ਭਾਰਤੀ ਕਰੰਸੀ 4 ਪੈਸੇ ਦੀ ਮਜਬੂਤੀ ਨਾਲ ਬੰਦ, ਜਾਣੋ ਡਾਲਰ ਦਾ ਮੁੱਲ

10/22/2020 3:16:32 PM

ਮੁੰਬਈ— ਬੈਂਕਾਂ ਅਤੇ ਬਰਾਮਦਕਾਰਾਂ ਦੀ ਡਾਲਰ ਵਿਕਵਾਲੀ ਵਧਣ ਨਾਲ ਵੀਰਵਾਰ ਨੂੰ ਭਾਰਤੀ ਕਰੰਸੀ ਮਜਬੂਤੀ 'ਚ ਬੰਦ ਹੋਈ ਹੈ।

ਡਾਲਰ ਦੇ ਮੁਕਾਬਲੇ 4 ਪੈਸੇ ਦੀ ਬੜ੍ਹਤ ਨਾਲ ਭਾਰਤੀ ਕਰੰਸੀ 73.54 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਦਿਨ ਰੁਪਿਆ 9 ਪੈਸੇ ਟੁੱਟ ਕੇ 73.58 ਰੁਪਏ ਪ੍ਰਤੀ ਡਾਲਰ 'ਤੇ ਰਿਹਾ ਸੀ।

ਰੁਪਿਆ ਅੱਜ ਸ਼ੇਅਰ ਬਾਜ਼ਾਰ ਦੇ ਗਿਰਾਵਟ 'ਚ ਖੁੱਲ੍ਹਣ ਤੋਂ ਪੂਰੇ ਕਾਰੋਬਾਰ ਦੌਰਾਨ ਦਬਾਅ 'ਚ ਰਿਹਾ। ਇਹ 19 ਪੈਸੇ ਲੁੜਕ ਕੇ 73.77 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ ਸੀ। ਇਸ ਤੋਂ ਬਾਅਦ ਇਹ 73.78 ਰੁਪਏ ਪ੍ਰਤੀ ਡਾਲਰ ਦੇ ਦਿਨ ਦੇ ਹੇਠਲੇ ਪੱਧਰ ਤੱਕ ਡਿੱਗਾ।
ਉੱਥੇ ਹੀ, ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਰਹੀ ਗਿਰਾਵਟ ਨਾਲ ਰੁਪਏ ਨੂੰ ਸਮਰਥਨ ਮਿਲਿਆ ਅਤੇ ਇਹ 73.54 ਰੁਪਏ ਪ੍ਰਤੀ ਡਾਲਰ ਦੇ ਉੱਚੇ ਪੱਧਰ ਤੱਕ ਪਹੁੰਚ ਗਿਆ ਅਤੇ ਇਹ ਇਸ ਦਾ ਅੱਜ ਦਾ ਬੰਦ ਮੁੱਲ ਵੀ ਰਿਹਾ।


Sanjeev

Content Editor

Related News