ਘਰੇਲੂ ਸ਼ੇਅਰ ਬਾਜ਼ਾਰ ਨਵੇਂ ਸਿਖਰ ’ਤੇ, ਸੈਂਸੈਕਸ 445.87 ਅੰਕ ਉਛਲਿਆ

11/24/2020 9:18:59 PM

ਮੁੰਬਈ– ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਤੋਂ ਮਿਲੇ ਸਕਾਰਾਤਮਕ ਸੰਕੇਤਾਂ ਤੋਂ ਉਤਸ਼ਾਹਤ ਨਿਵੇਸ਼ਕਾਂ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਦੇ ਅਨੁਮਾਨਿਤ ਸਮੇਂ ਤੋਂ ਪਹਿਲਾਂ ਉਪਲਬਧ ਹੋਣ ਦੀ ਸੰਭਾਵਨਾ ਨਾਲ ਘਰੇਲੂ ਸ਼ੇਅਰ ਬਾਜ਼ਾਰ ’ਚ ਅੱਜ ਭਾਰੀ ਖਰੀਦਦਾਰੀ ਕੀਤੀ, ਜਿਸ ਨਾਲ ਸੈਂਸੈਕਸ ਅਤੇ ਨਿਫਟੀ ਨਵੇਂ ਸਿਖਰ ’ਤੇ ਪਹੁੰਚ ਗਏ।

ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕ ਅੰਕ ਸੈਂਸੈਕਸ 445.87 ਅੰਕ ਯਾਨੀ 1.01 ਫੀਸਦੀ ਉੱਛਲ ਕੇ 44,523.02 ਦੇ ਪੱਧਰ ’ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 128.70 ਅੰਕ ਦੀ ਬੜ੍ਹਤ ਨਾਲ 13,055.15 ਅੰਕ ’ਤੇ ਪਹੁੰਚ ਗਿਆ। ਬਾਜ਼ਾਰ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਬਾਜ਼ਾਰ ’ਚ ਅੱਜ ਦਿਨ ਭਰ ਖਰੀਦਦਾਰੀ ਦਾ ਜ਼ੋਰ ਰਿਹਾ। ਨਿਵੇਸ਼ਕਾਂ ’ਚ ਕੋਰੋਨਾ ਵੈਕਸੀਨ ਨੂੰ ਲੈ ਕੇ ਪੂਰੇ ਦਿਨ ਉਤਸ਼ਾਹ ਬਣਿਆ ਰਿਹਾ।

ਸੈਂਸੈਕਸ ਦੀਆਂ 30 ਕੰਪਨੀਆਂ ’ਚੋਂ 22 ਕੰਪਨੀਆਂ ਤੇਜ਼ੀ ’ਚ ਅਤੇ 8 ਗਿਰਾਵਟ ’ਚ ਰਹੀਆਂ। ਨਿਫਟੀ ਦੀਆਂ 50 ’ਚੋਂ 38 ਕੰਪਨੀਆਂ ਹਰੇ ਨਿਸ਼ਾਨ ’ਚ ਅਤੇ 12 ਲਾਲ ਨਿਸ਼ਾਨ ’ਚ ਰਹੀਆਂ। ਦਿੱਗਜ਼ ਕੰਪਨੀਆਂ ਵਾਂਗ ਛੋਟੀਆਂ ਅਤੇ ਦਰਮਿਆਨੀਆਂ ਕੰਪਨੀਆਂ ’ਚ ਵੀ ਨਿਵੇਸ਼ਕਾਂ ਨੇ ਪੈਸਾ ਲਗਾਇਆ। ਬੀ. ਐੱਸ. ਈ. ਦਾ ਮਿਡਕੈਪ 96.41 ਅੰਕ ਦੀ ਬੜ੍ਹਤ ’ਚ 16,738.71 ਅੰਕ ’ਤੇ ਅਤੇ ਸਮਾਲਕੈਪ 145.20 ਅੰਕ ਦੀ ਤੇਜ਼ੀ ’ਚ 16,550.18 ਅੰਕ ’ਤੇ ਬੰਦ ਹੋਇਆ।
 


Sanjeev

Content Editor

Related News