ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ ''ਚੋਂ ਸੱਤ ਦੇ ਪੂੰਜੀਕਰਨ ''ਚ ਗਿਰਾਵਟ

Sunday, Sep 20, 2020 - 01:23 PM (IST)

ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ ''ਚੋਂ ਸੱਤ ਦੇ ਪੂੰਜੀਕਰਨ ''ਚ ਗਿਰਾਵਟ

ਨਵੀਂ ਦਿੱਲੀ— ਪਿਛਲੇ ਹਫਤੇ ਸੈਂਸੈਕਸ ਦੀਆਂ ਚੋਟੀ ਦੀਆਂ 10 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ (ਮਾਰਕੀਟ ਕੈਪ) 'ਚ 59,259.58 ਕਰੋੜ ਰੁਪਏ ਦੀ ਗਿਰਾਵਟ ਆਈ ਹੈ।

ਬਾਜ਼ਾਰ ਪੂੰਜੀਕਰਨ 'ਚ ਸਭ ਤੋਂ ਵੱਡਾ ਝਟਕਾ ਹਿੰਦੁਸਤਾਨ ਯੂਨੀਲੀਵਰ, ਐੱਚ. ਡੀ. ਐੱਫ. ਸੀ. ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਨੂੰ ਲੱਗਾ। ਇਨ੍ਹਾਂ ਤੋਂ ਇਲਾਵਾ ਰਿਲਾਇੰਸ ਇੰਡਸਟਰੀਜ਼, ਐੱਚ. ਡੀ. ਐੱਫ. ਸੀ., ਆਈ. ਟੀ. ਸੀ. ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦਾ ਬਾਜ਼ਾਰ ਪੂੰਜੀਕਰਨ ਵੀ ਹੇਠਾਂ ਆਇਆ।

ਉੱਥੇ ਹੀ, ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.), ਇੰਫੋਸਿਸ ਅਤੇ ਭਾਰਤੀ ਏਅਰਟੈੱਲ ਦੇ ਬਾਜ਼ਾਰ ਪੂੰਜੀਕਰਨ 'ਚ ਵਾਧਾ ਹੋਇਆ ਹੈ। ਹਿੰਦੁਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਨ ਪਿਛਲੇ ਹਫਤੇ 14,320.54 ਕਰੋੜ ਰੁਪਏ ਡਿੱਗ ਕੇ 4,93,007.39 ਕਰੋੜ ਰੁਪਏ 'ਤੇ ਆ ਗਿਆ। ਐੱਚ. ਡੀ. ਐੱਫ. ਸੀ. ਬੈਂਕ ਦਾ ਬਾਜ਼ਾਰ ਮੁੱਲਾਂਕਣ 11,611.6 ਕਰੋੜ ਰੁਪਏ ਦੀ ਗਿਰਾਵਟ ਨਾਲ 5,81,900.65 ਕਰੋੜ ਰੁਪਏ ਅਤੇ ਕੋਟਕ ਮਹਿੰਦਰਾ ਬੈਂਕ ਦਾ 10,205.11 ਕਰੋੜ ਰੁਪਏ ਦੀ ਗਿਰਾਵਟ ਨਾਲ 2,53,002.13 ਕਰੋੜ ਰੁਪਏ ਰਿਹਾ।

ਰਿਲਾਇੰਸ ਇੰਡਸਟਰੀਜ਼ ਦੀ ਮਾਰਕੀਟ ਸਥਿਤੀ 9,027.32 ਕਰੋੜ ਰੁਪਏ ਘੱਟ ਕੇ 15,58,987.77 ਕਰੋੜ ਰੁਪਏ ਰਹੀ। ਐੱਚ. ਡੀ. ਐੱਫ. ਸੀ. ਦਾ ਬਾਜ਼ਾਰ ਪੂੰਜੀਕਰਨ 8,144.93 ਕਰੋੜ ਰੁਪਏ ਘੱਟ ਕੇ 3,09,076.75 ਕਰੋੜ ਰੁਪਏ ਰਿਹਾ। ਆਈ. ਟੀ. ਸੀ. ਦਾ ਮੁੱਲ 5,783.23 ਕਰੋੜ ਰੁਪਏ ਡਿੱਗ ਕੇ 2,20,500.76 ਕਰੋੜ ਰੁਪਏ ਅਤੇ ਆਈ. ਸੀ. ਆਈ. ਸੀ. ਆਈ. ਬੈਂਕ 166.85 ਕਰੋੜ ਰੁਪਏ ਦੀ ਗਿਰਾਵਟ ਨਾਲ 2,55,082.88 ਕਰੋੜ ਰੁਪਏ 'ਤੇ ਆ ਗਿਆ। ਦੂਜੇ ਪਾਸੇ ਟੀ. ਸੀ. ਐੱਸ. ਦਾ ਬਾਜ਼ਾਰ ਪੂੰਜੀਕਰਨ 28,912.12 ਕਰੋੜ ਰੁਪਏ ਵੱਧ ਕੇ 9,19,615.68 ਕਰੋੜ ਰੁਪਏ 'ਤੇ ਪਹੁੰਚ ਗਿਆ। ਟੀ. ਸੀ. ਐੱਸ. ਸੋਮਵਾਰ ਨੂੰ 9 ਲੱਖ ਕਰੋੜ ਰੁਪਏ ਦੇ ਬਾਜ਼ਾਰ ਪੂੰਜੀਕਰਨ ਵਾਲੀ ਰਿਲਾਇੰਸ ਇੰਡਸਟਰੀਜ਼ ਤੋਂ ਬਾਅਦ ਦੂਜੀ ਕੰਪਨੀ ਬਣ ਗਈ।


author

Sanjeev

Content Editor

Related News