ਮਾਇਕ੍ਰੋਸਾਫਟ ਨੇ ਪੇਸ਼ ਕੀਤਾ ਗੇਮ ਆਫ ਥਰੋਂਸ ਐਕਸਬਾਕਸ ਵਨ ਦਾ ਸਪੈਸ਼ਲ ਐਡੀਸ਼ਨ
Tuesday, Jun 28, 2016 - 01:08 PM (IST)

ਜਲੰਧਰ : ਮਾਇਕ੍ਰੋਸਾਫਟ ਨੇ ਐਕਸਬਾਕਸ ਵਨ ਦੇ ਸਪੈਸ਼ਲ ਐਡੀਸ਼ਨ ਨੂੰ ਪੇਸ਼ ਕੀਤਾ ਹੈ ਜੋ ਗੇਮਸ ਆਫ ਥਰੋਂਸ ਤੋਂ ਪ੍ਰੇਰਿਤ ਹੈ । ਇਸ ਦੇ ਸਿਰਫ 6 ਐਡੀਸ਼ਨ ਹੀ ਬਣਾਏ ਗਏ ਹਨ। ਇਸ ''ਚ ਕਸਟਮ ਪੇਂਟ ਅਤੇ ਟਾਪ ''ਤੇ ਧਾਤੂ ਦੇ ਨਾਲ ਬਿਹਤਰੀਨ ਕਲਾਕਾਰੀ ਕੀਤੀ ਗਈ ਹੈ। ਸਾਫ਼ ਤੌਰ ''ਤੇ ਕਹੀਏ ਤਾਂ ਐਕਸਬਾਕਸ ਦਾ ਇਹ ਲਿਮਟਿਡ ਐਡੀਸ਼ਨ ਗੇਮ ਆਫ ਥਰੋਂਸ ਚੋਂ ਪਰੇ ਨਹੀਂ ਹੈ। ਇਸ ਤੋ ਇਲਾਵਾ ਰਿਮੋਰਟ ਕੰਟਰੋਲ ਨੂੰ ਵੀ ਕਸਟਮ ਕੀਤਾ ਗਿਆ ਹੈ ਅਤੇ ਇਸ ''ਤੇ ਸਪਾਰਕਲ ਲਗਾਏ ਗਏ ਹਨ।
ਇਹ ਕੇਵਲ ਫ਼ਰਾਂਸ ਲਈ ਹੈ ਹੋਰ ਵਿਕਰੀ ਲਈ ਨਹੀਂ ਹੈ। ਇਸ ਡਿਵਾਇਸ ਤੋਂ ਪਤਾ ਚੱਲਦਾ ਹੈ ਕਿ ਗੇਮਿੰਗ ਕੰਸੋਲਸ ਦੀ ਦੁਨੀਆ ''ਚ ਅਜੇ ਕੰਪਨੀ ਨੂੰ ਸਕਾਰਾਤਮਕ ਉਮੀਦ ਹੈ। ਮਾਇਕ੍ਰੋਸਾਫਟ ਨੇ ਈ3 2016 ਐਕਸਬਾਕਸ ਵਨ ਐੱਸ ਦੀ ਘੋਸ਼ਣਾ ਕੀਤੀ ਸੀ ਜੋ ਪਤਲਾ ਅਤੇ ਪਹਿਲਾਂ ਵਾਲੇ ਕੰਸੋਲਸ ਦੇ ਮੁਕਾਬਲੇ ਬਿਹਤਰ ਪਰਫਾਰਮ ਕਰੇਗਾ।