ਏਸ਼ੀਆਈ ਬਾਜ਼ਾਰ ਮਜ਼ਬੂਤ,SGX ਨਿਫਟੀ ਉੱਪਰ

02/13/2019 9:30:48 AM

ਨਵੀਂ ਦਿੱਲੀ—ਬਾਜ਼ਾਰ ਲਈ ਸੰਕੇਤ ਅੱਜ ਚੰਗੇ ਹਨ। ਏਸ਼ੀਆਈ ਬਾਜ਼ਾਰਾਂ 'ਚ ਅੱਜ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਐੱਸ.ਜੀ.ਐੱਕਸ. ਨਿਫਟੀ 'ਚ ਕਰੀਬ 30 ਅੰਕਾਂ ਦਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਟਰੇਡ ਡੀਲ 'ਤੇ ਟਰੰਪ ਦੀ ਨਰਮੀ ਅਤੇ ਸ਼ਟਡਾਊਨ ਟਲਣ ਨਾਲ ਕੱਲ ਦੇ ਕਾਰੋਬਾਰ 'ਚ ਅਮਰੀਕੀ ਬਾਜ਼ਾਰਾਂ 'ਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ ਅਤੇ ਡਾਓ ਕਰੀਬ 375 ਅੰਕ ਚੜ੍ਹ ਕੇ ਬੰਦ ਹੋਇਆ ਹੈ। 
ਏਸ਼ੀਆਈ ਬਾਜ਼ਾਰਾਂ ਤੋਂ ਚੰਗੇ ਸੰਕੇਤ ਨਜ਼ਰ ਆ ਰਹੇ ਹਨ। ਜਾਪਾਨ ਦਾ ਬਾਜ਼ਾਰ ਨਿੱਕੇਈ 321.38 ਅੰਕ ਭਾਵ 1.54 ਫੀਸਦੀ ਦੀ ਮਜ਼ਬੂਤੀ ਨਾਲ 21185.59 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਐੱਸ.ਜੀ.ਐਕਸ ਨਿਫਟੀ 'ਚ 0.87 ਫੀਸਦੀ ਦੀ ਮਜ਼ਬੂਤੀ ਦੇਖਣ ਨੂੰ ਮਿਲ ਰਹੀ ਹੈ। ਉੱਧਰ ਹੈਂਗਸੇਂਗ 129.53 ਅੰਕ ਭਾਵ 0.46 ਫੀਸਦੀ ਦੀ ਮਜ਼ਬੂਤੀ ਦੇ 28,300.86 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਤਾਈਵਾਨ ਦੇ ਬਾਜ਼ਾਰ 'ਚ ਅੱਜ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਹ 0.18 ਫੀਸਦੀ ਡਿੱਗ ਕੇ 10079.89 ਦੇ ਪੱਧਰ 'ਤੇ ਨਜ਼ਰ ਆ ਰਿਹਾ ਹੈ। ਉੱਧਰ ਸ਼ੰਘਾਈ ਕੰਪੋਜ਼ਿਟ 0.29 ਫੀਸਦੀ ਦਾ ਵਾਧਾ ਦਿਖਾ ਰਿਹਾ ਹੈ।


Aarti dhillon

Content Editor

Related News