Telegram ਤੋਂ ਵੀ ਕਮਾ ਸਕੋਗੇ ਪੈਸੇ! ਬਸ ਕਰਨਾ ਪਵੇਗਾ ਇਹ ਕੰਮ

Friday, Jul 04, 2025 - 01:38 PM (IST)

Telegram  ਤੋਂ ਵੀ ਕਮਾ ਸਕੋਗੇ ਪੈਸੇ! ਬਸ ਕਰਨਾ ਪਵੇਗਾ ਇਹ ਕੰਮ

ਗੈਜੇਟ ਡੈਸਕ - ਹੁਣ ਟੈਲੀਗ੍ਰਾਮ ਸਿਰਫ਼ ਇੱਕ ਮੈਸੇਜਿੰਗ ਐਪ ਨਹੀਂ ਰਿਹਾ ਸਗੋਂ ਇਹ ਦਿਨੋਂ-ਦਿਨ ਕਮਾਈ ਦਾ ਵੱਡਾ ਪਲੇਟਫ਼ਾਰਮ ਬਣਦਾ ਜਾ ਰਿਹਾ ਹੈ। ਦੁਨੀਆ ਭਰ ਵਿਚ ਕਰੋੜਾਂ ਲੋਕ ਇਸ ਐਪ ਦਾ ਵਰਤਾਉ ਕਰ ਰਹੇ ਹਨ ਅਤੇ 2025 ਵਿਚ ਇਹ ਟ੍ਰੈਂਡ ਬੇਹੱਦ ਤੇਜ਼ੀ ਨਾਲ ਵਧ ਰਿਹਾ ਹੈ। ਜੇਕਰ ਤੁਸੀਂ ਵੀ ਟੈਲੀਗ੍ਰਾਮ ਨੂੰ ਠੀਕ ਢੰਗ ਨਾਲ ਵਰਤਣਾ ਸਿੱਖ ਲਓ ਤਾਂ ਹਰ ਮਹੀਨੇ ਨਹੀਂ, ਸਾਲਾਂ-ਸਾਲ ਘਰ ਬੈਠਿਆਂ ਲੱਖਾਂ ਰੁਪਏ ਕਮਾ ਸਕਦੇ ਹੋ। ਪੇਡ ਟੈਲੀਗ੍ਰਾਮ ਚੈਨਲ ਜਾਂ ਗਰੁੱਪ ਬਣਾਉਣ ਨਾਲ ਤੁਸੀਂ ਸ਼ਾਨਦਾਰ ਆਮਦਨ ਕਰ ਸਕਦੇ ਹੋ। ਜੇਕਰ ਤੁਹਾਡੇ ਕੋਲ ਕਿਸੇ ਵਿਸ਼ੇ 'ਤੇ ਗਿਆਨ ਹੈ, ਜਿਵੇਂ ਕਿ ਸ਼ੇਅਰ ਮਾਰਕੀਟ, ਕਰੀਅਰ ਗਾਈਡੈਂਸ, ਮੋਟੀਵੇਸ਼ਨ ਜਾਂ ਫਿਟਨੈੱਸ, ਤਾਂ ਤੁਸੀਂ ਪੇਡ ਮੈਂਬਰਸ਼ਿਪ ਵਾਲਾ ਚੈਨਲ ਚਲਾ ਸਕਦੇ ਹੋ। ਉਦਾਹਰਣ ਵਜੋਂ, 99 ਜਾਂ 199 ਰੁਪਏ ਮਹੀਨਾ ਲੈ ਕੇ ਜੇ ਤੁਸੀਂ 500 ਮੈਂਬਰ ਜੋੜ ਲੈਂਦੇ ਹੋ ਤਾਂ ₹50,000 ਮਹੀਨਾ ਕਮਾਈ ਹੋ ਸਕਦੀ ਹੈ।

ਟੈਲੀਗ੍ਰਾਮ ‘ਤੇ ਆਪਣੀਆਂ eBooks, ਕੋਰਸ, ਨੋਟਸ, ਡਿਜ਼ਾਈਨ ਟੈਮਪਲੇਟ ਜਾਂ ਵੋਲਪੇਪਰ ਵੇਚ ਕੇ ਵੀ ਵਧੀਆ ਕਮਾਈ ਕੀਤੀ ਜਾ ਸਕਦੀ ਹੈ। ਕਈ ਵਿਦਿਆਰਥੀ ਤੇ ਨੌਜਵਾਨ ਇਨ੍ਹਾਂ ਉਤਪਾਦਾਂ ਨੂੰ ਆਪਣੇ ਚੈਨਲ ਰਾਹੀਂ ਵੇਚ ਰਹੇ ਹਨ, ਬਿਨਾਂ ਕਿਸੇ ਵੈੱਬਸਾਈਟ ਜਾਂ ਵੱਡੇ ਸੈਟਅੱਪ ਦੇ।

