ਏਸ਼ੀਆਈ ਬਾਜ਼ਾਰਾਂ ''ਚ ਨਰਮੀ, SGX ਨਿਫਟੀ 10,900 ਦੇ ਨੇੜੇ

02/12/2019 8:23:09 AM

ਨਵੀਂ ਦਿੱਲੀ— ਮੰਗਲਵਾਰ ਨੂੰ ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਹੁੰਦਾ ਦੇਖਣ ਨੂੰ ਮਿਲਿਆ ਹੈ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ, ਜਾਪਾਨ ਦਾ ਬਾਜ਼ਾਰ ਨਿੱਕੇਈ ਤੇਜ਼ੀ 'ਚ ਕਾਰੋਬਾਰ ਕਰਦੇ ਨਜ਼ਰ ਆਏ ਹਨ, ਜਦੋਂ ਕਿ ਐੱਸ. ਜੀ. ਐਕਸ ਨਿਫਟੀ ਤੇ ਹੈਂਗ ਸੈਂਗ ਦੋਵੇਂ ਲਾਲ ਨਿਸ਼ਾਨ 'ਤੇ ਕਾਰੋਬਾਰ ਕਰ ਰਹੇ ਹਨ। ਉੱਥੇ ਹੀ ਕੋਰੀਆਈ ਬਾਜ਼ਾਰ ਦਾ ਇੰਡੈਕਸ ਕੋਸਪੀ ਵੀ ਹਲਕੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ।

ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 4 ਅੰਕ ਮਜਬੂਤ ਹੋ ਕੇ 2,657.50 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਹਾਂਗਕਾਂਗ ਦਾ ਹੈਂਗ ਸੇਂਗ 63.72 ਅੰਕ ਯਾਨੀ 0.23 ਫੀਸਦੀ ਦੀ ਗਿਰਾਵਟ ਨਾਲ 28,080.12 'ਤੇ ਕਾਰੋਬਾਰ ਕਰਦਾ ਨਜ਼ਰ ਆਇਆ।
ਐੱਨ. ਐੱਸ. ਈ. ਨਿਫਟੀ-50 ਦਾ ਸਿੰਗਾਪੁਰ ਟ੍ਰੇਡਡ ਐੱਸ. ਜੀ. ਐਕਸ. ਨਿਫਟੀ 24.50 ਅੰਕ ਯਾਨੀ 0.22 ਫੀਸਦੀ ਡਿੱਗ ਕੇ 10,906.50 'ਤੇ ਕਾਰੋਬਾਰ ਕਰਦਾ ਦੇਖਣ ਨੂੰ ਮਿਲਿਆ। ਜਾਪਾਨ ਦਾ ਬਾਜ਼ਾਰ ਨਿੱਕੇਈ 416.38 ਅੰਕ ਯਾਨੀ 2.05 ਫੀਸਦੀ ਦੀ ਤੇਜ਼ੀ 'ਚ ਕਾਰੋਬਾਰ ਰਿਹਾ ਹੈ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ 5.19 ਅੰਕ ਯਾਨੀ 0.24 ਫੀਸਦੀ ਚੜ੍ਹ ਕੇ 2,185.92 'ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਉੱਥੇ ਹੀ ਸਿੰਗਾਪੁਰ ਦੇ ਬਾਜ਼ਾਰ ਸਟ੍ਰੇਟਸ ਟਾਈਮਜ਼ 'ਚ 0.05 ਫੀਸਦੀ ਦੀ ਕਮਜ਼ੋਰੀ ਦੇਖਣ ਨੂੰ ਮਿਲੀ। ਤਾਇਵਾਨ ਦਾ ਬਾਜ਼ਾਰ 57.66 ਅੰਕ ਯਾਨੀ 0.58 ਫੀਸਦੀ ਦੀ ਤੇਜ਼ੀ ਨਾਲ 10,061.91 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।


Related News