ਏਸ਼ੀਆਈ ਬਾਜ਼ਾਰਾਂ ''ਚ ਤੇਜ਼ੀ, SGX ਨਿਫਟੀ 10,700 ਦੇ ਪਾਰ

10/17/2018 8:42:57 AM

ਨਵੀਂ ਦਿੱਲੀ— ਬੁੱਧਵਾਰ ਦੇ ਕਾਰੋਬਾਰ 'ਚ ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 358 ਅੰਕ ਦੀ ਤੇਜ਼ੀ ਨਾਲ ਕਾਰੋਬਾਰ ਕਰ ਰਿਹਾ ਹੈ। ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ 18 ਅੰਕ ਚੜ੍ਹ ਕੇ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦੇ ਹੈਂਗ ਸੇਂਗ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ ਹੈ। ਸਿੰਗਾਪੁਰ 'ਚ ਐਸ. ਜੀ. ਐਕਸ. ਨਿਫਟੀ ਹਰੇ ਨਿਸ਼ਾਨ 'ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ। ਦੱਖਣੀ ਕੋਰੀਆ ਦਾ ਇੰਡੈਕਸ ਕੋਸਪੀ ਵੀ ਹਰੇ ਨਿਸ਼ਾਨ 'ਤੇ ਕਾਰੋਬਾਰ ਕਰਦਾ ਦਿਸਿਆ ਹੈ।

ਜਾਪਾਨ ਦਾ ਬਾਜ਼ਾਰ ਨਿੱਕੇਈ 358 ਅੰਕ ਯਾਨੀ ਕਰੀਬ 2 ਫੀਸਦੀ ਚੜ੍ਹ ਕੇ 22,907 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।ਹੈਂਗ ਸੇਂਗ 17 ਅੰਕ ਯਾਨੀ 0.07 ਫੀਸਦੀ ਦੇ ਉਛਾਲ ਨਾਲ 25,462 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।ਉੱਥੇ ਹੀ, ਐੱਸ. ਜੀ. ਐਕਸ. ਨਿਫਟੀ 120 ਅੰਕ ਯਾਨੀ 1.13 ਫੀਸਦੀ ਦੇ ਵਾਧੇ ਨਾਲ 10,705 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ ।ਕੋਰੀਆਈ ਬਾਜ਼ਾਰ ਦਾ ਇੰਡੈਕਸ ਕੋਸਪੀ 1.4 ਫੀਸਦੀ ਤੱਕ ਚੜ੍ਹਿਆ ਹੈ, ਜਦੋਂ ਕਿ ਸਟਰੇਟਸ ਟਾਈਮਸ 'ਚ 1.5 ਫੀਸਦੀ ਦੀ ਤੇਜ਼ੀ ਦਿਸ ਰਹੀ ਹੈ।ਤਾਇਵਾਨ ਇੰਡੈਕਸ 'ਚ 1 ਫੀਸਦੀ ਦੀ ਤੇਜ਼ੀ 'ਚ ਹੈ।


Related News