ਆਕਸੀਜਨ ਸਿਲੈਂਡਰ ਨਾਲ ਕੋਰੋਨਾ ਪੀੜਤ ਪਿਤਾ ਨੂੰ ਲੈ ਕੇ ਘੁੰਮਦਾ ਰਿਹਾ ਪੁੱਤਰ, ਨਹੀਂ ਮਿਲੀ ਹਸਪਤਾਲ 'ਚ ਥਾਂ

Thursday, Apr 15, 2021 - 10:24 PM (IST)

ਲਖਨਊ - ਕੋਰੋਨਾ ਦਾ ਕਹਿਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਹੋ ਰਹੀਆਂ ਮੌਤਾਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਲਖਨਊ ਵਿੱਚ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ, ਜਿੱਥੇ 70 ਸਾਲਾ ਕੋਰੋਨਾ ਮਰੀਜ਼ ਨੂੰ ਲੈ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਾਰ ਵਿੱਚ ਆਕਸੀਜਨ ਸਿਲੈਂਡਰ ਨਾਲ ਇੱਧਰ ਉੱਧਰ ਹਸਪਤਾਲਾਂ ਦੇ ਚੱਕਰ ਕੱਟਦੇ ਰਹੇ ਪਰ ਉਨ੍ਹਾਂ ਨੂੰ ਕਿਸੇ ਵੀ ਹਸਪਤਾਲ ਵਿੱਚ ਬੈੱਡ ਨਹੀਂ ਮਿਲਿਆ। ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਘਰ ਵਾਪਸ ਪਰਤਣਾ ਪਿਆ।

ਜਾਣਕਾਰੀ ਮੁਤਾਬਕ ਲਖਨਊ ਦੇ ਅਲੀਗੰਜ ਵਿੱਚ ਰਹਿਣ ਵਾਲੇ ਬਜ਼ੁਰਗ ਸੁਸ਼ੀਲ ਕੁਮਾਰ ਸ਼੍ਰੀਵਾਸਤਵ ਸ਼ੁਗਰ ਅਤੇ ਬੀ.ਪੀ ਦੇ ਮਰੀਜ਼ ਹਨ। ਬੁੱਧਵਾਰ ਨੂੰ ਉਨ੍ਹਾਂ ਨੂੰ ਅਚਾਨਕ ਸਾਹ ਲੈਣ ਵਿੱਚ ਮੁਸ਼ਕਿਲ ਹੋਣ ਲੱਗੀ। ਪਰਿਵਾਰ ਵਾਲੇ ਉਨ੍ਹਾਂ ਨੂੰ ਤੁਰੰਤ ਹੀ ਵਿਵੇਕਾਨੰਦ ਹਸਪਤਾਲ ਲੈ ਕੇ ਗਏ। ਇਸ ਹਸਪਤਾਲ ਵਿੱਚ ਬਜ਼ੁਰਗ ਦਾ ਰੈਗੁਲਰ ਇਲਾਜ ਹੁੰਦਾ ਹੈ ਪਰ ਡਾਕਟਰਾਂ ਨੇ ਕੋਵਿਡ-19 ਜਾਂਚ ਤੋਂ ਬਿਨਾਂ ਉਨ੍ਹਾਂ ਨੂੰ ਦੇਖਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਬਜ਼ੁਰਗ ਦਾ ਆਕਸੀਜਨ ਲੈਵਲ ਡਿੱਗਦਾ ਰਿਹਾ। ਬਾਵਜੂਦ ਇਸ ਦੇ ਹਸਪਤਾਲ ਦੇ ਡਾਕਟਰ ਉਨ੍ਹਾਂ ਨੂੰ  ਦੇਖਣ ਲਈ ਤਿਆਰ ਨਹੀਂ ਹੋਏ। ਫਿਰ ਟਰੂ ਨੇਟ ਮਸ਼ੀਨ ਦੇ ਦੁਆਰਾ ਬਜ਼ੁਰਗ ਦੀ ਕੋਵਿਡ ਦੀ ਜਾਂਚ ਕੀਤੀ ਗਈ ਜਿਸ ਵਿੱਚ ਉਹ ਕੋਰੋਨਾ ਪਾਜ਼ੇਟਿਵ ਨਿਕਲੇ।

ਇਹ ਵੀ ਪੜ੍ਹੋ- ਦਿੱਲੀ ਦੰਗਾ ਮਾਮਲੇ 'ਚ JNU ਦੇ ਸਾਬਕਾ ਵਿਦਿਆਰਥੀ ਉਮਰ ਖਾਲਿਦ ਨੂੰ ਮਿਲੀ ਜ਼ਮਾਨਤ 

ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਣ ਦੀ ਗੱਲ ਕਹੀ ਪਰ ਡਾਕਟਰਾਂ ਨੇ ਬੈੱਡ ਨਾ ਹੋਣ ਦਾ ਹਵਾਲਾ ਦੇ ਕੇ ਦੂਜੇ ਹਸਪਤਾਲ ਜਾਣ ਨੂੰ ਕਿਹਾ। ਪੁੱਤਰ ਆਕਸੀਜਨ ਸਿਲੈਂਡਰ ਕਾਰ ਵਿੱਚ ਰੱਖ ਕੇ ਬਜ਼ੁਰਗ ਪਿਤਾ ਨੂੰ ਸ਼ਹਿਰ ਦੇ ਹਰ ਹਸਪਤਾਲ ਵਿੱਚ  ਇਲਾਜ ਲਈ ਘੁੰਮਦਾ ਰਿਹਾ। ਫੋਨ 'ਤੇ ਡਾਕਟਰਾਂ ਨੂੰ ਮਿੰਨਤਾਂ ਵੀ ਕੀਤੀਆਂ ਗਈਆਂ ਪਰ ਕੋਈ ਮਦਦ ਨਹੀਂ ਮਿਲੀ। ਇਸ ਦੌਰਾਨ ਆਕਸੀਜਨ ਸਿਲੈਂਡਰ ਖ਼ਤਮ ਹੋਣ ਲੱਗਾ ਫਿਰ ਤਾਲਕਟੋਰਾ ਸਥਿਤ ਆਕਸੀਜਨ ਸੈਂਟਰ ਤੋਂ ਮੋਟੀ ਰਕਮ ਖਰਚ ਕੇ ਦੂਜਾ ਆਕਸੀਜਨ ਸਿਲੈਂਡਰ ਖਰੀਦਿਆ। ਇਸ ਘਟਨਾ ਨੇ ਪੂਰੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News