WhatsApp ਦੀ ਵੱਡੀ ਕਾਰਵਾਈ, ਬੈਨ ਕਰ''ਤੇ 97 ਲੱਖ ਤੋਂ ਵੱਧ ਅਕਾਊਂਟਸ

Wednesday, Apr 02, 2025 - 12:58 AM (IST)

WhatsApp ਦੀ ਵੱਡੀ ਕਾਰਵਾਈ, ਬੈਨ ਕਰ''ਤੇ 97 ਲੱਖ ਤੋਂ ਵੱਧ ਅਕਾਊਂਟਸ

ਨਵੀਂ ਦਿੱਲੀ, (ਭਾਸ਼ਾ)- ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵ੍ਹਟਸਐਪ ਨੇ ਕਿਹਾ ਕਿ ਉਸਨੇ ਫਰਵਰੀ 2025 ਦੌਰਾਨ ਭਾਰਤ ’ਚ 97 ਲੱਖ ਤੋਂ ਵੱਧ ਖਾਤਿਆਂ ਤੇ ਰੋਕ ਲਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ’ਚੋਂ 14 ਲੱਖ ਖਾਤਿਆਂ ਨੂੰ ਕਿਸੇ ਵੀ ਉਪਭੋਗਤਾ ਵੱਲੋਂ ਸ਼ਿਕਾਇਤ ਕਰਨ ਤੋਂ ਪਹਿਲਾਂ ਹੀ ਸਰਗਰਮੀ ਨਾਲ ਬੰਦ ਕਰ ਦਿੱਤਾ ਗਿਆ ਸੀ।

ਮੈਟਾ ਦੀ ਮਲਕੀਅਤ ਵਾਲੇ ਵ੍ਹਟਸਐਪ ਨੇ ਆਪਣੀ ਮਹੀਨਾਵਾਰ ਸੁਰੱਖਿਆ ਰਿਪੋਰਟ ਜਾਰੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਵ੍ਹਟਸਐਪ ਨੇ ਕਿਹਾ, “ਫਰਵਰੀ 2025 ਤੱਕ, ਵ੍ਹਟਸਐਪ ਨੇ ਆਪਣੀਆਂ ਸੇਵਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਕਰਕੇ ਭਾਰਤ ’ਚ 97 ਲੱਖ ਤੋਂ ਵੱਧ ਖਾਤੇ ਬੰਦ ਕਰ ਦਿੱਤੇ । ਇਹਨਾਂ ’ਚੋਂ, 14 ਲੱਖ ਤੋਂ ਵੱਧ ਖਾਤਿਆਂ ਨੂੰ ਕਿਸੇ ਵੀ ਉਪਭੋਗਤਾ ਦੀ ਰਿਪੋਰਟ ਤੋਂ ਪਹਿਲਾਂ ਹੀ ਪਲੇਟਫਾਰਮ ਰਾਹੀਂ ਸਰਗਰਮੀ ਨਾਲ ਬਲੌਕ ਕਰ ਦਿੱਤਾ ਗਿਆ ਸੀ।

ਇਸ ਦੇ ਨਾਲ ਹੀ, ਵ੍ਹਟਸਐਪ ਨੇ ਪਲੇਟਫਾਰਮ ਨੂੰ ਜ਼ਿੰਮੇਵਾਰੀ ਨਾਲ ਵਰਤਣ ਲਈ ਸੁਝਾਅ ਵੀ ਸਾਂਝੇ ਕੀਤੇ ਹਨ। ਇਹ ਦੂਜੇ ਲੋਕਾਂ ਦੀਆਂ ਸੀਮਾਵਾਂ ਦਾ ਸਤਿਕਾਰ ਕਰਨ, ਬਲਕ ਅਤੇ ਸਵੈਚਲਿਤ ਸੁਨੇਹਿਆਂ ਨਾਲ ਸਪੈਮਿੰਗ ਤੋਂ ਬਚਣ, ਅਤੇ ਪ੍ਰਸਾਰਣ ਸੂਚੀਆਂ ਨੂੰ ਜ਼ਿੰਮੇਵਾਰੀ ਨਾਲ ਵਰਤਣ ਬਾਰੇ ਸੁਝਾਅ ਪੇਸ਼ ਕਰਦਾ ਹੈ।

ਵ੍ਹਟਸਐਪ ਦੇ ਬੁਲਾਰੇ ਨੇ ਕਿਹਾ ਕਿ ਉਹ ਪਲੇਟਫਾਰਮ ’ਤੇ ਉਪਭੋਗਤਾਵਾਂ ਨੂੰ ਸੁਰੱਖਿਅਤ ਰੱਖਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ਤੇ ਹੋਰ ਤਕਨਾਲੋਜੀਆਂ, ਡੇਟਾ ਵਿਗਿਆਨੀਆਂ ਤੇ ਮਾਹਰਾਂ ਅਤੇ ਪ੍ਰਕਿਰਿਆਵਾਂ ’ਚ ਨਿਵੇਸ਼ ਕਰਨਾ ਜਾਰੀ ਰੱਖਦਾ ਹੈ। ਬੁਲਾਰੇ ਨੇ ਕਿਹਾ, ‘‘ਸਾਡੀ ਤਾਜ਼ਾ ਪ੍ਰਕਾਸ਼ਿਤ ਰਿਪੋਰਟ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ, ਕੀਤੀਆਂ ਗਈਆਂ ਕਾਰਵਾਈਆਂ ਤੇ ਦੁਰਵਰਤੋਂ ਨੂੰ ਰੋਕਣ ਲਈ ਵ੍ਹਟਸਐਪ ਦੇ ਸਰਗਰਮ ਦ੍ਰਿਸ਼ਟੀਕੋਣ ਨੂੰ ਉਜਾਗਰ ਕਰਦੀ ਹੈ।’’


author

Rakesh

Content Editor

Related News