ਯੁਜਵੇਂਦਰ ਚਾਹਲ ਨੂੰ ਜਨਮਦਿਨ ''ਤੇ ਸਚਿਨ ਤੇਂਦੁਲਕਰ ਨੇ ਦਿੱਤੀ ਵਧਾਈ

Monday, Jul 23, 2018 - 03:43 PM (IST)

ਯੁਜਵੇਂਦਰ ਚਾਹਲ ਨੂੰ ਜਨਮਦਿਨ ''ਤੇ ਸਚਿਨ ਤੇਂਦੁਲਕਰ ਨੇ ਦਿੱਤੀ ਵਧਾਈ

ਨਵੀਂ ਦਿੱਲੀ—ਭਾਰਤੀ ਕ੍ਰਿਕਟ ਟੀਮ ਦੇ ਸਟਾਰ ਸਪਿਨਰ ਯੁਜਵੇਂਦਰ ਚਾਹਲ ਨੇ ਸੋਮਵਾਰ  ਨੂੰ ਆਪਣੇ ਜਨਮ ਦਿਨ ਦੀ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ। ਇਸ ਯੁਵਾ ਗੇਂਦਬਾਜ਼ ਦੇ ਜਨਮਦਿਨ ਦੇ ਮੌਕੇ 'ਤੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ। ਚਾਹਲ ਦੀ ਗੇਂਦਬਾਜ਼ੀ ਦਾ ਦਮ ਤਾਂ ਕਈ ਬਾਰ ਦੇਖਣ ਨੂੰ ਮਿਲਿਆ ਹੈ, ਪਰ ਹਜੇ ਤੱਕ ਉਹ ਇਕਲੌਤੇ ਗੇਂਦਬਾਜ਼ ਹਨ ਜਿਨ੍ਹਾਂ ਨੇ ਟੀ-20 ਕ੍ਰਿਕਟ 'ਚ 6 ਵਿਕਟ ਲਏ। ਫਿਲਹਾਲ ਚਾਹਲ ਇੰਗਲੈਂਡ ਟੈਸਟ ਟੀਮ ਲਈ ਨਾਂ ਚੁਣੇ ਜਾਣ ਤੋਂ ਬਾਅਦ ਭਾਰਤ ਵਾਪਸ ਆ ਗਏ ਹਨ। ਚਾਹਲ ਦੇ ਜਨਮਦਿਨ 'ਤੇ ਸਚਿਨ ਤੇਂਦੁਲਕਰ ਨੇ ਉਨ੍ਹਾਂ ਨੂੰ ਟਵੀਟ 'ਤੇ ਵਧਾਈ ਦਿੱਤੀ। ਖੁਦ ਯੁਜਵੇਂਦਰ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕੀਤੀ। ਤਸਵੀਰ 'ਚ ਉਹ ਕੇਕ ਕੱਟਦੇ ਅਤੇ ਮਸਤੀ ਕਰਦੇ ਦਿਖ ਰਹੇ ਹਨ।


-ਇੰਗਲੈਂਡ ਖਿਲਾਫ ਟੀ-20 'ਚ ਚਟਕਾਏ ਸਨ ਵਿਕਟ
ਪਿੱਛਲੇ ਸਾਲ 1 ਫਰਵਰੀ ਨੂੰ ਖੇਡੇ ਗਏ ਮੈਚ 'ਚ ਉਹ ਕਾਰਨਾਮਾ ਕੀਤਾ ਸੀ। ਇਸ ਮੈਚ 'ਚ ਉਨ੍ਹਾਂ ਨੇ ਚਾਰ ਓਵਰਾਂ 'ਚ ਸਿਰਫ 26 ਦੌੜਾਂ ਦੇ ਕੇ 6 ਵਿਕਟ ਚਟਕਾਏ ਸਨ। ਮੈਚ 'ਚ ਸ਼ਾਨਦਾਰ ਗੇਂਦਬਾਜ਼ੀ ਦੇ ਲਈ ਚਾਹਲ ਨੂੰ ਮੈਨ ਆਫ ਦਾ ਮੈਚ ਅਤੇ ਸੀਰੀਜ਼ 'ਚ ਬਿਹਤਰੀਨ ਪ੍ਰਦਰਸ਼ਨ ਲਈ ਮੈਨ ਆਫ ਦਾ ਸੀਰੀਜ਼ ਦੇ ਖਿਤਾਬ ਨਾਲ ਨਵਾਜਿਆ ਗਿਆ ਸੀ ਚਾਹਲ ਨੇ ਇਹ ਰਿਕਾਰਡ ਬੈਂਗਲੁਰੂ ਦੇ ਮੈਦਾਨ 'ਤੇ ਬਣਾਇਆ ਸੀ। ਬੈਂਗਲੁਰੂ ਉਨ੍ਹਾਂ ਦੇ ਲਈ ਹੋਮ ਗ੍ਰਾਊਂਡ ਦੀ ਤਰ੍ਹਾਂ ਹੀ ਹੈ ਕਿਉਂਕਿ ਉਹ ਆਈ.ਪੀ.ਐੱਲ. 'ਚ ਰਾਇਸ ਚੈਂਲੇਜਰਜ਼ ਬੈਂਗਲੁਰੂ ਲਈ ਹੀ ਖੇਡਦੇ ਹਨ।

 


Related News