ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ''ਚ 18 ਪੈਸੇ ਦਾ ਉਛਾਲ, ਜਾਣੋ ਮੁੱਲ

03/09/2021 12:07:21 PM

ਮੁੰਬਈ- ਸੈਂਸੈਕਸ ਤੇ ਨਿਫਟੀ ਵਿਚ ਬੜ੍ਹਤ ਵਿਚਕਾਰ ਵਿਦੇਸ਼ੀ ਕਰੰਸੀ ਵਟਾਂਦਰਾ ਬਾਜ਼ਾਰ ਵਿਚ ਮੰਗਲਵਾਰ ਨੂੰ ਰੁਪਏ ਦੀ ਸ਼ੁਰੂਆਤ ਵੀ ਤੇਜ਼ੀ ਨਾਲ ਹੋਈ। ਭਾਰਤੀ ਕਰੰਸੀ ਅਮਰੀਕੀ ਡਾਲਰ ਦੇ ਮੁਕਾਬਲੇ 18 ਪੈਸੇ ਵੱਧ ਕੇ 73.07 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਈ।

ਪਹਿਲਾਂ ਇਹ 73.16 ਰੁਪਏ ਪ੍ਰਤੀ ਡਾਲਰ 'ਤੇ ਸੀ, ਜੋ ਕੁਝ ਦੇਰ ਹੀ ਪਿੱਛੋਂ ਮਜਬੂਤ ਹੋ ਕੇ 73.07 ਰੁਪਏ ਪ੍ਰਤੀ ਡਾਲਰ ਦੇ ਪੱਧਰ 'ਤੇ ਪਹੁੰਚ ਗਈ। ਇਸ ਤੋਂ ਪਿਛਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 73.25 'ਤੇ ਬੰਦ ਹੋਇਆ ਸੀ।

ਇਸ ਦੌਰਾਨ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਬੀ. ਐੱਸ. ਈ. ਸੈਂਸੈਕਸ 373 ਅੰਕ ਚੜ੍ਹ ਕੇ 50,813 ਦੇ ਪੱਧਰ ਅਤੇ ਨਿਫਟੀ 107 ਅੰਕ ਵੱਧ ਕੇ 15,064 ਦੇ ਪੱਧਰ 'ਤੇ ਸੀ। ਇਸ ਵਿਚਕਾਰ ਵਿਸ਼ਵ ਦੀਆਂ ਛੇ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ ਵਿਚ ਡਾਲਰ ਦੀ ਮਜਬੂਤੀ ਦਰਸਾਉਣ ਵਾਲਾ ਸੂਚਕ 0.02 ਫ਼ੀਸਦੀ ਵੱਧ ਕੇ 92.33 ਦੇ ਪੱਧਰ 'ਤੇ ਪਹੁੰਚ ਗਿਆ।


Sanjeev

Content Editor

Related News