ਯੁਵਰਾਜ ਸਿੰਘ ਨੇ ''ਅੰਮਾ ਦੇਖ, ਤੇਰਾ ਮੁੰਡਾ ਬਿਗੜਾ ਜਾਏ'' ਗਾਣੇ ''ਤੇ ਕੀਤਾ ਡਾਂਸ, ਵੇਖੋ ਮਜ਼ੇਦਾਰ ਵੀਡੀਓ

Tuesday, Sep 13, 2022 - 06:34 PM (IST)

ਯੁਵਰਾਜ ਸਿੰਘ ਨੇ ''ਅੰਮਾ ਦੇਖ, ਤੇਰਾ ਮੁੰਡਾ ਬਿਗੜਾ ਜਾਏ'' ਗਾਣੇ ''ਤੇ ਕੀਤਾ ਡਾਂਸ, ਵੇਖੋ ਮਜ਼ੇਦਾਰ ਵੀਡੀਓ

ਮੁੰਬਈ- ਇੰਡੀਆ ਲੈਜੇਂਡਸ ਦੀ ਟੀਮ ਰੋਡ ਸੇਫਟੀ ਵਰਲਡ ਸੀਰੀਜ਼ 2022 ਵਿੱਚ ਹਿੱਸਾ ਲੈ ਰਹੀ ਹੈ। ਯੁਵਰਾਜ ਸਿੰਘ ਨੇ ਟਵਿੱਟਰ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜੋ ਇੰਡੀਆ ਲੀਜੈਂਡਸ ਦੇ ਡ੍ਰੈਸਿੰਗ ਰੂਮ ਦੀ ਲੱਗ ਰਹੀ ਹੈ। ਇਸ 'ਚ ਯੁਵਰਾਜ ਸਿੰਘ ਦਿੱਗਜ ਸਚਿਨ ਤੇਂਦੁਲਕਰ, ਇਰਫਾਨ ਪਠਾਨ ਅਤੇ ਸੁਰੇਸ਼ ਰੈਨਾ ਨਾਲ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਯੁਵਰਾਜ ਸਿੰਘ 'ਅੰਮਾ ਦੇਖ, ਤੇਰਾ ਮੁੰਡਾ ਬਿਗੜਾ ਜਾਏ..' ਗਾਣੇ 'ਤੇ ਜ਼ਬਰਦਸਤ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਯੁਵਰਾਜ ਸਿੰਘ ਯੰਮਾ-ਯੰਮਾ, ਬੜੇ ਮਿਆਂ ਤੋਂ ਬੜੇ ਮਿਆਂ...ਗਾਣੇ 'ਤੇ ਵੀ ਡਾਂਸ ਕੀਤਾ। ਡਾਂਸ ਲਈ ਸੱਭ ਤੋਂ ਪਹਿਲਾਂ ਉਹ ਸਾਰਿਆਂ ਨੂੰ ਸੱਦਾ ਦਿੰਦੇ ਹੋਏ ਕਹਿੰਦੇ ਹਨ-ਮੈਦਾਨ ਵਿਚ ਆਓ। ਇਸ ਤੋਂ ਉਹ ਡਾਂਸ ਸ਼ੁਰੂ ਕਰ ਦਿੰਦੇ ਹਨ, ਜਦੋਂਕਿ ਇਸ ਵੀਡੀਓ ਵਿਚ ਸੁਰੇਸ਼ ਰੈਨਾ ਅਤੇ ਇਰਫਾਨ ਪਠਾਨ ਗਾਣਾ ਗਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਸਚਿਨ ਤੇਂਦੁਲਕਰ ਵੀਡੀਓ ਬਣ ਰਹੇ ਹਨ।

ਇਹ ਵੀ ਪੜ੍ਹੋ: ਦੁਬਈ 'ਚ ਨਵੇਂ ਹਿੰਦੂ ਮੰਦਰ ਦੀ ਪਹਿਲੀ ਝਲਕ ਪਾਉਣ ਲਈ ਉਮੜਿਆ ਸ਼ਰਧਾਲੂਆਂ ਦਾ ਸੈਲਾਬ (ਵੀਡੀਓ)

 

ਯੁਵਰਾਜ ਸਿੰਘ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ, 'ਦੋ ਮਹਾਨ ਗਾਇਕਾਂ ਇਰਫਾਨ ਪਠਾਨ, ਸੁਰੇਸ਼ ਰੈਨਾ ਅਤੇ ਮਹਾਨ ਸਚਿਨ ਤੇਂਦੁਲਕਰ, ਮੁਨਾਫ ਪਟੇਲ, ਮਨਪ੍ਰੀਤ ਗੋਨੀ, ਪ੍ਰਗਿਆਨ ਓਝਾ ਦੇ ਨਾਲ ਮਸਤੀ ਕਰਦੇ ਹੋਏ।' ਯੁਵਰਾਜ ਨੇ ਆਪਣੇ ਟਵੀਟ ਨੂੰ roadsafetyworldseries ਅਤੇ indialegends ਨੂੰ ਵੀ ਟੈਗ ਕੀਤਾ ਹੈ। ਦੱਸ ਦੇਈਏ ਕਿ  ਇਨ੍ਹੀਂ ਦਿਨੀਂ ਯੁਵੀ ਆਪਣੀ ਟੀਮ ਦੇ ਸਾਥੀਆਂ ਨਾਲ ਰੋਡ ਸੇਫਟੀ ਸੀਰੀਜ਼ ਖੇਡ ਰਹੇ ਹਨ। ਉਹ ਇੰਡੀਆ ਲੀਜੈਂਡਜ਼ ਦਾ ਹਿੱਸਾ ਹਨ। ਟੀਮ ਨੇ ਪਹਿਲਾ ਮੈਚ 61 ਦੌੜਾਂ ਨਾਲ ਜਿੱਤਿਆ ਸੀ। ਉਸ ਨੇ ਦੱਖਣੀ ਅਫਰੀਕਾ ਲੀਜੈਂਡਜ਼ ਨੂੰ ਹਰਾਇਆ ਹੈ। ਟੀਮ ਦਾ ਅਗਲਾ ਮੈਚ 14 ਸਤੰਬਰ ਨੂੰ ਕਾਨਪੁਰ ਵਿੱਚ ਵੈਸਟਇੰਡੀਜ਼ ਲੀਜੈਂਡਜ਼ ਨਾਲ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ: ਵਿਗਿਆਨੀਆਂ ਦਾ ਖ਼ੁਲਾਸਾ : ਪਹਿਲੀ ਵਾਰ ਪਿਤਾ ਬਣਨ ਤੋਂ ਬਾਅਦ ਮਰਦਾਂ ਦਾ ਸੁੰਗੜ ਜਾਂਦੈ ਦਿਮਾਗ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News