ਅੱਜ ਦੇ ਹੀ ਦਿਨ ਕ੍ਰਿਕਟਰ ਯੁਵਰਾਜ ਨੇ ਬਣਾਇਆ ਸੀ ਇਹ ਖ਼ਾਸ ਰਿਕਾਰਡ, ਜੋ ਅੱਜ ਤੱਕ ਨਹੀਂ ਤੋੜ ਸਕਿਆ ਕੋਈ

09/19/2020 3:07:13 PM

ਨਵੀਂ ਦਿੱਲੀ : ਕ੍ਰਿਕਟ ਵਿਚ 19 ਸਤੰਬਰ ਦਾ ਦਿਨ ਭਾਰਤੀ ਕ੍ਰਿਕੇਟ ਲਈ ਇਕ ਯਾਦਗਾਰ ਅਤੇ ਇਤਿਹਾਸਕ ਦਿਨ ਮੰਨਿਆ ਜਾਂਦਾ ਹੈ। ਅੱਜ ਦੇ ਹੀ ਦਿਨ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਆਪਣੇ ਬੱਲੇ ਨਾਲ ਅਜਿਹਾ ਕੁੱਝ ਕਰ ਵਿਖਾਇਆ ਸੀ ਜੋ ਕਿ ਕ੍ਰਿਕਟ ਇਤਿਹਾਸ ਲਈ ਮੀਲ ਦਾ ਪੱਥਰ ਸਾਬਤ ਹੋਇਆ।

ਇਹ ਵੀ ਪੜ੍ਹੋ:  IPL ਦੀ ਮਸ਼ਹੂਰ ਐਂਕਰ ਮਯੰਤੀ ਲੈਂਗਰ ਬਣੀ ਮਾਂ, ਦਿੱਤਾ ਪੁੱਤਰ ਨੂੰ ਜਨਮ

 

 
 
 
 
 
 
 
 
 
 
 
 
 
 
 

A post shared by Yuvraj Singh (@yuvisofficial) on



ਦਰਅਸਲ ਅੱਜ ਤੋਂ ਠੀਕ 13 ਸਾਲ ਪਹਿਲਾਂ ਯੁਵਰਾਜ ਸਿੰਘ ਨੇ ਟੀ-20 ਵਰਲਡ ਕੱਪ 2007 ਦੌਰਾਨ ਇਗਲੈਂਡ ਦੇ ਤੇਜ਼ ਗੇਂਦਬਾਜ ਸਟੁਅਰਟ ਬਰਾਡ ਦੇ ਓਵਰ ਦੀਆਂ 6 ਗੇਂਦਾਂ ਵਿਚ 6 ਛੱਕੇ ਜੜ ਕੇ ਕ੍ਰਿਕਟ ਦਾ ਖ਼ਾਸ ਰਿਕਾਰਡ ਆਪਣੇ ਨਾਮ ਕਰ ਲਿਆ ਸੀ। ਇਸ ਰਿਕਾਰਡ ਦੀ ਖ਼ਾਸ ਗੱਲ ਇਹ ਹੈ ਕਿ ਇਹ ਅਜੇ ਤੱਕ ਉਨ੍ਹਾਂ ਦੇ ਨਾਮ ਹੀ ਦਰਜ ਹੈ। ਇਸ ਮੈਚ ਦੇ 13 ਸਾਲ ਪੂਰੇ ਹੋਣ 'ਤੇ ਸੁਵਰਾਜ ਵਲੋਂ ਇਕ ਪੋਸਟ ਸਾਂਝੀ ਕੀਤੀ ਗਈ ਹੈ। ਯੁਵਰਾਜ ਸਿੰਘ ਨੇ ਇਸ ਨੂੰ ਇੰਸਟਾਗਰਾਮ 'ਤੇ ਸਾਂਝਾ ਕਰਦੇ ਹੋਏ ਲਿਖਿਆ ਕਿ, '13 ਸਾਲ. . . ਕਿੰਨੀ ਤੇਜ਼ੀ ਨਾਲ ਸਮਾਂ ਬੀਤ ਰਿਹਾ ਹੈ।'

ਇਹ ਵੀ ਪੜ੍ਹੋ: ਭਾਰਤੀ ਕ੍ਰਿਕਟ 'ਚ ਅੱਜ ਤੋਂ ਪਰਤਣਗੀਆਂ ਰੌਣਕਾਂ, ਰੋਹਿਤ ਤੇ ਧੋਨੀ ਦੀ ਟੱਕਰ ਨਾਲ ਸ਼ੁਰੂ ਹੋਵੇਗੀ IPL ਦੀ ਜੰਗ

ਯੁਵੀ ਦੀ ਇਸ ਪੋਸਟ 'ਤੇ ਉਸ ਮੈਚ ਵਿਚ 6 ਛੱਕੇ ਖ਼ਾਣ ਵਾਲੇ ਸਟੂਅਰਟ ਬਰਾਡ ਨੇ ਵੀ ਕੁਮੈਂਟ ਕੀਤਾ ਹੈ। ਉਨ੍ਹਾਂ ਨੇ ਕੁਮੈਟ ਕਰਦੇ ਹੋਏ ਕਿਹਾ ਕਿ, 'ਉਸ ਮੈਚ ਵਿਚ ਜਿਸ ਤਰ੍ਹਾਂ ਗੇਂਦ ਉੱਡ ਰਹੀ ਸੀ, ਉਸ ਦੇ ਮੁਕਾਬਲੇ ਸਮਾਂ ਘੱਟ ਤੇਜੀ ਨਾਲ ਬੀਤ ਰਿਹਾ ਹੈ।' ਯੁਵੀ ਦੀ ਇਸ ਪੋਸਟ 'ਤੇ ਸਾਬਕਾ ਕ੍ਰਿਕਟਰ ਅਤੇ ਮੌਜੂਦਾ ਵਿਚ ਬੀਜੇਪੀ ਸੰਸਦ ਮੈਂਬਰ ਗੌਤਮ ਗੰਭੀਰ ਨੇ ਵੀ ਪ੍ਰਤੀਕਿਰਿਆ ਦਿੱਤੀ। ਗੌਤਮ ਗੰਭੀਰ ਨੇ ਯੁਵਰਾਜ ਨੂੰ ਕਿਹਾ ਕਿ, 'ਇਹ ਰਿਕਾਰਡ ਮੈਨੂੰ ਦੇ ਦੇ ਠਾਕੁਰ. . .'

