ਵਿਲੀਅਮਸ ਦੇ ਸੈਂਕੜੇ ਨਾਲ ਜ਼ਿੰਬਾਬਵੇ ਦੀ ਮਜ਼ਬੂਤ ਸ਼ੁਰੂਆਤ

Monday, Jan 27, 2020 - 11:51 PM (IST)

ਵਿਲੀਅਮਸ ਦੇ ਸੈਂਕੜੇ ਨਾਲ ਜ਼ਿੰਬਾਬਵੇ ਦੀ ਮਜ਼ਬੂਤ ਸ਼ੁਰੂਆਤ

ਹਰਾਰੇ— ਕਪਤਾਨ ਸੀਨ ਵਿਲੀਅਮਸ (107) ਦੀ ਸੈਂਕੜੇ ਵਾਲੀ ਪਾਰੀ ਨਾਲ ਜ਼ਿੰਬਾਬਵੇ ਨੇ ਸ਼੍ਰੀਲੰਕਾ ਵਿਰੁੱਧ ਸੀਰੀਜ਼ ਦੇ ਦੂਜੇ ਤੇ ਆਖਰੀ ਟੈਸਟ ਮੈਚ ਦੇ ਪਹਿਲੇ ਦਿਨ ਸੋਮਵਾਰ ਨੂੰ 6 ਵਿਕਟਾਂ 'ਤੇ 352 ਦੌੜਾਂ ਬਣਾ ਲਈਆਂ ਸਨ। ਦਿਨ ਦਾ ਖੇਡ ਖਤਮ ਹੋਣ ਤਕ ਵਿਕਟਕੀਪਰ ਰੇਗਿਸ ਚਕਾਬਵਾ 31 ਟਿਨੋਤੇਂਦਾ ਮੁਤੋਮਬੋਦਜੀ 10 ਦੌੜਾਂ ਬਣਾ ਕ੍ਰੀਜ਼ 'ਤੇ ਮੌਜੂਦ ਸੀ। ਵਿਲੀਅਮਸ ਨੇ 137 ਗੇਂਦਾਂ ਦੀ ਪਾਰੀ 10 ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ ਟੈਸਟ ਕਰੀਅਰ ਦਾ ਦੂਜਾ ਸੈਂਕੜਾ ਲਗਾਇਆ। ਬ੍ਰੇਂਡਨ ਟੇਲਰ (62) ਤੇ ਸਿਕੰਦਰ ਰਜਾ (72) ਨੇ ਵੀ ਟੀਮ ਦੇ ਲਈ ਵਧੀਆ ਯੋਗਦਾਨ ਦਿੱਤਾ।

PunjabKesari
ਟੇਲਰ ਨੇ 62 ਗੇਂਦਾਂ ਦੀ ਪਾਰੀ 'ਚ 10 ਚੌਕੇ ਤੇ ਇਕ ਛੱਕਾ ਲਗਾਇਆ ਜਦਕਿ ਰਜਾ ਨੇ 99 ਗੇਂਦ ਦੀ ਪਾਰੀ 'ਚ ਚਾਰ ਚੌਕੇ ਤੇ 2 ਛੱਕੇ ਲਗਾਏ। ਵਿਲੀਅਮਸ ਤੇ ਰਜਾ ਨੇ 5ਵੇਂ ਵਿਕਟ ਲਈ 159 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼੍ਰੀਲੰਕਾ ਦੇ ਲਈ ਸੁਰੰਗਾ ਲਕਮਲ ਤੇ ਧਨੰਜੈ ਡਿਸਿਲਵਾ ਨੇ 2-2 ਵਿਕਟਾਂ ਹਾਸਲ ਕੀਤੀਆਂ। ਸ਼੍ਰੀਲੰਕਾ ਪਹਿਲਾ ਟੈਸਟ 10 ਵਿਕਟਾਂ ਨਾਲ ਜਿੱਤ ਕੇ ਸੀਰੀਜ਼ 'ਚ 1-0 ਨਾਲ ਅੱਗੇ ਹੈ।


author

Gurdeep Singh

Content Editor

Related News