ਸੈਂਸੈਕਸ 'ਚ 1000 ਅੰਕ ਦੀ ਭਾਰੀ ਗਿਰਾਵਟ, ਨਿਫਟੀ 14,800 ਤੋਂ ਹੇਠਾਂ ਡਿੱਗਾ

02/22/2021 2:14:43 PM

ਮੁੰਬਈ- ਕੋਰੋਨਾ ਦੇ ਵਧਦੇ ਮਾਮਲਿਆਂ ਨੇ ਨਿਵੇਸ਼ਕਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਦੇ ਮੱਦੇਨਜ਼ਰ ਸ਼ੇਅਰ ਬਾਜ਼ਾਰ ਵਿਚ ਸੋਮਵਾਰ ਨੂੰ ਲਗਾਤਾਰ ਪੰਜਵੇਂ ਦਿਨ ਗਿਰਾਵਟ ਹੈ। ਬੀ. ਐੱਸ. ਈ. ਸੈਂਸੈਕਸ ਕਾਰੋਬਾਰ ਦੌਰਾਨ 1,012 ਅੰਕਾਂ ਦੀ ਭਾਰੀ ਗਿਰਾਵਟ ਨਾਲ 49,877.08 'ਤੇ ਆ ਗਿਆ। ਕਾਰੋਬਾਰ ਦੌਰਾਨ ਸਵੇਰੇ ਇਸ ਨੇ 50,986.03 ਨੂੰ ਵੀ ਛੂਹਿਆ ਪਰ ਇੱਥੇ ਟਿਕ ਨਹੀਂ ਸਕਿਆ। ਨਿਫਟੀ ਵੀ 272 ਅੰਕ ਹੇਠਾਂ 14,708 'ਤੇ ਕਾਰੋਬਾਰ ਕਰ ਰਿਹਾ ਸੀ।

ਵਿਕਵਾਲੀ ਕਾਰਨ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 200.55 ਲੱਖ ਕਰੋੜ ਰੁਪਏ 'ਤੇ ਆ ਗਿਆ, ਜੋ ਸ਼ੁੱਕਰਵਾਰ ਨੂੰ 203.98 ਲੱਖ ਕਰੋੜ ਰੁਪਏ ਸੀ।

ਸੈਂਸੈਕਸ ਵਿਚ ਕਾਰੋਬਾਰ ਦੌਰਾਨ ਟੈੱਕ ਮਹਿੰਦਰਾ ਅਤੇ ਮਹਿੰਦਰਾ ਐਂਡ ਮਹਿੰਦਰਾ ਵਿਚ ਸਭ ਤੋਂ ਜ਼ਿਆਦਾ 4-4 ਫ਼ੀਸਦੀ ਗਿਰਾਵਟ ਦੇਖਣ ਨੂੰ ਮਿਲੀ। ਦੂਜੇ ਪਾਸੇ ਓ. ਐੱਨ. ਜੀ. ਸੀ. ਅਤੇ ਐੱਚ. ਡੀ. ਐੱਫ. ਸੀ. ਬੈਂਕ ਦੇ ਸ਼ੇਅਰਾਂ ਵਿਚ 2 ਫ਼ੀਸਦੀ ਬੜ੍ਹਤ ਸੀ। ਬੈਂਕਿੰਗ, ਆਟੋ ਅਤੇ ਆਈ. ਟੀ. ਸੈਕਟਰ ਦੇ ਸ਼ੇਅਰਾਂ ਵਿਚ ਵਿਕਵਾਲੀ ਜ਼ਿਆਦਾ ਦੇਖਣ ਨੂੰ ਮਿਲੀ। ਇਨ੍ਹਾਂ ਵਿਚ 2 ਫ਼ੀਸਦੀ ਤੋਂ ਜ਼ਿਆਦਾ ਗਿਰਾਵਟ ਰਹੀ। 


Sanjeev

Content Editor

Related News