Smart TV ਵੀ ਕਰ ਸਕਦਾ ਹੈ ਤੁਹਾਡੀ ਜਾਸੂਸੀ, ਬਚਣਾ ਹੈ ਤਾਂ ਤੁਰੰਤ ਕਰੋ ਇਹ Settings

Wednesday, Jul 02, 2025 - 01:17 PM (IST)

Smart TV ਵੀ ਕਰ ਸਕਦਾ ਹੈ ਤੁਹਾਡੀ ਜਾਸੂਸੀ, ਬਚਣਾ ਹੈ ਤਾਂ ਤੁਰੰਤ ਕਰੋ ਇਹ Settings

ਨੈਸ਼ਨਲ ਡੈਸਕ- ਸਮਾਰਟ ਟੀਵੀ ਸਿਰਫ਼ ਮਨੋਰੰਜਨ ਲਈ ਹੀ ਨਹੀਂ ਰਹਿ ਗਿਆ, ਹੁਣ ਇਹ ਤੁਹਾਡੀ ਨਿਗਰਾਨੀ ਵੀ ਕਰ ਸਕਦਾ ਹੈ। ਜੇਕਰ ਤੁਸੀਂ ਆਪਣੇ ਘਰ 'ਚ ਸਮਾਰਟ ਟੀਵੀ ਵਰਤ ਰਹੇ ਹੋ, ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਡਿਵਾਈਸ ਤੁਹਾਡੀ ਗਤੀਵਿਧੀਆਂ ਦੀ ਜਾਸੂਸੀ ਕਰ ਸਕਦਾ ਹੈ। ਫੋਨ ਦੀ ਤਰ੍ਹਾਂ ਟੀਵੀ 'ਤੇ ਵੀ ਪਰਸਨਲ ਡਾਟਾ ਨੂੰ ਸੁਰੱਖਿਅਤ ਰੱਖਣ ਲਈ ਸੈਟਿੰਗਜ਼ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ:-

ਇਹ ਵੀ ਪੜ੍ਹੋ : 3,4,5,6,7 ਤੇ 8 ਜੁਲਾਈ ਤੱਕ ਭਾਰੀ ਬਾਰਿਸ਼ ਦਾ Alert, ਪੰਜਾਬ ਸਣੇ ਇਨ੍ਹਾਂ ਸੂਬਿਆਂ ਲਈ ਚਿਤਾਵਨੀ ਜਾਰੀ

ਆਨ ਆਉਂਦੀ ਹੈ ਸੈਟਿੰਗ
ਦੱਸਣਯੋਗ ਹੈ ਕਿ ਜ਼ਿਆਦਾਤਰ ਸਮਾਰਟ ਟੀਵੀ 'ਚ ਤੁਹਾਡਾ ਡਾਟਾ ਇਕੱਠਾ ਕਰਨ ਨਾਲ ਜੁੜੀਆਂ ਸੈਟਿੰਗਜ਼ ਪਹਿਲਾਂ ਤੋਂ ਹੀ ਆਨ ਆਉਂਦੀਆਂ ਹਨ। ਇਸ ਲਈ ਇਸ ਨੂੰ ਬੰਦ ਕਰਨ ਲਈ ਪਹਿਲਾਂ ਟੀਵੀ ਦੀ ਸੈਟਿੰਗਜ਼ 'ਚ ਜਾਓ। ਇੱਥੇ ਤੁਹਾਨੂੰ ਪ੍ਰਾਇਵੇਸੀ, ਜਨਰਲ ਜਾਂ Terms & Conditions ਆਪਸ਼ਨ ਨਜ਼ਰ ਆਏਗਾ। ਹੁਣ ਏਸੀਆਰ, Viewing Information ਜਾਂ Viewing Data ਵਰਗਾ ਆਪਸ਼ਨ ਸਰਚ ਕਰੋ ਅਤੇ ਇਸ ਨੂੰ off ਜਾਂ Disable ਕਰ ਦਿਓ। 

ਇਹ ਵੀ ਪੜ੍ਹੋ : ਵੱਡੀ ਖ਼ਬਰ ; ਭਾਰੀ ਬਾਰਿਸ਼ ਮਗਰੋਂ ਪ੍ਰਸ਼ਾਸਨ ਨੇ ਸਕੂਲ-ਕਾਲਜ ਬੰਦ ਕਰਨ ਦੇ ਦਿੱਤੇ ਹੁਕਮ

ਇਹ ਆਪਸ਼ਨ ਵੀ ਕਰੋ ਬੰਦ
ਇਸ ਤੋਂ ਇਲਾਵਾ ਜੇਕਰ ਕੋਈ ਹੋਰ ਡਾਟਾ ਕਲੈਕਸ਼ਨ ਜਾਂ Interest Based Ads ਵਰਗੇ ਆਪਸ਼ਨ ਹੋਣ ਤਾਂ ਉਨ੍ਹਾਂ ਨੂੰ ਵੀ ਬੰਦ ਕਰ ਦਿਓ। ਇਸ ਤੋਂ ਇਲਾਵਾ Automatic Content Recognition ਨੂੰ ਬੰਦ ਕਰਨਾ ਚਾਹੀਦਾ। Location Access, Viewing Data/Analytics Sharing ਵੀ ਬੰਦ ਕਰ ਦਿਓ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

DIsha

Content Editor

Related News