ਜ਼ਿੰਬਾਬਵੇ ਟੀਮ ਦੇ ਕਪਤਾਨ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ, ਇਸ ਮਾਮਲੇ 'ਚ ਕੋਹਲੀ ਤੋਂ ਹਨ ਅੱਗੇ

09/04/2019 1:36:15 PM

ਸਪੋਰਸਟ ਡੈਸਕ— ਜ਼ਿੰਬਾਬਵੇ ਕ੍ਰਿਕਟ ਟੀਮ ਦਾ ਬੁਰਾ ਸਮਾਂ ਚੱਲ ਰਿਹਾ ਹੈ। ਪਿਛਲੇ ਮਹੀਨੇ ਆਈ. ਸੀ. ਸੀ. ਨੇ ਟੀਮ 'ਤੇ ਬੈਨ ਲਗਾ ਦਿੱਤਾ ਜਿਸ ਤੋਂ ਬਾਅਦ ਇਕ-ਇਕ ਕਰਕੇ ਜ਼ਿੰਬਾਬਵੇ ਦੇ ਦਿੱਗਜ ਖਿਡਾਰੀਆਂ ਨੇ ਕ੍ਰਿਕਟ ਅਲਵਿਦਾ ਕਹਿੰਦੇ ਨਜ਼ਰ ਆ ਰਹੇ ਹਨ। ਸਿਕੰਦਰ ਰਜੇ ਤੋਂ ਬਾਅਦ ਹੁਣ ਜ਼ਿੰਬਾਬਵੇ ਦੇ ਕਪਤਾਨ ਹੈਮਿਲਟਨ ਮਸਾਕਾਦਜਾ ਨੇ ਅਫਗਾਨਿਸਤਾਨ ਅਤੇ ਬੰਗਲਾਦੇਸ਼ ਨਾਲ ਖੇਡੀ ਜਾਣ ਵਾਲੀ ਟੀ-20 ਟਰਾਈ ਸੀਰੀਜ਼ ਤੋਂ ਬਾਅਦ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਕ੍ਰਿਕਟ ਜ਼ਿੰਬਾਬਵੇ ਨੇ ਟਵਿਟਰ 'ਤੇ ਦਿੱਤੀ।PunjabKesari
18 ਸਾਲ ਦੇ ਕਰੀਅਰ ਨੂੰ ਕਿਹਾ ਅਲਵਿਦਾ
ਜ਼ਿੰਬਾਬਵੇ ਕ੍ਰਿਕਟ ਟੀਮ ਦੇ ਕਪਤਾਨ ਹੈਮਿਲਟਨ ਮਸਾਕਾਦਜਾ ਨੇ ਆਪਣੇ 18 ਸਾਲ ਦੇ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਹਿਣ ਦਾ ਔਖਾ ਫੈਸਲਾ ਲਿਆ। ਇਸ ਖਿਡਾਰੀ ਦਾ ਇਹ ਫੈਸਲਾ ਸਹੀ 'ਚ ਹੈਰਾਨ ਕਰ ਦੇਣ ਵਾਲਾ ਸੀ। ਤੁਹਾਨੂੰ ਦੱਸ ਦੇਈਏ ਸਿਰਫ 17 ਸਾਲ ਦੀ ਉਮਰ 'ਚ ਮਸਾਕਾਦਜਾ ਨੇ ਆਪਣਾ ਪਹਿਲਾ ਟੈਸਟ ਸੈਂਕੜਾ ਲਾਇਆ ਸੀ। ਇੰਨੀ ਘੱਟ ਉਮਰ 'ਚ ਟੈਸਟ ਸੈਂਕੜਾ ਲਾਉਣ ਵਾਲੇ ਇਹ ਜ਼ਿੰਬਾਬਵੇ ਦੇ ਪਹਿਲੇ ਅਤੇ ਵਰਲਡ ਦੇ ਚੌਥੇ ਬੱਲੇਬਾਜ਼ ਰਹੇ। ਤਾਵੀਜ਼ ਦੇ ਬੱਲੇਬਾਜ਼ ਨੇ ਕਿਹਾ ਕਿ ਵੈਸਟਇੰਡੀਜ਼ ਖਿਲਾਫ ਉਨ੍ਹਾਂ ਦਾ ਪਹਿਲਾ ਸੈਂਕੜਾ ਅਤੇ ਬੰਗਲਾਦੇਸ਼ ਖਿਲਾਫ ਜਿੱਤ ਉਨ੍ਹਾਂ ਦੇ ਕਰੀਅਰ ਦੀ ਕੁਝ ਮੁੱਖ ਵਿਸ਼ੇਸ਼ਤਾਵਾਂ ਰਹੀਆਂ ਹਨ।

ਹੈਮਿਲਟਨ ਮਸਾਕਾਦਜਾ ਵਲੋਂ ਖੇਡੇ ਗਏ 38 ਟੈਸਟ ਮੈਚਾਂ ਦੀ 76 ਪਾਰੀਆਂ 'ਚ 30.04 ਦੀ ਔਸਤ ਨਾਲ 2222 ਦੌੜਾਂ ਬਣਾਈਆਂ ਹਨ। ਜਿਸ 'ਚ 5 ਸੈਂਕੜੇ ਸ਼ਾਮਲ ਰਹੇ। ਵਨ-ਡੇ ਦੀ ਗੱਲ ਕਰੀਏ ਤਾਂ 209 ਮੈਚਾਂ 'ਚ 27. 73 ਦੀ ਔਸਤ ਨਾਲ 5658 ਦੌੜਾਂ ਬਣਾਈਆਂ। ਜਿਸ 'ਚ 5 ਸੈਂਕੜੇ ਅਤੇ 34 ਅਰਧ ਸੈਂਕੜੇ ਸ਼ਾਮਲ ਹਨ। ਵਨ-ਡੇ 'ਚ ਉਨ੍ਹਾਂ ਦਾ ਬੈਸਟ ਸਕੋਰ ਅਜੇਤੂ 178 ਦੌੜਾਂ ਹਨ। PunjabKesari
ਇਸ ਰਿਕਾਰਡ 'ਚ ਕੋਹਲੀ ਤੋਂ ਵੀ ਅੱਗੇ ਹੈ ਇਹ ਖਿਡਾਰੀ
ਵਰਲਡ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ ਵਿਰਾਟ ਕੋਹਲੀ ਇਕ ਰਿਕਾਰਡ 'ਚ ਹੈਮਿਲਟਨ ਮਸਾਕਾਦਜਾ ਤੋਂ ਪਿੱਛੇ ਹਨ। ਦਰਅਸਲ ਪੰਜ ਮੈਚਾਂ ਦੀ ਵਿਦੇਸ਼ੀ ਸੀਰੀਜ਼ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਪਾਕਿਸਤਾਨ ਦੇ ਫਖਰ ਜਮਾਂ ਦੇ ਨਾਂ ਹੈ। ਫਖਰ ਇਸ ਮਾਮਲੇ 'ਚ 515 ਦੌੜਾਂ ਨਾਲ ਪਹਿਲੇ ਸਥਾਨ 'ਤੇ ਹਨ ਜਦ ਕਿ ਹੈਮਿਲਟਨ ਦੂਜੇ ਸਥਾਨ 'ਤੇ 467 ਦੌੜਾਂ ਦੇ ਨਾਲ ਹਨ। ਉਨ੍ਹਾਂ ਤੋਂ ਬਾਅਦ ਹਨ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ 453 ਦੌੜਾਂ ਨਾਲ ਤੀਜੇ ਸਥਾਨ 'ਤੇ ਹਨ।

 


Related News