ਯੁਵੀ ਨੂੰ ਜਨਮਦਿਨ 'ਤੇ ਕ੍ਰਿਕਟ ਜਗਤ ਤੋਂ ਮਿਲੀਆਂ ਸ਼ੁੱਭਕਾਮਨਾਵਾਂ, ਭੱਜੀ-ਗੰਭੀਰ ਦਾ ਅੰਦਾਜ਼ ਰਿਹਾ ਖਾਸ

Thursday, Dec 12, 2019 - 12:19 PM (IST)

ਯੁਵੀ ਨੂੰ ਜਨਮਦਿਨ 'ਤੇ ਕ੍ਰਿਕਟ ਜਗਤ ਤੋਂ ਮਿਲੀਆਂ ਸ਼ੁੱਭਕਾਮਨਾਵਾਂ, ਭੱਜੀ-ਗੰਭੀਰ ਦਾ ਅੰਦਾਜ਼ ਰਿਹਾ ਖਾਸ

ਸਪੋਰਟਸ ਡੈਸਕ— ਭਾਰਤੀ ਟੀਮ ਦੇ ਸਟਾਰ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਅੱਜ ਮਤਲਬ 12 ਦਸੰਬਰ ਨੂੰ 38 ਸਾਲ ਦੇ ਹੋ ਗਏ ਹਨ। ਉਥੇ ਹੀ ਸਾਲ 1981 'ਚ ਜਨਮੇਂ ਯੁਵਰਾਜ ਸਿੰਘ ਨੇ ਸਾਲ 2000 'ਚ ਸਿਰਫ 19 ਸਾਲ ਦੀ ਉਮਰ 'ਚ ਪਹਿਲਾ ਵਨ-ਡੇ ਮੈਚ ਖੇਡਿਆ ਸੀ। ਪਿਛਲੇ ਕਈ ਸਾਲਾਂ ਤੋ ਯੁਵਰਾਜ ਭਾਰਤੀ ਕ੍ਰਿਕਟ ਦੇ ਮਹਾਨ ਖਿਡਾਰੀਆਂ 'ਚੋਂ ਇਕ ਮੰਨੇ ਜਾਂਦੇ ਹਨ। ਅਜਿਹੇ 'ਚ ਯੁਵੀ ਦੇ ਜਨਮਦਿਨ ਦੇ ਇਸ ਖਾਸ ਮੌਕੇ 'ਤੇ ਆਮ ਫੈਨਜ਼ ਤੋਂ ਲੈ ਕੇ ਕ੍ਰਿਕਟ ਦੇ ਦਿੱਗਜ ਖਿਡਾਰੀਆਂ ਨੇ ਸੋਸ਼ਲ ਮੀਡੀਆ 'ਤੇ ਯੁਵੀ ਨੂੰ ਖਾਸ ਅੰਦਾਜ਼ 'ਚ ਵਧਾਈ ਦਿੱਤੀ।

PunjabKesari

ਦਰਅਸਲ ਟੀਮ ਇੰਡੀਆ ਦੇ ਸੀਨੀਅਰ ਸਪਿਨਰਾਂ 'ਚੋਂ ਇਕ ਹਰਭਜਨ ਸਿੰਘ ਨੇ ਟਵਿਟਰ 'ਤੇ ਇਕ ਤਸਵੀਰ ਦੇ ਨਾਲ ਟਵੀਟ ਕਰਦੇ ਹੋਏ ਲਿਖਿਆ, ਜਨਮਦਿਨ ਮੁਬਾਰਕ ਹੋਵੇ ਭਰਾ @YUVSTRONG12 .  .  .  ਵਾਹਿਗੁਰੂ ਤੁਹਾਨੂੰ ਸਾਰੀਆਂ ਖੁਸ਼ੀਆਂ,ਪਿਆਰ , ਸ਼ਾਂਤੀ ਅਤੇ ਤੁਹਾਡੀ ਹਰ ਇੱਛਾ ਦੇ ਨਾਲ ਅਸ਼ੀਰਵਾਦ ਦੇਵੇ।.... 

ਕ੍ਰਿਕਟਰ ਤੋਂ ਸੰਸਦ ਬਣੇ ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਲਿਖਿਆ, ਭਾਰਤ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਮੈਚ ਜੇਤੂਆਂ 'ਚੋਂ ਇਕ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ @YUVSTRONG12 । ਆਪਣੇ ਯੁਵਰਾਜ ਦਿਨ ਦਾ ਆਨੰਦ ਲਵੋਂ। 

ਟੈਸਟ ਟੀਮ ਦੇ ਨੌਜਵਾਨ ਓਪਨਰ ਮਯੰਕ ਅਗਰਾਵਲ ਨੇ ਟਵੀਟ ਕਰਦੇ ਹੋਏ ਲਿਖਿਆ, ਸਭ ਤੋਂ ਪ੍ਰੇਰਣਾਦਾਇਕ ਕ੍ਰਿਕਟਰਾਂ 'ਚੋਂ ਇਕ, @YUVSTRONG12, ਜਨਮਦਿਨ ਮੁਬਾਰਕ ! ਤੁਹਾਡੇ ਲਈ ਆਉਣ ਵਾਲਾ ਸਾਲ ਸ਼ਾਨਦਾਰ ਹੋਵੇ! 


Related News