ਵਿਸ਼ਵ ਕੱਪ ਸੈਮੀਫਾਈਨਲ ''ਚ ਧੋਨੀ ਦੇ ਆਊਟ ਹੋਣ ''ਤੇ ਹੰਝੂ ਰੋਕਣਾ ਔਖਾ ਹੋ ਗਿਆ ਸੀ : ਚਾਹਲ

09/29/2019 3:15:50 PM

ਨਵੀਂ ਦਿੱਲੀ— ਵਿਸ਼ਵ ਕੱਪ ਸੈਮੀਫਾਈਨਲ 'ਚ ਨਿਊਜ਼ੀਲੈਂਡ ਤੋਂ ਮਿਲੀ ਹਾਰ ਦੀਆਂ ਕੌੜੀਆਂ ਯਾਦਾਂ ਅਜੇ ਵੀ ਯੁਜਵੇਂਦਰ ਚਾਹਲ ਦੇ ਦਿਮਾਗ 'ਚ ਤਾਜ਼ਾ ਹਨ ਅਤੇ ਇਸ ਲੈੱਗ ਸਪਿਨਰ ਨੇ ਕਿਹਾ ਕਿ ਓਲਡ ਟ੍ਰੈਫਰਡ 'ਚ ਖੇਡੇ ਗਏ ਮੈਚ 'ਚ ਜਦੋਂ ਮਹਿੰਦਰ ਸਿੰਘ ਧੋਨੀ ਆਊਟ ਹੋਏ ਤਾਂ ਉਨ੍ਹਾਂ ਲਈ ਆਪਣੇ ਹੰਝੂ ਰੋਕਣੇ ਮੁਸ਼ਕਲ ਹੋ ਗਏ ਸਨ।
PunjabKesari
ਚਾਹਲ ਨੇ ਇਕ ਪ੍ਰੋਗਰਾਮ 'ਚ ਕਿਹਾ, ''ਇਹ ਮੇਰਾ ਪਹਿਲਾ ਵਰਲਡ ਕੱਪ ਸੀ ਅਤੇ ਮਾਹੀ ਭਰਾ (ਧੋਨੀ) ਦੇ ਆਊਟ ਹੋਣ 'ਤੇ ਮੈਨੂੰ ਬੱਲੇਬਾਜ਼ੀ ਲਈ ਜਾਣਾ ਸੀ। ਮੈਂ ਆਪਣੇ ਹੰਝੂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਕਾਫੀ ਤਣਾਅਪੂਰਨ ਸੀ।'' ਉਨ੍ਹਾਂ ਕਿਹਾ, ''ਅਸੀਂ 9 ਮੈਚਾਂ 'ਚ ਬਹੁਤ ਚੰਗਾ ਖੇਡੇ ਪਰ ਅਚਾਨਕ ਅਸੀਂ ਟੂਰਨਾਮੈਂਟ 'ਚੋਂ ਬਾਹਰ ਹੋ ਜਾਂਦੇ ਹਾਂ। ਮੀਂਹ 'ਤੇ ਸਾਡਾ ਵਸ ਨਹੀਂ ਹੈ। ਇਸ ਲਈ ਖੇਡ 'ਚ ਅੜਿੱਕੇ ਲਈ ਕੁਝ ਵੀ ਕਹਿਣਾ ਸਹੀ ਨਹੀਂ ਹੋਵੇਗਾ। ਇਹ ਪਹਿਲਾ ਮੌਕਾ ਸੀ ਜਦਕਿ ਅਸੀਂ ਮੈਦਾਨ ਤੋਂ ਛੇਤੀ ਤੋਂ ਛੇਤੀ ਹੋਟਲ ਪਰਤਨਾ ਚਾਹੁੰਦੇ ਸੀ।''
PunjabKesari
ਭਾਰਤੀ ਲੀਗ ਪੜਾਅ 'ਚ 9 ਮੈਚਾਂ 'ਚੋਂ 7 'ਚ ਜਿੱਤ ਨਾਲ ਚੋਟੀ 'ਤੇ ਰਿਹਾ ਸੀ। ਚਾਹਲ ਨੇ ਕਿਹਾ ਕਿ ਉਹ ਅਗਲੇ ਪੰਜ 6 ਸਾਲ ਤਕ ਖੇਡਣਾ ਚਾਹੁੰਦੇ ਹਨ ਅਤੇ ਉਨ੍ਹਾਂ ਦਾ ਇਕਮਾਤਰ ਟੀਚਾ ਭਾਰਤ ਦੀ ਵਿਸ਼ਵ ਕੱਪ ਜੇਤੂ ਟੀਮ ਦਾ ਹਿੱਸਾ ਬਣਨਾ ਹੈ। ਉਨ੍ਹਾਂ ਕਿਹਾ, ''ਮੈਂ 5-6 ਸਾਲ ਤਕ ਖੇਡਣਾ ਜਾਰੀ ਰਖਣਾ ਚਾਹੁੰਦਾ ਹਾਂ। ਮੈਂ ਘੱਟੋ-ਘੱਟ ਇਕ ਵਿਸ਼ਵ ਕੱਪ ਜਿੱਤਣਾ ਚਾਹੁੰਦਾ ਹਾਂ। ਮੇਰਾ ਮੰਨਣਾ ਹੈ ਕਿ ਅਜੇ ਅਸੀਂ ਜਿਸ ਤਰ੍ਹਾਂ ਖੇਡ ਰਹੇ ਹਾਂ ਅਤੇ ਸਾਡੀ ਟੀਮ ਜਿਸ ਸਥਿਤੀ 'ਚ ਹੈ ਉਹ ਨਾ ਪੱਖੀ ਸੰਕੇਤ ਹੈ।'' ਚਾਹਲ ਨੇ ਕਿਹਾ, ''ਅਸੀਂ ਨਿਊਜ਼ੀਲੈਂਡ, ਆਸਟਰੇਲੀਆ ਅਤੇ ਵੈਸਟਇੰਡੀਜ 'ਚ ਜਿੱਤੇ ਅਤੇ ਜੇਕਰ ਅਸੀਂ ਅਗਲੇ ਸਾਲ ਟੀ-20 ਵਿਸ਼ਵ ਕੱਪ 'ਚ ਜਿੱਤ ਦਰਜ ਕਰਦੇ ਹਾਂ ਤਾਂ ਆਲੋਚਕ ਆਪਣੇ ਆਪ ਚੁੱਪ ਹੋ ਜਾਣਗੇ।''


Tarsem Singh

Content Editor

Related News