮੇਂ ਗਾਹਕਾਂ ਦੀ ਸਮਰੱਥਾ 30 ਫੀਸਦੀ ਰੱਖੀ ਗਈ ਸੀ ਜਿਸ ਨੂੰ ਬਾਅਦ ਵਿੱਚ ਵਧਾ ਦਿੱਤਾ ਗਿਆ। ਦੁਬਈ ਵਿੱਚ ਸਿਨੇਮੇ 50 ਫੀਸਦੀ ਗਾਹਕਾਂ ਦੀ ਸਮਰੱਥਾ ਨਾਲ ਚੱਲ ਕਰ ਰਹੇ ਹਨ। 

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਪੀਂਦੇ ਹੋ RO ਵਾਲਾ ਪਾਣੀ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

23 ਮਾਰਚ ਤੋਂ ਸਿਨੇਮਾ ਘਰ ਬੰਦ ਹੋਣ ਕਾਰਨ ਮਲਟੀਪਲੈਕਸ ਕੰਪਨੀਆਂ ਨੇ ਸੈਂਕੜੇ ਵਰਕਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ, ਸਿੰਗਲ ਸਕਰੀਨ ਥੀਏਟਰ ਬੰਦ ਹੋਣ ਦੀ ਕਗਾਰ 'ਤੇ ਹਨ। ਬਾਕਸ ਆਫਿਸ ਇੰਡੀਆ ਦੀ ਰਿਪੋਰਟ ਮੁਤਾਬਕ ਪਹਿਲਾਂ ਹੀ 30 ਫੀਸਦੀ ਥੀਏਟਰ ਬੰਦ ਹੋਣ ਦੇ ਕੰਢੇ ਹਨ ਅਤੇ ਜੇਕਰ ਅਕਤੂਬਰ ਵਿੱਚ ਵੀ ਸਿਨੇਮਾ ਹਾਲ ਨਹੀਂ ਖੁੱਲ੍ਹਦੇ ਤਾਂ ਬੰਦ ਹੋਣ ਵਾਲੇ ਸਿਨੇਮਿਆਂ ਦੀ ਗਿਣਤੀ ਵੱਧ ਜਾਵੇਗੀ।


rajwinder kaur

Content Editor

Related News