ਸਿਰਫ ਮਸ਼ੀਨ ਨਹੀਂ ਫੌਜੀਆਂ ਲਈ Lifeguard ਹੈ ਇਹ ਰੋਬੋਟ
Wednesday, May 11, 2016 - 02:59 PM (IST)
ਜਲੰਧਰ- ਮਨੁੱਖੀ ਜੀਵਨ ਦੀ ਸੁਰੱਖਿਆ ਲਈ ਵੀ ਕਈ ਖਾਸ ਤਰ੍ਹਾਂ ਦੇ ਰੋਬੋਟਸ ਦਾ ਨਿਰਮਾਣ ਕੀਤਾ ਗਿਆ ਹੈ। ਇਸੇ ਤਹਿਤ ਇਕ ਡਫੱਲ ਬੈਗ ਦੀ ਤਰ੍ਹਾਂ ਦਿਖਣ ਵਾਲਾ ਰੋਬੋਟਿਕ ਲਾਈਫਗਾਰਡ ਤਿਆਰ ਕੀਤਾ ਗਿਆ ਹੈ। ਐਮਰਜੈਂਸੀ ਇੰਟਰਗ੍ਰੇਟਡ ਲਾਈਫਸੇਵਿੰਗ ਲੈਨੀਯਾਰਡ (EMILY) ਇਕ ਸਟੇਟ-ਆਫ-ਦ-ਆਰਟ ਰੋਬੋਟਿਕ ਲਾਈਫਗਾਰਡ ਹੈ। 25 ਪੌਂਡ, ਚਾਰ ਫੁੱਟ ਲੰਬਾ ਐਮਿਲੀ (EMILY) ਡਿਵਾਈਸ ਹਾਈ-ਟੈੱਕ ਕੋਰ ਨਾਲ ਘਿਰਿਆ ਹੋਇਆ ਬਾਊਂਸੀ ਜੈਕੇਟ ਹੈ। ਇਸ ਦਾ ਜੈੱਟ ਇੰਜਣ 22 ਮੀਲ ਪ੍ਰਤੀ ਘੰਟੇ ਨਾਲ ਪਾਣੀ ਦੁਆਰਾ ਜ਼ੂਮ ਕਰ ਸਕਦਾ ਹੈ। ਇਸ ਦੇ ਇਨਵੈਂਟਰ ਟੋਨੀ ਮੁਲਿਗਨ ਦੇ ਇਕ ਬਿਆਨ ਅਨੁਸਾਰ ਇਸ ਦੇ ਅੰਦਰੂਨੀ ਕੰਮਕਾਜ ਨੂੰ ਕੇਵਲਰ ਅਤੇ ਏਅਰਕਰਾਫਟ-ਗ੍ਰੇਡ ਕੰਪੋਜ਼ਿਟਸ ਨਾਲ ਤਿਆਰ ਕੀਤਾ ਗਿਆ ਹੈ ਜੋ ਕਿ ਲਗਭਗ ਅਨਾਸ਼ਵਾਨ ਹੈ।
ਮੁਲਿਗਨ ਦੀ ਇਹ ਪਹਿਲੀ ਕਲਪਨਾ ,ਇਕ ਅਨਨੇਮਡ ਏਰੀਅਲ ਵ੍ਹੀਕਲ (UAV) ਹੈ ,ਜੋ ਨੇਵੀ ਸੋਨਾਰ ਵੱਲੋਂ ਵੇਲਜ਼ ''ਤੇ ਹੋਣ ਵਾਲੇ ਟੈਸਟ ਨੂੰ ਮਾਨੀਟਰ ਕਰ ਸਕਦੀ ਹੈ। 2001 ''ਚ ਨੇਵੀ ਦੇ ਸਮਾਲ ਬਿਜ਼ਨੈੱਸ ਇਨੋਵੇਸ਼ਨ ਰਿਸਰਚ (SBIR) ਡਿਵੀਜਨ ਵੱਲੋਂ ਫੰਡ ਪ੍ਰਾਪਤ ਕਰਨ ਤੋਂ ਬਾਅਦ ਅਤੇ ਜਦੋਂ ਅਮਰੀਕਾ, ਇਰਾਕ ਅਤੇ ਅਫਗਾਨਿਸਤਾਨ ਦੀ ਲੜਾਈ ''ਚ ਦਾਖਿਲ ਹੋਇਆ ਤਾਂ ਮੁਲੀਗਨ ਵੱਲੋਂ ਸੋਨਾਰ ਪ੍ਰਾਜੈਕਟ ਨੂੰ ਇਕ ਪਾਸੇ ਕਰ ਦਿੱਤਾ ਅਤੇ ਯੂ.ਏ.ਵੀ. ਪ੍ਰੋਟੋਟਾਈਪਸ ਨੂੰ , ਸਿਲਵਰ ਫਾਕਸਜ਼ ਨਾਂ ਦੇ ਮਿਲਟਰੀ ਨਿਗਰਾਨੀ ਡ੍ਰੋਨਜ਼ ''ਚ ਤਬਦੀਲ ਕਰ ਦਿੱਤਾ। ਪਿਛਲੇ ਕੁੱਝ ਸਾਲਾਂ ''ਚ ਮੁਲਿਗਨ ਅਤੇ ਉਸ ਦੀ ਕੰਪਨੀ ਨੇ 260 ਐਮਿਲੀ (EMILY) ਰੋਬੋਟਸ ਨੂੰ ਨੇਵੀਜ਼ ''ਚ ਭੇਜਿਆ ਹੈ ਅਤੇ ਸਰਚ-ਐਂਡ-ਰੈਸਕਿਉ ਯੂਨਿਟਸ ਨੂੰ ਸਾਊਥ ਕੋਰੀਆ, ਇੰਡੋਨੇਸ਼ੀਆ, ਸਿੰਗਾਪੁਰ, ਦ ਯੂ.ਕੇ., ਫਰਾਂਸ, ਮੋਂਗੋਲੀਆ, ਬ੍ਰਾਜ਼ੀਲ, ਮੈਕਸੀਕੋ ਅਤੇ ਗ੍ਰੀਸ ''ਚ ਭੇਜਿਆ ਗਿਆ ਹੈ। ਫਿਲਹਾਲ ਐਮਿਲੀ ਨੂੰ ਇਸ ਵੇਲੇ ਗ੍ਰੀਕ ਆਈਲੈਡ ਦੇ ਲੈਸੋਬਸ ਪਾਣੀ ''ਚ ਆਪ੍ਰੇਟਰਜ਼ ਵੱਲੋਂ 300 ਸੀਰੀਅਨ ਰਿਫਿਊਜੀਆਂ ਦੇ ਰੈਸਕਿਉ ਲਈ ਵਰਤਿਆ ਜਾ ਰਿਹਾ ਹੈ।
