ਯੁਵਰਾਜ ਨੇ ਟਾਟਾ ਸਟੀਲ ਪੀ. ਜੀ. ਟੀ. ਆਈ. ''ਚ ਕੀਤੀ ਜਿੱਤ ਦਰਜ
Thursday, Sep 19, 2019 - 11:45 PM (IST)

ਨੋਇਡਾ— ਚੰਡੀਗੜ੍ਹ ਦੇ ਉੱਭਰਦੇ ਗੋਲਫ ਖਿਡਾਰੀ ਯੁਵਰਾਜ ਸਿੰਘ ਸੰਧੂ ਨੇ ਵੀਰਵਾਰ ਨੂੰ ਇਥੇ ਪਲੇਅ ਆਫ ਵਿਚ ਦਿੱਲੀ ਦੇ ਵਸੀਮ ਖਾਨ ਨੂੰ ਹਰਾ ਕੇ ਟਾਟਾ ਸਟੀਲ ਪੀ. ਜੀ. ਟੀ. ਆਈ. ਫੀਡਰ ਟੂਰ ਦਾ ਖਿਤਾਬ ਜਿੱਤ ਲਿਆ। ਯੁਵਰਾਜ ਦੀ ਮੌਜੂਦਾ ਸੈਸ਼ਨ ਵਿਚ ਫੀਡਰ ਟੂਰ ਵਿਚ ਇਹ ਦੂਜੀ ਜਿੱਤ ਹੈ, ਜਿਸ ਨਾਲ ਉਸ ਨੇ ਆਰਡਰ ਆਫ ਮੈਰਿਟ ਵਿਚ ਆਪਣੀ ਬੜ੍ਹਤ ਮਜ਼ਬੂਤ ਕਰ ਲਈ। ਫੀਡਰ ਟੂਰ 'ਤੇ ਮੌਜੂਦਾ ਸੈਸ਼ਨ ਵਿਚ ਹੁਣ ਸਿਰਫ ਇਕ ਟੂਰਨਾਮੈਂਟ ਬਚਿਆ ਹੈ।
22 ਸਾਲਾ ਯੁਵਰਾਜ ਨੇ 62, 63 ਅਤੇ 60 ਦੇ ਸਕੋਰ ਨਾਲ ਕੁਲ 16 ਅੰਡਰ 185 ਦਾ ਸਕੋਰ ਬਣਾਇਆ। ਯੁਵਰਾਜ ਨੇ ਤੀਜੀ ਵਾਰ ਸੱਤ ਅੰਡਰ 60 ਦੇ ਟੂਰਨਾਮੈਂਟ ਦੇ ਸਰਵਸ੍ਰੇਸ਼ਟ ਸਕੋਰ ਦੀ ਬਰਾਬਰੀ ਕੀਤੀ।