US ਮਾਰਕਿਟ ''ਚ ਵਾਧਾ, ਡਾਓ 123 ਅੰਕ ਵਧ ਕੇ ਬੰਦ

01/11/2019 8:54:38 AM

ਨਵੀਂ ਦਿੱਲੀ — ਭਾਰਤੀ ਬਜ਼ਾਰਾਂ ਲਈ ਗਲੋਬਲ ਸੰਕੇਤ ਅੱਜ ਵਧੀਆ ਦਿਖਾਈ ਦੇ ਰਹੇ ਹਨ। ਏਸ਼ੀਆਈ ਬਜ਼ਾਰਾਂ ਵਿਚ ਮਜ਼ਬੂਤੀ ਦਿਖਾਈ ਦੇ ਰਹੀ ਹੈ। ਕਰੀਬ 50 ਅੰਕਾਂ ਦੀ ਤੇਜ਼ੀ ਨਾਲ SGX ਨਿਫਟੀ 10900 ਦੇ ਪਾਰ ਨਜ਼ਰ ਆ ਰਿਹਾ ਹੈ। ਕੱਲ੍ਹ ਦੇ ਕਾਰੋਬਾਰ 'ਚ ਯੂ.ਐੱਸ. ਮਾਰਕਿਟ ਵਾਧੇ ਨਾਲ ਬੰਦ ਹੋਈ ਪਰ ਨੈਗਟਿਵ ਫੈਕਟਰ ਦਾ ਦਬਾਅ ਕਾਇਮ ਰਿਹਾ। ਡਾਓ ਕੱਲ੍ਹ 123 ਅੰਕ ਵਧ ਕੇ ਬੰਦ ਹੋਇਆ। ਅਜਿਹੇ 'ਚ ਨੈਸਡੈਕ ਅਤੇ ਐੱਸ.ਐਂਡ.ਪੀ. 500 ਇੰਡੈਕਸ 0.5 ਫੀਸਦੀ ਚੜ੍ਹੇ। ਵਿਕਰੀ ਦੇ ਖਰਾਬ ਅੰਕੜਿਆਂ ਕਾਰਨ Macys ਦਾ ਸ਼ੇਅਰ 18 ਫੀਸਦੀ ਲੁੜ੍ਹਕਿਆ ਹੈ। ਯੂ.ਐੱਸ. ਏਅਰਲਾਈਨਜ਼ ਜੇ ਰੇਵੇਨਿਊ ਗਾਇਡੈਂਸ ਘਟਾਉਣ ਕਾਰਨ ਐਵੀਏਸ਼ਨ ਦੇ ਸ਼ੇਅਰ ਡਿੱਗੇ ਹਨ। ਅਮਰੀਕਾ ਸਰਕਾਰ ਦਾ ਸ਼ਟਡਾਊਨ ਲੰਬਾ ਚਲਣ ਦੇ ਡਰ ਨਾਲ ਬਜ਼ਾਰ 'ਤੇ ਦਬਾਅ ਬਣਿਆ ਹੈ।

ਅਮਰੀਕੀ ਬਜ਼ਾਰ ਦੀ ਚਾਲ 'ਤੇ ਨਜ਼ਰ ਮਾਰੀਏ ਤਾਂ ਵੀਰਵਾਰ ਨੂੰ ਕਾਰੋਬਾਰੀ ਸੈਸ਼ਨ ਵਿਚ ਡਾਓ ਜੋਂਸ 122.80 ਅੰਕ ਯਾਨੀ 0.51 ਫੀਸਦੀ ਦੀ ਮਜ਼ਬੂਤੀ ਨਾਲ 24001.92 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 28.99 ਅੰਕ ਯਾਨੀ 0.42 ਫੀਸਦੀ ਦੇ ਵਾਧੇ ਨਾਲ 6986.07 ਦੇ ਪੱਧਰ 'ਤੇ ਬੰਦ ਹੋਇਆ ਹੈ। ਐਸ.ਐਂਡ.ਪੀ. 500 ਇੰਡਾਕਸ 11.68 ਅੰਕ ਯਾਨੀ 0.45 ਫੀਸਦੀ ਦੀ ਮਜ਼ਬੂਤੀ ਨਾਲ 2596.64 ਦੇ ਪੱਧਰ 'ਤੇ ਬੰਦ ਹੋਇਆ ਹੈ।


Related News