ਜੇਕਰ ਤੁਹਾਡੇ ਕੋਲ ਵਧੀਕ ਸਬਸਕ੍ਰਾਈਬਰ ਹਨ ਤਾਂ ਤੁਸੀਂ ਐਫਿਲੀਏਟ ਮਾਰਕੀਟਿੰਗ ਰਾਹੀਂ ਵੀ ਕਮਾਈ ਕਰ ਸਕਦੇ ਹੋ। Amazon, Flipkart ਜਾਂ Meesho ਵਰਗੀਆਂ ਸਾਈਟਾਂ ਦੇ ਲਿੰਕ ਸ਼ੇਅਰ ਕਰੋ ਅਤੇ ਜਿਵੇਂ ਹੀ ਕੋਈ ਉਨ੍ਹਾਂ ਲਿੰਕਾਂ ਰਾਹੀਂ ਖਰੀਦ ਕਰਦਾ ਹੈ, ਤੁਹਾਨੂੰ ਕਮਿਸ਼ਨ ਮਿਲਦੀ ਹੈ। ਕਈ ਚੈਨਲ ਇਸ ਤਰੀਕੇ ਨਾਲ ਹਰ ਮਹੀਨੇ ₹10,000 ਤੋਂ ₹1 ਲੱਖ ਤੱਕ ਕਮਾ ਰਹੇ ਹਨ। ਵੱਡੇ ਚੈਨਲਾਂ 'ਤੇ ਹੋਰ ਬ੍ਰਾਂਡ ਜਾਂ ਯੂਜ਼ਰ ਆਪਣੇ ਉਤਪਾਦਾਂ ਦੀ ਪ੍ਰੋਮੋਸ਼ਨ ਲਈ ਰਾਬਤਾ ਕਰਦੇ ਹਨ। ਇਕੋ ਇਕ ਪੋਸਟ ਲਈ ₹500 ਤੋਂ ₹5000 ਤੱਕ ਮਿਲ ਸਕਦੇ ਹਨ। ਜਿਵੇਂ-ਜਿਵੇਂ ਤੁਹਾਡਾ ਚੈਨਲ ਵਧਦਾ ਜਾਵੇਗਾ, ਉਵੇਂ ਹੀ ਤੁਹਾਡੀਆਂ ਕਮਾਈਆਂ ਵੀ ਵਧਣਗੀਆਂ।

ਜੇ ਤੁਹਾਨੂੰ ਕੋਡਿੰਗ ਜਾਂ ਆਟੋਮੇਸ਼ਨ ਦੀ ਥੋੜ੍ਹੀ ਜਿਹੀ ਵੀ ਸਮਝ ਹੈ, ਤਾਂ ਤੁਸੀਂ ਟੈਲੀਗ੍ਰਾਮ ਲਈ ਕਸਟਮ ਬੌਟਸ ਬਣਾ ਕੇ ਹੋਰ ਲੋਕਾਂ ਨੂੰ ਸੇਵਾਵਾਂ ਦੇ ਸਕਦੇ ਹੋ। ਇਹ ਇੱਕ ਐਸੀ ਹਾਈ-ਇੰਕਮ ਸਕਿਲ ਹੈ ਜਿਸਦੀ 2025 ਵਿਚ ਭਾਰੀ ਮੰਗ ਹੈ। ਕਈ ਫ੍ਰੀਲਾਂਸਰ ਹਰ ਬੌਟ ਪ੍ਰੋਜੈਕਟ ਤੋਂ ₹10,000 ਤੋਂ ₹50,000 ਤੱਕ ਕਮਾ ਰਹੇ ਹਨ। ਟੈਲੀਗ੍ਰਾਮ ਹੁਣ ਸਿਰਫ਼ ਚੈਟਿੰਗ ਨਹੀਂ, ਸੂਝਵਾਨ ਲੋਕਾਂ ਲਈ ਇਕ ਡਿਜੀਟਲ ਕਾਰੋਬਾਰ ਬਣ ਚੁੱਕਾ ਹੈ। ਜੇ ਤੁਹਾਡੇ ਕੋਲ ਕੋਈ ਵਿਅਕਤੀਗਤ ਟੈਲੇਂਟ, ਨੌਲਿਜ ਜਾਂ ਸੇਵਾ ਹੈ, ਤਾਂ ਇਸ ਪਲੇਟਫ਼ਾਰਮ ਰਾਹੀਂ ਤੁਸੀਂ ਵੀ ਆਪਣੀ ਕਮਾਈ ਦੀ ਨਵੀਂ ਰਾਹਦਾਰੀ ਖੋਲ੍ਹ ਸਕਦੇ ਹੋ।


author

Sunaina

Content Editor

Related News