ਇਹ ਵੀ ਪੜ੍ਹੋ: ਅੱਜ ਤੋਂ ਹੋਵੇਗਾ IPL 2020 ਦਾ ਆਗਾਜ਼, ਜਾਣੋ ਕਦੋਂ-ਕਦੋਂ ਆਪਸ 'ਚ ਭਿੜਨਗੀਆਂ ਟੀਮਾਂ

PunjabKesari

ਵਿਸ਼ਵ ਕੱਪ ਦੇ ਇਸ ਮੈਚ ਵਿਚ ਕਈ ਰਿਕਾਰਡ ਬਣੇ ਸਨ। ਸਭ ਤੋਂ ਪਹਿਲਾਂ ਯੁਵੀ ਨੇ 6 ਗੇਂਦਾਂ ਵਿਚ 6 ਛੱਕੇ ਲਗਾ ਕੇ ਟੀ-20 ਇੰਟਰਨੈਸ਼ਨਲ ਵਿਚ ਵਰਲਡ ਰਿਕਾਰਡ ਕਾਇਮ ਕਰ ਦਿੱਤਾ ਸੀ। ਇਨ੍ਹਾਂ 6 ਛੱਕਿਆਂ ਦੀ ਮਦਦ ਨਾਲ ਯੁਵਰਾਜ ਸਿੰਘ 12 ਗੇਂਦਾਂ ਵਿਚ ਆਪਣੀਆਂ 50 ਦੌੜਾਂ ਵੀ ਪੂਰੀਆਂ ਕੀਤੀਆਂ। ਟੀ-20 ਇੰਟਰਨੈਸ਼ਨਲ ਦੇ ਇਤਿਹਾਸ ਵਿਚ ਇਹ ਸਭ ਤੋਂ ਤੇਜ ਅਰਧ ਸੈਂਕੜਾਂ ਹੈ, ਜੋ ਹੁਣ ਤੱਕ ਕਾਇਮ ਹੈ। ਯੁਵਰਾਜ ਸਿੰਘ ਨੇ ਇਸ ਮੈਚ ਵਿਚ 16 ਗੇਂਦਾਂ ਵਿਚ ਕੁੱਲ 58 ਦੌੜਾਂ ਦੀ ਤਾਬੜਤੋੜ ਪਾਰੀ ਖੇਡੀ ਸੀ।

ਇਹ ਵੀ ਪੜ੍ਹੋ: ਸ਼ਖ਼ਸ ਨੇ ਮਾਸਕ ਦੀ ਥਾਂ ਮੂੰਹ 'ਤੇ ਲਪੇਟਿਆ ਸੱਪ, ਵੇਖ ਦੰਗ ਰਹਿ ਗਏ ਲੋਕ (ਵੇਖੋ ਵੀਡੀਓ)

ਇਸ ਪਾਰੀ ਵਿਚ ਉਨ੍ਹਾਂ ਦਾ ਸਟਰਾਇਕ ਰੇਟ 362.50 ਦਾ ਰਿਹਾ ਸੀ, ਜਿਸ ਵਿਚ 3 ਚੌਕੇ ਅਤੇ 7 ਛੱਕੇ ਸ਼ਾਮਲ ਸਨ। ਯੁਵਰਾਜ ਨੂੰ ਆਪਣੀ ਇਸ ਚੰਗੀ ਪਾਰੀ ਲਈ 'ਮੈਨ ਆਫ ਦਿ ਮੈਚ' ਵੀ ਚੁਣਿਆ ਗਿਆ। ਭਾਰਤ ਨੂੰ ਇਸ ਮੈਚ ਵਿਚ 18 ਦੌੜਾਂ ਦੀ ਕਰੀਬੀ ਜਿੱਤ ਹਾਸਲ ਹੋਈ ਸੀ । ਭਾਰਤ ਨੇ ਪਹਿਲਾਂ ਖੇਡਦੇ ਹੋਏ 218 ਦੌੜਾਂ ਬਣਾਈਆਂ, ਜਵਾਬ ਵਿਚ ਇੰਗਲੈਂਡ 200 ਦੌੜਾਂ ਹੀ ਬਣਾ ਸਕੀ। ਟੀਮ ਇੰਡੀਆ ਵੱਲੋਂ ਪਠਾਨ ਨੇ ਇਸ ਮੈਚ ਵਿਚ 4 ਓਵਰ ਵਿਚ 37 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ।

ਇਹ ਵੀ ਪੜ੍ਹੋ:  ਕੋਰੋਨਾ ਦੀ ਦੂਜੀ ਲਹਿਰ ਦੀ ਲਪੇਟ 'ਚ ਆਏ ਕਈ ਦੇਸ਼, ਦੁਬਾਰਾ ਤਾਲਾਬੰਦੀ ਦਾ ਵਧਿਆ ਖ਼ਤਰਾ


cherry

Content Editor

Related News